BREAKING NEWS
Search

ਸਾਵਧਾਨ ਹੋ ਜਾਵੋ ਦਿਲੀ ਜਾਣ ਵਾਲੇ – ਹੁਣੇ ਆਈ ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਦਿੱਲੀ ਜਾ ਰਹੇ ਹੋ ਤਾਂ ਕਰ ਲਓ ਇਹ ਇੰਤਜ਼ਾਮ, ਨਹੀਂ ਤਾਂ ਹੋ ਜਾਓਗੇ ਬੀਮਾਰ!

ਦਿੱਲੀ ‘ਚ ਅੱਜ ਸਵੇਰ ਜਦੋਂ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ ਤਾਂ ਕਈ ਇਲਾਕਿਆਂ ‘ਚ ਉਨ੍ਹਾਂ ਨੂੰ ਸਾਹ ਲੈਣ ‘ਚ ਵੀ ਦਿੱਕਤ ਹੋਈ। ਸਾਊਥ ਬਲਾਕ ਅਤੇ ਨੇੜੇ-ਤੇੜੇ ਦਾ ਇਲਾਕਾ ਕੋਹਰੇ ਦੀ ਮੋਟੀ ਚਾਦਰ ਨਾਲ ਢਕਿਆ ਸੀ। ਦਰਅਸਲ, ਦੀਵਾਲੀ ਤੋਂ ਪਹਿਲਾਂ ਭਾਵੇਂ ਹੀ ਪਟਾਕਿਆਂ ਨੂੰ ਲੈ ਕੇ ਲੋਕਾਂ ‘ਚ ਉਤਸ਼ਾਹ ਘੱਟ ਦਿਸਿਆ ਪਰ ਬੁੱਧਵਾਰ ਨੂੰ ਦਿੱਲੀ ‘ਚ ,,,,, ਧੜਾ-ਧੜ ਪਟਾਕੇ ਚਲਾਏ ਗਏ ਜਿਸ ਕਾਰਨ ਰਾਜਧਾਨੀ ਦੀ ਹਵਾ ‘ਖਤਰਨਾਕ’ ਪੱਧਰ ‘ਤੇ ਪਹੁੰਚ ਗਈ। ਸੁਪਰੀਮ ਕੋਰਟ ਨੇ ਪਟਾਕੇ ਚਲਾਉਣ ਨੂੰ ਲੈ ਕੇ ਰਾਤ 8 ਤੋਂ 10 ਵਜੇ ਦਾ ਸਮਾਂ ਤੈਅ ਕੀਤਾ ਸੀ ਪਰ ਲੋਕਾਂ ਨੇ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕੀਤੀ। ਕਈ ਇਲਾਕਿਆਂ ‘ਚ ਦੇਰ ਰਾਤ ਤਕ ਪਟਾਕੇ ਚਲਦੇ ਰਹੇ।

ਵੀਰਵਾਰ ਸਵੇਰ ਦਿੱਲੀ ਦੇ ਕਈ ਇਲਾਕਿਆਂ ‘ਚ ‘ਏਅਰ ਕੁਆਲਿਟੀ ਇੰਡੈਕਸ’ 900 ਦੇ ਉਪਰ ਦਰਜ ਕੀਤਾ ਗਿਆ। ਆਨੰਦ ਵਿਹਾਰ ‘ਚ 999, ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਦੇ ਆਲੇ-ਦੁਆਲੇ ਦੇ ਖੇਤਰ ‘ਚ ਵੀ ਇਹ 999 ‘ਤੇ ਪਹੁੰਚ ਗਿਆ, ਜੋ ਹਵਾ ਦੀ ਗੁਣਵੱਤਾ ਦੀ ‘ਖਤਰਨਾਕ’ ਸ਼੍ਰੇਣੀ ‘ਚ ਆਉਂਦਾ ਹੈ। ਜਹਾਂਗੀਰਪੁਰੀ ਵਰਗੇ,,,,,, ਇਲਾਕਿਆਂ ‘ਚ ਵੀ ਪ੍ਰਦੂਸ਼ਣ ਦਾ ਪੱਧਰ ਹਵਾ ‘ਚ ਜ਼ਹਿਰ ਘੋਲ ਰਿਹਾ ਸੀ। ਦੱਸਣਯੋਗ ਹੈ ਕਿ ਹਵਾ ‘ਚ ਪ੍ਰਦੂਸ਼ਣ ਦੱਸਣ ਵਾਲਾ ਸੂਚਕ ਅੰਕ ਜੇਕਰ 0 ਤੋਂ 50 ਵਿਚਕਾਰ ਜਾਂ 51 ਤੋਂ 100 ਵਿਚਕਾਰ ਹੋਵੇ ਤਾਂ ਹਵਾ ਨੂੰ ਸਾਹ ਲੈਣ ਲਈ ਠੀਕ ਮੰਨਿਆ ਜਾਂਦਾ ਹੈ ਪਰ 300 ਤੋਂ ਉਪਰ ਵਾਲੇ ਸੂਚਕ ਅੰਕ ਨੂੰ ਗੰਭੀਰ ਮੰਨਿਆ ਜਾਂਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਦਿੱਲੀ ਜਾ ਰਹੇ ਹੋ ਤਾਂ ਤੁਹਾਨੂੰ ਆਪਣੀ ਸਿਹਤ ਨੂੰ ਸੁਰੱਖਿਅਤ ਰੱਖਣ ਲਈ ਪਹਿਲਾਂ ਹੀ ਕੁਝ ਜ਼ਰੂਰੀ ਇੰਤਜ਼ਾਮ ਕਰ ਲੈਣੇ ਚਾਹੀਦੇ ਹਨ।

