BREAKING NEWS
Search

ਸਿਪਾਹੀ ਦੀ ਨਿਕਲੀ 2 ਕਰੋੜ ਦੀ ਲਾਟਰੀ, ਕਹਿੰਦਾ ਜਦੋਂ ਉਹਨਾ ਦਾ ਫੋਨ ਆਇਆ ਮੈਂ ਭੱਜਕੇ….(ਵੀਡੀਓ )

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਸ਼ਿਆਰਪੁਰ ਦੇ ਸਦਰ ਥਾਣੇ ਵਿਚ ਤਾਇਨਾਤ ਸਿਪਾਹੀ ਦੀਆਂ ਖ਼ੁਸ਼ੀਆਂ ਦਾ ਟਿਕਾਣਾ ਨਾ ਰਿਹਾ ਜਦੋਂ ਉਸ ਨੂੰ ਪਤਾ ਲੱਗਾ ਕਿ ਹੁਣ ਉਹ ਕਰੋੜਪਤੀਆਂ ਦੀ ਦੌੜ ਵਿਚ ਸ਼ਾਮਲ ਹੋ ਗਿਆ ਹੈ। 2 ਕਰੋੜ ਰੁਪਏ ਦੇ ਲੋਹੜੀ ਬੰਪਰ ਦਾ ਇਨਾਮ ਨਿਕਲਣ ਦਾ ਉਸ ਨੂੰ ਯਕੀਨ ਨਹੀਂ ਆ ਰਿਹਾ।

ਅਸ਼ੋਕ ਕੁਮਾਰ ਦਾ ਕਹਿਣ ਹੈ ਕਿ ਕੁਝ ਦਿਨ ਪਹਿਲਾਂ ਥਾਣੇ ਵਿਚ ਲਾਟਰੀ ਟਿਕਟਾਂ ਵੇਚਣ ਵਾਲਾ ਆਇਆ ਸੀ, ਉਹ ਸਾਰੇ ਥਾਣਾ ਵਿਚ ਚੱਕਰ ਕੱਟ ਆਇਆ ਪਰ ਕਿਸੇ ਨੇ ਟਿਕਟ ਨਾ ਖਰੀਦੀ ਪਰ ਉਸ ਨੇ ਇਸ ਲਾਟਰੀ ਵਾਲੇ ਦੀ ਬੋਹਣੀ ਕਰਵਾਉਣ ਦੀ ਸੋਚੀ ਤੇ ਇਕ ਟਿਕਟ ਖਰੀਦ ਲਈ। ਉਸ ਨੇ ਕਦੇ ਵੀ ਇਹ ਸੋਚਿਆ ਨਹੀਂ ਕਿ 2 ਕਰੋੜ ਦਾ ਪਹਿਲਾ ਇਨਾਮ ਉਸ ਨੂੰ ਨਿਕਲ ਆਵੇਗਾ।

ਅਸ਼ੋਕ ਕੁਮਾਰ 9 ਸਾਲ ਪਹਿਲਾਂ ਪੁਲਿਸ ਵਿਚ ਭਰਤੀ ਹੋਇਆ ਸੀ। ਕਸਬਾ ਮਹਿਲਪੁਰ ਦੇ ਪਿੰਡ ਮੋਤਿਆ ਦੇ ਰਹਿਣਾ ਵਾਲੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਲਾਟਰੀ ਵਾਲਾ ਉਸ ਨੂੰ ਆਖ ਰਿਹਾ ਸੀ ਕਿ ਦੋ ਸੀਰੀਜ਼ ਵਾਲੀ ਟਿਕਟ ਲਵੇ, ਜਿਸ ਤੋਂ ਬਾਅਦ ਉਸ ਨੇ ਇਹ ਸੋਚ ਕੇ ਟਿਕਟ ਲੈ ਲਈ ਕਿ ਜੇਕਰ ਨਿਕਲਣੀ ਹੋਵੇਗੀ ਤਾਂ ਇਹੀ ਨਿਕਲ ਆਵੇਗੀ।

ਉਸ ਨੇ ਬਾਹਲੀ ਉਮੀਦ ਵੀ ਨਹੀਂ ਰੱਖੀ ਸੀ। ਬੀਤੇ ਦਿਨ ਉਹ ਮਾਰਕੀਟ ਵਿਚ ਸੀ ਤੇ ਉਸ ਨੂੰ ਫੋਨ ਆ ਗਿਆ ਕਿ ਉਸ ਦੀ 2 ਕਰੋੜ ਦੀ ਲਾਟਰੀ ਨਿਕਲੀ ਹੈ। ਜਿਸ ਦਾ ਉਸ ਨੂੰ ਯਕੀਨ ਨਾ ਹੋਇਆ।

ਉਸ ਨੇ ਟਿਕਟ ਥਾਣੇ ਵਿਚ ਹੀ ਰੱਖੀ ਹੋਈ ਸੀ। ਰਾਤ ਨੂੰ ਥਾਣੇ ਗਿਆ ਤੇ ਟਿਕਟ ਵੇਖੀ। ਉਸ ਦੀਆਂ ਖ਼ੁਸ਼ੀਆਂ ਦਾ ਕੋਈ ਟਿਕਾਣਾ ਨਾ ਰਿਹਾ। ਉਹ 2 ਕਰੋੜ ਰੁਪਏ ਜਿੱਤ ਚੁੱਕਾ ਸੀ। ਅਸ਼ੋਕ ਕੁਮਾਰ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਹ ਬੜਾ ਦਿਲਵਾਲਾ ਤੇ ਇਮਾਨਦਾਰ ਇਨਸਾਨ ਹੈ। ਹਰ ਕਿਸੇ ਦੀ ਮਦਦ ਕਰਦਾ ਹੈ। ਇਸੇ ਲਈ ਪ੍ਰਮਾਤਮਾ ਨੇ ਇਹ ਇਨਾਮ ਅਸ਼ੋਕ ਨੂੰ ਦਿੱਤਾ ਹੈ।error: Content is protected !!