ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸੁਲਝਿਆ ਪਰਿਵਾਰ ਦੇ ਲਾਪਤਾ ਹੋਣ ਦਾ ਮਾਮਲਾ
ਪਿਛਲੇ ਦਿਨੀਂ ਤਹਿਸੀਲ ਅਜਨਾਲਾ ਦੇ ਪਿੰਡ ਤੇੜਾ ਖ਼ੁਰਦ ਵਿਖੇ ਇੱਕ ਪਰਿਵਾਰ ਦੀ ਗੁੰਮਸ਼ੁਦਗੀ ਦੇ ਮਾਮਲੇ ਨੂੰ ਸੁਲਝਾਉਂਦਿਆਂ ਪੁਲਿਸ ਨੇ ਇਸ ਮਾਮਲੇ ਦੇ ਮੁੱਖ ਦੋ*ਸ਼ੀ ਹਰਬੰਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼*ਤਾਰ ਕਰ ਲਿਆ ਹੈ। ਇਸ ਬਾਰੇ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨੇ ਗੱਲਬਾਤ ਕਰਦਿਆਂ ਦੱਸਿਆ
ਕਿ ਹਰਬੰਤ ਸਿੰਘ ਨੇ ਹੀ ਆਪਣੇ ਹੋਰਨਾਂ ਸਾਥੀਆਂ ਦੀ ਮਦਦ ਨਾਲ ਪਤਨੀ ਦਵਿੰਦਰਪਾਲ ਕੌਰ, ਆਪਣੇ ਦੋ ਪੁੱਤਰਾਂ ਲਵਰੂਪ ਸਿੰਘ ਤੇ ਉਂਕਾਰ ਸਿੰਘ ਅਤੇ ਧੀ ਸ਼ਰਨਜੀਤ ਕੌਰ ਨੂੰ ਮੌ*ਤ ਦੇ ਘਾਟ ਉਤਾਰ ਦਿੱਤਾ ਸੀ। ਇਸ ਉਪਰੰਤ ਉਸ ਨੇ ਚਾਰਾਂ ਦੀਆਂ ਲਾ*ਸ਼ਾਂ ਨੂੰ ਪਿੰਡ ਨੇੜਲੀ ਨਹਿਰ ‘ਚ ਸੁੱਟ ਦਿੱਤਾ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਲੰਘੇ ਦਿਨ ਦਵਿੰਦਰਪਾਲ ਕੌਰ ਦੀ ਲਾ*ਸ਼ ਨੂੰ ਬਰਾਮਦ ਕਰ ਲਿਆ ਸੀ, ਜਦਕਿ ਬਾਕੀ ਤਿੰਨਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸੰਬੰਧ ‘ਚ ਬੀ. ਐੱਸ. ਐੱਫ. ਦੇ ਜਵਾਨਾਂ ਦੀ ਵੀ ਮਦਦ ਲਈ ਜਾ ਰਹੀ ਹੈ। ਇੱਥੇ ਇਹ ਦੱਸ ਦਈਏ ਕਿ ਪਤੀ ਵਲੋਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਮੌ*ਤ ਦੇ ਘਾਟ ਉਤਾਰਨ ਦੀ ਘਟਨਾ ਦੀ ਪੂਰੇ ਇਲਾਕੇ ‘ਚ ਨਿਖੇਧੀ ਹੋ ਰਹੀ ਹੈ।
ਤਾਜਾ ਜਾਣਕਾਰੀ