ਕਿਵੇਂ ਬਚਿਆ ਜਾ ਸਕਦਾ ਹੈ ਪ੍ਰਦੂਸ਼ਣ ਤੋਂ?

 

  • ਇਸ ਤਰ੍ਹਾਂ ਦੀ ਜ਼ਹਿਰੀਲੀ ਹਵਾ ਤੋਂ ਬਚਣ ਲਈ ਕੋਈ ਸਾਧਾਰਣ ਮਾਸਕ ਤੁਹਾਡੀ ਸਹਾਇਤਾ ਨਹੀਂ ਕਰੇਗਾ। ਮਾਸਕ ਐੱਨ-95 ਜਾਂ ਪੀ-100 ਹੀ ਇਸਤੇਮਾਲ ਕਰੋ। ਇਸ ਤਰ੍ਹਾਂ ਦੇ ਮਾਸਕ ‘ਚ ਸਭ ਤੋਂ ਛੋਟੇ ਕਣਾਂ ਨੂੰ ਰੋਕਣ ਦੀ ਤਾਕਤ ਹੁੰਦੀ ਹੈ। ਡਾਕਟਰ ਵੀ ਆਮ ਤੌਰ ‘ਤੇ ਐੱਨ-95 ਮਾਸਕ ਹੀ ਇਸਤੇਮਾਲ ਕਰਦੇ ਹਨ।,,,,,,  ਇਹ 100 ਰੁਪਏ ਤੋਂ ਸ਼ੁਰੂ ਹੋ ਕੇ 1500 ਰੁਪਏ ਤਕ ਵਿਕ ਰਿਹਾ ਹੈ।
  • ਜੇਕਰ ਤੁਸੀਂ ਦਿੱਲੀ ‘ਚ ਪ੍ਰਦੂਸ਼ਣ ਵਾਲੀ ਜਗ੍ਹਾ ‘ਚ ਕਿਤੇ ਠਹਿਰਦੇ ਹੋ, ਤਾਂ ਅਗਰਬੱਤੀ, ਮੋਮਬੱਤੀ ਜਾਂ ਕਿਸੇ ਤਰ੍ਹਾਂ ਦੀ ਲਕੜੀ ਨਾ ਜਲਾਓ, ਇਸ ਨਾਲ ਪ੍ਰਦੂਸ਼ਣ ਹੋਰ ਵਧੇਗਾ।
  • ਘਰ ‘ਚ ਵੈਕਿਊਮ ਕਲੀਨਰ ਦਾ ਇਸਤੇਮਾਲ ਨਾ ਕਰੋ ਸਗੋਂ ਧੂੜ ਸਾਫ ਕਰਨ ਲਈ ਪੋਚੇ ਦਾ ਇਸਤੇਮਾਲ ਕਰੇ।
  • ਜੇਕਰ ਤੁਹਾਡੇ ਕਮਰੇ ‘ਚ ਅਜਿਹਾ ਏ. ਸੀ. ਹੈ ਜੋ ਬਾਹਰ ਦੀ ਹਵਾ ਖਿੱਚਦਾ ਹੈ, ਤਾਂ ਉਸ ਏ. ਸੀ. ਦਾ ਇਸਤੇਮਾਲ ਬੰਦ ਕਰ ਦਿਓ।
  • ਸਾਹ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਹੋ ਰਹੀ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲਵੋ।
  • ਅਜਿਹੇ ਪ੍ਰਦੂਸ਼ਣ ‘ਚ ਖੇਡਣਾ, ਕੁੱਦਣਾ, ਸੈਰ ਜਾਂ ਵਾਕਿੰਗ ਬੰਦ ਕਰ ਦੇਣੀ ਚਾਹੀਦੀ ਹੈ।


error: Content is protected !!