BREAKING NEWS
Search

ਸਾਵਧਾਨ ਹੋ ਜਾਵੋ ਦਿੱਲੀ ਜਾਣ ਵਾਲੇ ਦੇਖੋ ਅੱਜ ਤੋਂ ਕੀ ਲਾਗੂ ਹੋ ਗਿਆ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਨਵੀਂ ਦਿੱਲੀ : ਦਿੱਲੀ ‘ਚ ਜਿਸਤ-ਟਾਂਕ (Odd-Even) ਨਿਯਮ 4 ਨਵੰਬਰ ਤੋਂ ਲਾਗੂ ਹੋਵੇਗਾ ਅਤੇ ਇਹ 15 ਨਵੰਬਰ ਤਕ ਚਲੇਗਾ। ਹਵਾ ‘ਚ ਫੈਲੇ ਧੂੰਏਂ ਕਾਰਨ ਸਾਹ ਲੈਣ ‘ਚ ਤਕਲੀਫ਼ ਅਤੇ ਅੱਖਾਂ ‘ਚ ਜਲਣ ਦੀ ਸ਼ਿਕਾਇਤ ਤੋਂ ਲੋਕ ਕਾਫ਼ੀ ਪ੍ਰੇਸ਼ਾਨ ਹਨ। ਨਿਯਮ ਨਾ ਮੰਨਣ ਵਾਲੇ ਵਾਹਨ ਚਾਲਕਾਂ ‘ਤੇ 4000 ਰੁਪਏ ਦਾ ਜੁਰਮਾਨਾ ਲੱਗੇਗਾ। ਦਿੱਲੀ ਦੇ ਮੁੱਖ ਮੰਤਰੀ ਸਮੇਤ ਉਨ੍ਹਾਂ ਦੀ ਕੈਬਨਿਟ ਤੇ ਦਿੱਲੀ ਦੇ ਸਾਰੇ ਅਧਿਕਾਰੀ ਯੋਜਨਾ ਦੇ ਦਾਇਰੇ ‘ਚ ਰਹਿਣਗੇ। ਇਸ ਵਾਰ ਸੀ.ਐਨ.ਜੀ. ਤੇ ਹਾਈਬ੍ਰਿਡ ਕਾਰਾਂ ਨੂੰ ਵੀ ਛੋਟ ਨਹੀਂ ਦਿੱਤੀ ਜਾ ਰਹੀ ਹੈ।

ਇਹ ਯੋਜਨਾ ਸਵੇਰੇ 8 ਵਜੇ ਤੋਂ ਲਾਗੂ ਹੋ ਕੇ ਸ਼ਾਮ 8 ਵਜੇ ਤਕ ਲਾਗੂ ਰਹੇਗੀ। ਐਤਵਾਰ ਨੂੰ ਓਡ-ਈਵਨ ਲਾਗੂ ਨਹੀਂ ਹੋਵੇਗਾ। ਪਿਛਲੀ ਵਾਰ ਤੋਂ ਇਸ ਵਾਰ ਦੁੱਗਣਾ ਜੁਰਮਾਨਾ, ਇਸ ਵਾਰ 2000 ਦੀ ਥਾਂ 4000 ਰੁਪਏ ਜੁਰਮਾਨਾ ਹੈ। ਦੋ-ਪਹੀਆ ਵਾਹਨਾਂ ਅਤੇ ਜਿਸ ਕਾਰ ‘ਚ ਔਰਤਾਂ ਹੋਣ ਜਾਂ 12 ਸਾਲ ਦਾ ਬੱਚਾ/ਬੱਚੀ ਜਾਂ ਦਿਵਯਾਂਗਾਂ ਹੋਣਗੇ, ਉਨ੍ਹਾਂ ਨੂੰ ਛੋਟ ਹੋਵੇਗੀ। ਉਥੇ ਹੀ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਲੋਕ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ, ਚੀਫ਼ ਜਸਟਿਸ, ਕੇਂਦਰੀ ਮੰਤਰੀ, ਲੋਕ ਸਭਾ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ, ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜ, ਚੋਣ ਕਮਿਸ਼ਨ, ਪੁਲਿਸ ਕਮਿਸ਼ਨਰ, ਦਿੱਲੀ ਦੇ ਰਾਜਪਾਲ ਅਤੇ ਹੋਰ ਸੂਬਿਆਂ ਦੇ ਰਾਜਪਾਲ, ਮੁੱਖ ਮੰਤਰੀ, ਦਿੱਲੀ ਪੁਲਿਸ ਦੀ ਪੀ.ਸੀ.ਆਰ. ਅਤੇ ਹੋਰ ਗੱਡੀਆਂ, ਟਰਾਂਸਪੋਰਟ ਵਿਭਾਗ ਦੀ ਇਨਫ਼ੋਰਸਮੈਂਟ ਵਿੰਗ ਦੀਆਂ ਗੱਡੀਆਂ, ਐਂਬੂਲੈਂਸ, ਫ਼ਾਇਰ ਬ੍ਰਿਗੇਡ, ਜੇਲ ਵਾਹਨ, ਪੈਰਾਮਿਲਟਰੀ ਫ਼ੋਰਸ ਅਤੇ ਆਰਮੀ ਵਾਹਨ, ਵੀ.ਆਈ.ਪੀ. ਹਸਤੀਆਂ ਦੀ ਸੁਰੱਖਿਆ ‘ਚ ਤਾਇਨਾਤ ਜਵਾਨਾਂ, ਦਿਵਯਾਂਗਾਂ ਅਤੇ ਮਰੀਜ਼ਾਂ ਨੂੰ ਲੈ ਕੇ ਜਾ ਰਹੀਆਂ ਗੱਡੀਆਂ ਨੂੰ ਛੋਟ ਹੋਵੇਗੀ।

