ਸਿੱਖ ਆਟੋ ਡਰਾਈਵਰ ਤੇ ਉਸ ਦੇ ਬੇਟੇ ਨੂੰ ਪੁਲਸ ਨੇ ਜਿਸ ਬੇਰਹਿਮੀ ਨਾਲ ਕੁਟਿਆ ਹੈ ਉਸ ਦੀ ਕੇਵਲ ਨਿਖੇਧੀ ਕਰਨਾ ਹੀ ਨਹੀਂ ਬਣਦਾ ।
ਦਿੱਲੀ ਦੇ ਇਹਨਾਂ ਪਿਓ ਪੁੱਤ ਸਿੱਖਾਂ ਦੀ ਤਾਰੀਫ ਕਰਨੀ ਤਾਂ ਬਣਦੀ ਹੈ, ਕਿ ਉਹ ਜ਼ੁਲਮ ਕਰਨ ਵਾਲਿਆਂ ਨਾਲ ਲੜ੍ਹੇ ਹਨ । ਇਹ ਵੀ ਤਰੀਫ ਦੇ ਕਾਬਿਲ ਹੈ ਕਿ ਦਿੱਲੀ ਦੇ ਸਿੱਖ ਉਹਨਾਂ ਦੇ ਪਿੱਛੇ ਵੀ ਆ ਕੇ ਖੜ੍ਹੇ ਹੋਏ ਹਨ ।ਇਹੋ ਜਿਹੀਆਂ ਘੱਟਨਾਵਾਂ ਅੱਜ ਕੱਲ ਭਾਰਤ ਵਿੱਚ ਰੋਜ਼ ਹੋ ਰਹੀਆਂ ਹਨ, ਕਦੇ ਕਿਤੇ ਕਦੇ ਕਿਤੇ । ਸ਼ਿਲੋਂਗ ਦੇ ਸਿੱਖਾਂ ਲਈ ਖੜ੍ਹਾ ਹੋਇਆ ਖੱਤਰਾ ਸਾਰੀ ਕੌਮ ਦੇ ਸਿਰ ਉਤੇ ਪਹਿਲਾਂ ਹੀ ਮੰਡਰਾ ਰਿਹਾ ਹੈ ।
ਅਸੀਂ ਉਮੀਦ ਉਹਨਾਂ ਲੋਕਾਂ ਕੋਲੋਂ ਕਰ ਰਹੇ ਹਾਂ, ਜੋ ਸਾਡੇ ਲਈ ਇਹ ਹਾਲਾਤ ਪੈਦਾ ਕਰਨ ਲਈ ਜ਼ਿੰਮੇਵਾਰ ਹਨ ।ਪਹਿਲਾਂ ਸਾਡੇ ਨਾਲ ਜ਼ਿਆਦਤੀ ਕੀਤੀ ਜਾਂਦੀ ਹੈ, ਫਿਰ ਸਾਡੇ ਤੋਂ ਤਰਲੇ ਮਰਵਾ ਕੇ ਵਕਤੀ ਜਿਹਾ ਕੋਈ ਹੱਲ ਕਰ ਦਿੱਤਾ ਜਾਂਦਾ ਹੈ ।
ਤੁਸੀਂ ਤੇ ਆਧੁਨਿਕਵਾਦੀ ਬਣ ਬਾਪ ਡੇ ਮਨਾ ਰਹੇ ਸੀ ਪਰ ਦਿੱਲ਼ੀ ਵਿੱਚ ਇਕ ਕਿਰਤੀ ਸਿੱਖ ਬਾਪ ਬੇਟੇ ਦੇ ਤਨ ਉਪਰ ਪੁਲਿਸ ਵੱਲੋਂ ਵਾਹੀਆਂ ਜਾ ਰਹੀਆਂ ਦਰਦਨਾਕ ਝਰੀਟਾਂ ਰਹੀਆਂ ਸਨ
ਤਾਜਾ ਜਾਣਕਾਰੀ