BREAKING NEWS
Search

ਸਿੱਧੂ ਮੂਸੇਵਾਲਾ ਲੜ੍ਹ ਰਿਹਾ ਹੈ ਸਰਪੰਚੀ ਦੀਆਂ ਚੋਣਾਂ ਕਹਿੰਦਾ ਅਖੇ ਤੁਸੀਂ ਮੈਨੂੰ ਵੋਟਾਂ ਪਾਵੋ ਮੈਂ ਤੁਹਾਨੂੰ…… (ਵੀਡੀਓ ਦੇਖੋ )

ਪੰਜਾਬੀ ਇੰਡਸਟਰੀ ਵਿਚ ਅਨੇਕਾਂ ਹੀ ਨਵੇਂ ਆ ਰਹੇ ਪੰਜਾਬੀ ਕਲਾਕਾਰ ਆਪਣੀ ਕਿਸਮਤ ਅਜਮਾਉਂਦੇ ਹਨ ਜਿੰਨਾਂ ਵਿਚੋਂ ਕਈ ਤਾਂ ਬਹੁਤ ਹੀ ਥੋੜੇ ਸਮੇਂ ਵਿਚ ਆਪਣਾ ਨਾਮ ਬਣਾ ਲੈਂਦੇ ਹਨ ਅਤੇ ਕਈ ਕਲਾਕਾਰ ਅਜਿਹੇ ਵੀ ਹੁੰਦੇ ਹਨ ਜਿੰਨਾਂ ਨੂੰ ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ ਕਾਮਯਾਬੀ ਨਹੀਂ ਮਿਲਦੀ |

ਜੀ ਹਾਂ ਇਹਨਾਂ ਵਿਚੋਂ ਹੀ ਇੱਕ ਕਲਾਕਾਰ ਹੈ ਜਿਸਦਾ ਬੱਚਾ-ਬੱਚਾ ਵੀ ਫੈਨ ਹੋ ਚੁੱਕਿਆ ਹੈ ਜਿਸਦਾ ਨਾਮ ਹੈ “ਸਿੱਧੂ ਮੂਸੇਵਾਲਾ” |ਜੀ ਹਾਂ ਸਿੱਧੂ ਮੂਸੇਵਾਲੇ ਨੇ ਬਹੁਤ ਹੀ ਘੱਟ ਸਮੇਂ ਵਿਚ ਉਹਨਾਂ ਬੁਲੰਦੀਆਂ ਨੂੰ ਹਾਸਿਲ ਕਰ ਲਿਆ ਜਿੰਨਾਂ ਤੱਕ ਪਹੁੰਚਣ ਦੇ ਲਈ ਸਾਲਾਂ ਲੱਗ ਜਾਂਦੇ ਹਨ ਪਰ ਸਿੱਧੂ ਮੂਸੇਵਾਲੇ ਨੇ ਆਪਣੀ ਗਾਇਕੀ ਦੇ ਨਾਲ ਹਰ ਇੱਕ ਪੰਜਾਬੀ ਦਾ ਦਿਲ ਵੀ ਕੀਲ ਲਿਆ ਹੈ ਅਤੇ ਜਿਸ ਕਰਕੇ ਉਸਦੇ ਚਾਉਣ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਹੈ |

ਉਹਨਾਂ ਦੀ ਗਾਇਕੀ ਨੂੰ ਲੈ ਕੇ ਲੋਕਾਂ ਵੱਲੋਂ ਬਹੁਤ ਹੀ ਵਿਰੋਧ ਕੀਤਾ ਜਾਂਦਾ ਹੈ ਪਰ ਉਹ ਬਿਨਾਂ ਕਿਸੇ ਦੀ ਪ੍ਰਵਾਹ ਕਰੇ ਜ਼ਿੰਦਗੀ ਵਿਚ ਆਪਣੀ ਮਰਜੀ ਮੁਤਾਬਿਕ ਹੀ ਕੰਮ ਕਰਦੇ ਹਨ |ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਇੱਕ ਬਹੁਤ ਹੀ ਸਿੱਧਾ ਸਾਧਾ ਬੰਦਾ ਹੈ ਜੋ ਕਿ ਇੱਕ ਮਾਨਸਾ ਦੇ ਪਿੰਡ ਮੂਸਾ ਦਾ ਰਹਿਣ ਵਾਲਾ ਹੈ |ਉਸਦੇ ਸੁਭਾਅ ਵਿਚ ਬਹੁਤ ਹੀ ਸਾਦਗੀ ਹੈ ਅਤੇ ਉਹ ਹਰ ਇੱਕ ਨੂੰ ਪਿਆਰ ਨਾਲ ਬਲਾਉਂਦਾ ਹੈ ਅਤੇ ਪੰਜਾਬੀ ਇੰਡਸਟਰੀ ਵਿਚ ਉਸਨੇ ਆਪਣਾ ਇੱਕ ਵੱਖਰਾ ਨਾਮ ਬਣਾਇਆ ਹੈ |