ਜ਼ਿਕਰਯੋਗ ਹੈ ਕਿ ਓਡ ਨੰਬਰ ਵਾਲੀ ਤਰੀਕ ਜਿਵੇਂ 5,7,9,11, 13, 15 ਨਵੰਬਰ ਨੂੰ ਸੜਕਾਂ ‘ਤੇ ਉਹ ਹੀ ਗੱਡੀਆਂ ਚੱਲਣਗੀਆਂ, ਜਿਨ੍ਹਾਂ ਦੇ ਨੰਬਰ ਪਲੇਟ ਦੀ ਆਖਰੀ ਡਿਜਿਟ 1,3,5,7,9 ਹੋਵੇਗੀ। ਈਵਨ ਤਰੀਕ ਜਿਵੇਂ 4,6,8,12,14 ਨਵੰਬਰ ਨੂੰ ਨਬੰਰ ਪਲੇਟ ਦੀ ਆਖਰੀ ਡਿਜਿਟ 0,2,4,6,8 ਵਾਲੀਆਂ ਗੱਡੀਆਂ ਚੱਲਣਗੀਆਂ। ਦਿੱਲੀ ਆਉਣ ਵਾਲੀਆਂ ਦੂਜੇ ਸੂਬਿਆਂ ਦੀਆਂ ਗੱਡੀਆਂ ‘ਤੇ ਵੀ ਓਡ-ਈਵਨ ਨਿਯਮ ਲਾਗੂ ਹੋਵੇਗਾ।

ਬਸਾਂ ਅਤੇ ਮੈਟਰੋ ਦੇ ਗੇੜਿਆਂ ‘ਚ ਵਾਧਾ :
ਜਿਸਤ-ਟਾਂਸ ਯੋਜਨਾ ਨੂੰ ਵਧੀਆ ਤਰੀਕੇ ਨਾਲ ਲਾਗੂ ਕਰਨ ਲਈ ਦਿੱਲੀ ਸਰਕਾਰ 2000 ਵਾਧੂ ਬਸਾਂ ਕਿਰਾਏ ‘ਤੇ ਲਿਆ ਰਹੀ ਹੈ। ਇਸ ਦੌਰਾਨ ਦਿੱਲੀ ਮੈਟਰੋ ਵੀ 61 ਵਾਧੂ ਗੇੜੇ ਲਗਾਏਗੀ।

ਕੈਬ-ਟੈਕਸੀਆਂ ਦੇ ਰੇਟ ਨਹੀਂ ਵਧਣਗੇ :
ਕੇਜਰੀਵਾਲ ਸਰਕਾਰ ਨੇ ਕੈਬ ਆਪ੍ਰੇਟਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਸਤ-ਟਾਂਕ ਫ਼ਾਰਮੂਲੇ ਦੌਰਾਨ ਕੋਈ ਵੀ ਕੰਪਨੀ ਕੀਮਤਾਂ ਨਹੀਂ ਵਧਾਏਗੀ। ਸਾਰੇ ਆਟੋ ਚਾਲਕਾਂ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਮੀਟਰ ਮੁਤਾਬਕ ਹੀ ਕਿਰਾਇਆ ਵਸੂਲਣ।

ਸਕੂਲ 4 ਅਤੇ 5 ਨਵੰਬਰ ਨੂੰ ਬੰਦ :
ਵਧਦੇ ਪ੍ਰਦੂਸ਼ਣ ਅਤੇ ਖਰਾਬ ਮੌਸਮ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਨੋਇਡਾ ਦੇ ਸਾਰੇ ਸਕੂਲ 2 ਦਿਨ ਲਈ ਬੰਦ ਕਰਨ ਲਈ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਅਧਿਕਾਰੀ ਬੀ.ਐਨ. ਸਿੰਘ ਨੇ ਗੌਤਮ ਬੁੱਧ ਨਗਰ ਦੇ ਵੀ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 4 ਅਤੇ 5 ਨਵੰਬਰ ਨੂੰ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ। ਦਿੱਲੀ-ਐਨ.ਸੀ.ਆਰ. ‘ਚ ਬਾਰਿਸ਼ ਤੋਂ ਬਾਅਦ ਵੀ ਲੋਕਾਂ ਨੂੰ ਪ੍ਰਦੂਸ਼ਣ ਤੋਂ ਕੋਈ ਰਾਹਤ ਨਹੀਂ ਮਿਲੀ ਹੈ।error: Content is protected !!