ਇਸ ਬੰਦੇ ਨਾਲ ਭਜੀ
ਸੰਯੁਕਤ ਅਰਬ ਅਮੀਰਾਤ ਦੇ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੁਮ ਦੀ ਪਤਨੀ ਹਯਾ ਬਿੰਤ ਅਲ ਹੁਸੈਨ ਇਕ ਬ੍ਰਿਟਿਸ਼ ਬਾਡੀਗਾਰਡ ਦੇ ਨਾਲ ਭੱਜੀ ਹੈ। ਡੇਲੀ ਮੇਲ ਦੀ ਇਕ ਰਿਪੋਰਟ ਮੁਤਾਬਕ ਸ਼ੇਖ ਦੀ ਪਤਨੀ ਬ੍ਰਿਟੇਨ ‘ਚ ਐਸ਼ ਦੀ ਜ਼ਿੰਦਗੀ ਜੀਅ ਰਹੀ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਹਯਾ ਬ੍ਰਿਟੇਨ ‘ਚ ਸਿਆਸੀ ਸ਼ਰਣ ਲੈਣ ਤੇ ਸ਼ੇਖ ਤੋਂ ਤਲਾਕ ਲੈਣ ਦੀ ਤਿਆਰੀ ‘ਚ ਹੈ।
ਹਯਾ ਆਪਣੇ ਦੋ ਬੱਚਿਆਂ ਦੇ ਨਾਲ 271 ਕਰੋੜ ਰੁਪਏ ਲੈ ਕੇ ਭੱਜੀ ਹੈ। ਹਯਾ ਨੂੰ ਜੇਕਰ ਬ੍ਰਿਟੇਨ ‘ਚ ਸ਼ਰਣ ਮਿਲ ਜਾਂਦੀ ਹੈ ਤਾਂ ਇਸ ਨਾਲ ਇਨ੍ਹਾਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ‘ਤੇ ਵੀ ਅਸਰ ਪੈ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਹਯਾ ਜਰਮਨੀ ਤੋਂ ਹੁੰਦਿਆਂ ਹੋਇਆਂ ਬ੍ਰਿਟੇਨ ਪਹੁੰਚੀ ਹੈ। ਇਥੇ ਉਸ ਨੇ ਬਕਿੰਘਮ ਪੈਲੇਸ ਗਾਰਡੇਸ ‘ਚ ਇਕ ਘਰ ਖਰੀਦਿਆ ਹੈ। ਜਿਸ ਦੀ ਕੀਮਤ 100 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਇਹ ਇਕ ਅਜਿਹਾ ਇਲਾਕਾ ਹੈ, ਜਿਥੇ ਦੁਨੀਆ ਦੇ ਸਭ ਤੋਂ ਮਹਿੰਗੇ ਘਰ ਹਨ। ਬਿਆਨ ‘ਚ ਕਿਹਾ ਗਿਆ ਹੈ ਕਿ ਸ਼ੇਖ ਤੇ ਹਯਾ ਦੇ ਰਿਸ਼ਤਿਆਂ ਵਿਚਾਲੇ ਉਸ ਵੇਲੇ ਦਰਾਰ ਆ ਗਈ ਜਦੋਂ ਬੀਤੇ ਸਾਲ ਉਨ੍ਹਾਂ ਦੀ ਬੇਟੀ ਨੇ ਵੀ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਹਯਾ ਜਾਰਡਨ ਦੇ ਕਿੰਗ ਅਬਦੁੱਲਾ ਦੀ ਸੌਤੇਲੀ ਭੈਣ ਹੈ। ਆਕਸਫੋਰਡ ਤੋਂ ਪੜੀ ਹਯਾ 20 ਮਈ ਤੋਂ ਬਾਅਦ ਤੋਂ ਨਾ ਤਾਂ ਸੋਸ਼ਲ ਮੀਡੀਆ ਤੇ ਨਾ ਹੀ ਜਨਤਕ ਤੌਰ ‘ਤੇ ਕਿਸੇ ਦਿਖੀ।
ਪਰ ਉਸ ਨੂੰ ਭਾਰਤੀ ਤੱਟ ਤੋਂ ਦੂਰ ਸਮੁੰਦਰ ‘ਚ ਇਕ ਕਿਸ਼ਤੀ ‘ਚ ਫੜ ਲਿਆ ਗਿਆ ਸੀ। ਉਹ ਉਸ ਸਮੇਂ ਤੋਂ ਬਾਅਦ ਨਜ਼ਰ ਨਹੀਂ ਆਈ। ਕਿਹਾ ਜਾ ਰਿਹਾ ਹੈ ਕਿ ਉਹ ਯੂਏਈ ‘ਚ ਹੀ ਹੈ ਤੇ ਉਨ੍ਹਾਂ ਨੂੰ ਨਜ਼ਰਬੰਦ ਰੱਖਿਆ ਗਿਆ ਹੈ। ਲਤੀਫਾ ਨੇ ਦੋਸ਼ ਲਾਇਆ ਸੀ ਕਿ ਉਹ ਆਪਣੇ ਪਤੀ ਦੇ ਅੱਤਿਆਚਾਰ ਦੇ ਕਾਰਨ ਦੇਸ਼ ਤੋਂ ਫਰਾਰ ਹੋਣ ਲਈ ਮਜਬੂਰ ਹੋਈ ਸੀ। ਦੱਸ ਦਈਏ ਕਿ ਸ਼ੇਖ ਦੇ ਵੱਖ-ਵੱਖ ਪਤਨੀਆਂ ਤੋਂ ਕੁੱਲ 23 ਬੱਚੇ ਹਨ।
1
2
3
4
5
6
7