BREAKING NEWS
Search

ਸਿਰਫ 2 ਸਾਲਾਂ ਦੇ ਬੱਚੇ ਨੇ ਆਪਣੀ ਮਾਂ ਦੇ ਫੋਨ ਤੋਂ ਕਰਤਾ ਅਜਿਹਾ ਕੰਮ ਸਾਰੇ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਬਹੁਤ ਜ਼ਿਆਦਾ ਦੁਨੀਆ ਨੇਂ ਤਰੱਕੀ ਕਰ ਲਈ ਹੈ ਅਤੇ ਇਨਸਾਨ ਘਰ ਬੈਠਾ ਹੀ ਬਹੁਤ ਕੁਝ ਕਰ ਸਕਦਾ ਹੈ। ਜਿੱਥੇ ਇਨਸਾਨ ਨੂੰ ਆਪਣੀ ਜ਼ਰੂਰਤ ਦੀਆਂ ਚੀਜਾਂ ਵਾਸਤੇ ਕੀਤੇ ਜਾਣ ਦੀ ਵੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ ਅਤੇ ਉਹ ਘਰ ਬੈਠੇ ਹੀ ਸਭ ਕੁਛ ਆਰਡਰ ਕਰ ਸਕਦਾ ਹੈ। ਜਿਸ ਤੋਂ ਬਾਅਦ ਤੁਹਾਡੀ ਜਰੂਰਤ ਦਾ ਸਾਰਾ ਸਮਾਂ ਤੁਹਾਡੇ ਘਰ ਪਹੁੰਚਦਾ ਹੋ ਜਾਂਦਾ ਹੈ। ਜਿਸ ਵਾਸਤੇ ਔਨਲਾਇਨ ਸ਼ੌਪਿੰਗ ਬਹੁਤ ਸਾਰੇ ਲੋਕਾਂ ਲਈ ਕਾਰਗਰ ਸਾਬਤ ਹੋ ਰਹੀ ਹੈ। ਜਿਸ ਉਪਰ ਤੁਹਾਡੀ ਪਸੰਦ ਦੀਆਂ ਚੀਜ਼ਾਂ ਤੁਹਾਨੂੰ ਆਸਾਨੀ ਨਾਲ ਅਤੇ ਸਹੀ ਰੇਟ ਦੇ ਅਨੁਸਾਰ ਮਿਲ ਜਾਂਦੀਆਂ ਹਨ। ਉਥੇ ਹੀ ਇਸ ਦੇ ਕਈ ਨੁਕਸਾਨ ਵੀ ਸਾਹਮਣੇ ਆ ਜਾਂਦੇ ਹਨ।

ਅੱਜ ਇਥੇ ਬਹੁਤ ਸਾਰੇ ਬੱਚਿਆਂ ਵੱਲੋਂ ਗੇਮ ਖੇਡਣ ਵਾਸਤੇ ਆਪਣੇ ਮਾਪਿਆਂ ਦੇ ਫੋਨ ਦੀ ਵਰਤੋਂ ਕੀਤੀ ਜਾਂਦੀ ਹੈ। ਉਥੇ ਹੀ ਬੱਚਿਆਂ ਵੱਲੋਂ ਇਸ ਫੋਨ ਦੇ ਜ਼ਰੀਏ ਅਜਿਹੇ ਕਾਂਡ ਕਰ ਦਿੱਤੇ ਜਾਂਦੇ ਹਨ ਜਿਸ ਬਾਰੇ ਮਾਪਿਆਂ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਹੁਣ 2 ਸਾਲਾਂ ਦੇ ਬੱਚੇ ਵੱਲੋਂ ਆਪਣੀ ਮਾਂ ਦੇ ਫੋਨ ਤੋਂ ਅਜਿਹਾ ਕੰਮ ਕੀਤਾ ਗਿਆ ਹੈ ਕਿ ਸਾਰੇ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਨਿਊਯਾਰਕ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਭਾਰਤੀ ਜੋੜੇ ਦੇ ਦੋ ਸਾਲਾਂ ਦੇ ਬੇਟੇ ਵੱਲੋਂ ਆਨਲਾਇਨ ਸ਼ੌਪਿੰਗ ਦੌਰਾਨ ਸਮਾਨ ਦਾ ਆਰਡਰ ਦਿੱਤਾ ਗਿਆ।

ਜਿੱਥੇ ਬੱਚੇ ਵੱਲੋਂ ਆਪਣੀ ਮਾਂ ਵੱਲੋਂ ਪਸੰਦ ਕੀਤੇ ਗਏ ਫ਼ਰਨੀਚ ਦਾ ਆਰਡਰ ਗਲਤੀ ਨਾਲ ਕਰ ਦਿੱਤਾ ਗਿਆ ਉਥੇ ਹੀ ਉਹ ਸਾਰਾ ਸਮਾਨ ਉਨ੍ਹਾਂ ਦੇ ਘਰ ਡਿਲੀਵਰ ਵੀ ਹੋ ਗਿਆ। ਜਿਸ ਦੀ ਕੀਮਤ 1.4 ਲੱਖ ਰੁਪਏ ਸੀ। ਜੋ ਫ਼ਰਨੀਚਰ ਉਸ ਦੀ ਮਾਂ ਵੱਲੋਂ ਸ਼ਾਰਟਲਿਸਟ ਕੀਤਾ ਗਿਆ ਸੀ। ਉਥੇ ਇਸ ਨੂੰ ਕਾਰਟ ਵਿੱਚ ਰੱਖਿਆ ਹੋਇਆ ਸੀ।

ਬੱਚਾ ਅਕਸਰ ਹੀ ਆਪਣੇ ਮਾਤਾ-ਪਿਤਾ ਅਤੇ ਭੈਣ ਭਰਾ ਨੂੰ ਫੋਨ ਉਪਰ ਵਰਤੋਂ ਕਰਦੇ ਹੋਏ ਦੇਖਦਾ ਰਹਿੰਦਾ ਸੀ। ਜਿਸ ਤੋਂ ਬਾਅਦ ਦੋ ਸਾਲਾਂ ਦੇ ਇਸ ਬੱਚੇ ਵੱਲੋਂ ਇਹ ਸਭ ਕੁਝ ਗਲਤੀ ਨਾਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਮਾਪਿਆਂ ਵੱਲੋਂ ਆਪਣੇ ਫੋਨ ਉੱਪਰ ਸੈਟਿੰਗ ਨੂੰ ਵਧੇਰੇ ਸੁਰੱਖਿਅਤ ਕੀਤਾ ਗਿਆ ਅਤੇ ਫੋਨ ਦੇ ਪਾਸਵਰਡ ਵੀ ਬਦਲ ਦਿੱਤੇ ਗਏ। ਇਸ ਘਟਨਾ ਦੀ ਸੱਭ ਪਾਸੇ ਚਰਚਾ ਹੋ ਰਹੀ ਹੈ।error: Content is protected !!