ਸਿੱਧੂ ਮੂਸੇਵਾਲੇ ਦੀ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਆਪਣੇ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਲੈਕਚਰ ਦੇ ਰਹੇ ਹਨ ਅਤੇ ਇਸ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਸਿੱਧੂ ਮੂਸੇਵਾਲਾ ਪਿੰਡ ਦੀਆਂ ਪੰਚਾਇਤੀ ਚੋਣਾਂ ਦੇ ਵਿਚ ਖੜ੍ਹੇ ਹੋਣ ਜਾ ਰਹੇ ਹਨ |ਉਸਨੇ ਆਪਣੇ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਨਾਲ ਇਹ ਵਾਅਦਾ ਕੀਤਾ ਕਿ ਜੋ ਵੀ ਪਿੰਡ ਵਿਚ ਗਰਾਂਟ ਆਵੇਗੀ ਉਹਨਾਂ ਵਿਚੋਂ ਉਹ ਇੱਕ ਪੰਜੀ ਵੀ ਨਹੀਂ ਰੱਖਣਗੇ ਅਤੇ ਸਾਰੀ ਦੀ ਸਾਰੀ ਗਰਾਂਟ ਹੀ ਪਿੰਡ ਦੇ ਵਿਕਾਸ ਵਿਚ ਲਗਾਉਣਗੇ |

ਸਿੱਧੂ ਮੂਸੇਵਾਲੇ ਨੇ ਕਿਹਾ ਕਿ ਜੇਕਰ ਤੁਸੀਂ ਸਾਰੇ ਪਿੰਡ ਦੇ ਰਲ ਕੇ ਸਾਨੂੰ ਇੱਕ ਵਾਰ ਸਰਪੰਚੀ ਦੀਆਂ ਵੋਟਾਂ ਵਿਚ ਜਤਾਉਂਦੇ ਹੋ ਤਾਂ ਅਸੀਂ ਰਲ ਕੇ ਆਪਣੇ ਪਿੰਡ ਦੇ ਹਰ ਇੱਕ ਪੱਖੋ ਵਿਕਾਸ ਕਰਾਂਗੇ ਅਤੇ ਉਸਨੇ ਇਹ ਵੀ ਕਿਹਾ ਕਿ ਮੈਂ ਗੱਲ ਉਹਨੀਂ ਕੁ ਹੀ ਕਹਾਂਗਾ ਜਿਸਨੂੰ ਮੈਂ ਪੂਰੀ ਕਰ ਸਕਾਂਗੇ |ਉਸਨੇ ਲੋਕਾਂ ਵਿਚਕਾਰ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਕਹੀਆਂ ਜਿੰਨਾਂ ਨੇ ਪਿੰਡ ਦੇ ਲੋਕਾਂ ਨੂੰ ਆਪਣੇ ਪ੍ਰਤੀ ਆਕਰਸ਼ਿਤ ਕੀਤਾ ਅਤੇ ਜੇਕਰ ਦੇਖਿਆ ਜਾਵੇ ਤਾਂ ਇਹ ਗੱਲ ਪੂਰੀਆਂ ਸੱਚ ਹਨ ਅਤੇ ਹਰ ਇੱਕ ਪਿੰਡ ਦੇ ਬਣਨ ਵਾਲੇ ਉਮੀਦਵਾਰ ਨੂੰ ਇਹ ਗੱਲਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ |

ਸਿੱਧੂ ਮੂਸੇਵਾਲੇ ਨੇ ਇਹ ਵੀ ਕਿਹਾ ਕਿ ਮੈਂ ਸ਼ਰਾਬ ਦਾ ਬਾਈਕਾਟ ਕੀਤਾ ਹੋਇਆ ਹੈ ਅਤੇ ਮੈਂ ਆਪਣੇ ਪਿੰਡ ਵਿਚ ਲੋਕਾਂ ਨੂੰ ਸ਼ਰਾਬ ਦਾ ਲਾਲਚ ਦੇ ਕੇ ਵੋਟਾਂ ਨਹੀਂ ਲੈਣਾ ਚਾਹੁੰਦਾ ਬਲਕਿ ਉਹਨਾਂ ਨੂੰ ਸਚਾਈ ਦੱਸ ਕੇ ਉਹਨਾਂ ਦੇ ਅਧਿਕਾਰ ਨਾਲ ਇੱਕ ਵਧੀਆ ਉਮੀਦ ਚੁਣਨਾ ਚਾਹੁੰਦਾ ਹਾਂ |ਸਿੱਧੂ ਮੂਸੇਵਾਲੇ ਵੱਲੋਂ ਇਹ ਬਹੁਤ ਹੀ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ |ਬਾਕੀ ਹੁਣ ਵੋਟਾਂ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਸਿੱਧੂ ਆਪਣੇ ਪਿੰਡ ਮੂਸੇਵਾਲੇ ਦੇ ਸਰਪੰਚ ਬਣਨਗੇ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ |ਬਾਕੀ ਹਿੱਸਾ ਤੁਸੀਂ ਇਸ ਵੀਡੀਓ ਵਿਚ ਦੇਖ ਸਕਦੇ ਹੋ ਅਤੇ ਵੀਡੀਓ ਨੂੰ ਦੇਖ ਕੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ |error: Content is protected !!