ਸਿੱਧੂ ਮੂਸੇ ਵਾਲੇ ਲਈ ਫ਼ਿਲਮਾਇਆ ਗਿਆ 1 ਕਰੋੜ ਦਾ ਗੀਤ : ਪੰਜਾਬੀ ਸਿਨੇਮਾ ਦੇ ਵਧਦੇ ਮਿਆਰ ਦਾ ਸਭ ਤੋਂ ਵੱਡਾ ਕਾਰਨ ਹੈ ਫ਼ਿਲਮਾਂ ਅਤੇ ਗਾਣਿਆਂ ਦਾ ਵਧਦਾ ਬਜਟ। ਬਜਟ ਦੇ ਚਲਦਿਆਂ ਹੀ ਫ਼ਿਲਮਾਂ ਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ ਤੇ ਇਹ ਹੋ ਵੀ ਰਿਹਾ ਹੈ। ਗਾਣਿਆਂ ਦਾ ਬਜਟ ਵੀ ਹੁਣ ਕਰੋੜਾਂ ਤੱਕ ਜਾ ਰਿਹਾ ਹੈ। ਜੀ ਹਾਂ ਮੀਡੀਆ ਰਿਪੋਰਟਾਂ ਮੁਤਾਬਿਕ ਸਿੱਧੂ ਮੂਸੇ ਵਾਲਾ ਫ਼ਿਲਮ ‘ਤੇਰੀ ਮੇਰੀ ਜੋੜੀ’ ਲਈ ਗਾਣਾ ਸ਼ੂਟ ਕਰ ਕੇ ਹਟੇ ਹਨ ਜਿਸ ਨੂੰ 1 ਕਰੋੜ ਰੁਪਏ ‘ਚ ਫ਼ਿਲਮਾਇਆ ਗਿਆ ਹੈ। ਇਸ ਗੀਤ ‘ਚ ਸਿੱਧੂ ਮੂਸੇ ਵਾਲਾ ਬਾਲੀਵੁੱਡ ਅਦਾਕਾਰ ਸ਼ਕਤੀ ਕਪੂਰ ਨਾਲ ਨਜ਼ਰ ਆਏ।
ਦੱਸਿਆ ਜਾ ਰਿਹਾ ਹੈ ਕਿ ਇਸ ਗੀਤ ਦਾ ਸ਼ੂਟ ਮੁੰਬਈ ਵਿਖੇ ਕੀਤਾ ਗਿਆ ਹੈ ਜਿਸ ਦੀ ਸ਼ੂਟਿੰਗ 3 ਦਿਨ ਤੱਕ ਚੱਲੀ। ਇਸ ਫ਼ਿਲਮ ‘ਚ ਸਿੱਧੂ ਮੂਸੇ ਵਾਲਾ ਵੀ ਆਪਣਾ ਐਕਟਿੰਗ ਡੈਬਿਊ ਕਰ ਸਕਦੇ ਹਨ ਪਰ ਅਜੇ ਉਹਨਾਂ ਦੇ ਰੋਲ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫ਼ਿਲਮ ਤੇਰੀ ਮੇਰੀ ਜੋੜੀ ਨੂੰ ਲਿਖਿਆ ਤੇ ਡਾਇਰੈਕਟ ਕਰ ਰਹੇ ਹਨ ਨਿਰਦੇਸ਼ਕ ਆਦਿਤਿਆ ਸੂਦ ਜਿਹੜੇ ਤਕਰੀਬਨ 6 ਸਾਲ ਬਾਅਦ ਪੰਜਾਬੀ ਇੰਡਸਟਰੀ ‘ਚ ਵਾਪਸੀ ਕਰਨ ਜਾ ਰਹੇ ਹਨ।
ਫ਼ਿਲਮ ‘ਤੇਰੀ ਮੇਰੀ ਜੋੜੀ’ ਜੋ ਕਿ ਇਸ ਸਾਲ 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਨਵੇਂ ਚਿਹਰਿਆਂ ਦੇ ਨਾਲ ਕਈ ਦਿੱਗਜ ਕਲਾਕਾਰ ਵੀ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਸੈਮੀ ਗਿੱਲ, ਮੋਨਿਕਾ ਸ਼ਰਮਾ, ਕਿੰਗ ਬੀ ਚੌਹਾਨ, ਨਾਜ਼ ਗਿੱਲ ਦੇ ਨਾਲ ਨਾਮੀ ਕਲਾਕਾਰ ਯੋਗਰਾਜ ਸਿੰਘ, ਰਾਣਾ ਜੰਗ ਬਹਾਦਰ ਨਜ਼ਰ ਆਉਣਗੇ।
1 ਕਰੋੜ ‘ਚ ਬਣਨ ਜਾ ਰਿਹਾ ਸਿੱਧੂ ਮੂਸੇ ਵਾਲੇ ਦੇ ਇਸ ਗੀਤ ਦਾ ਜੇਕਰ ਬਜਟ ਐਨਾ ਵੱਡਾ ਹੈ ਤਾਂ ਜ਼ਰੂਰ ਗੀਤ ਅਤੇ ਫ਼ਿਲਮ ਵੀ ਕੁਝ ਹੱਟ ਕੇ ਹੀ ਹੋਣ ਵਾਲੀ ਹੈ। ਇਹ ਤਾਂ ਹੁਣ ਫ਼ਿਲਮ ਦੇ ਰਲੀਜ਼ ਹੋਣ ‘ਤੇ ਸਾਹਮਣੇ ਆਵੇਗਾ।
ਵਾਇਰਲ