BREAKING NEWS
Search

ਸਾਵਧਾਨ ! ਹੁਣੇ ਸ਼ਾਮੀ ਸਰਕਾਰ ਨੇ ਆਹ ਦੇਖੋ ਕੀ ਕੀ ਕਰੱਤਾ ਅੱਜ ਤੋਂ ਹੋ ਰਿਹੈ ਇਹ ਕੁਝ ਬੰਦ

ਸਾਵਧਾਨ ! ਅੱਜ ਤੋਂ ਹੋ ਰਿਹੈ ਇਹ ਕੁਝ ਬੰਦ

ਨਵੀਂ ਦਿੱਲੀ — ਇਕ ਜੂਨ ਯਾਨੀ ਕਿ ਅੱਜ ਤੋਂ ਭਾਰਤ ਵਿਚ ਕਈ ਮਹੱਤਵਪੂਰਣ ਬਦਲਾਅ ਹੋਣ ਜਾ ਰਹੇ ਹਨ। ਇਨ੍ਹਾਂ ਬਦਲਾਵਾਂ ਦਾ ਤੁਹਾਡੀ ਜ਼ਿੰਦਗੀ ‘ਤੇ ਸਿੱਧਾ ਅਸਰ ਪਵੇਗਾ। ਇਨ੍ਹਾਂ ਨਿਯਮਾਂ ਕਾਰਨ ਜਿਥੇ ਤੁਹਾਨੂੰ ਇਕ ਪਾਸੇ ਰਾਹਤ ਮਿਲੇਗੀ ਉਥੇ ਜੇਕਰ ਕੁਝ ਗੱਲਾਂ ਦਾ ਧਿਆਨ ਨਾ ਰੱਖਿਆ ਤਾਂ ਤੁਹਾਨੂੰ ਆਰਥਿਕ ਨੁਕਸਾਨ ਵੀ ਹੋ ਸਕਦਾ ਹੈ। ਇਨ੍ਹਾਂ ਵਿਚ ਰਸੌਈ ਗੈਸ ਸਿਲੰਡਰ ਦੇ ਭਾਅ, ਵਿਆਜ ਦਰ ‘ਤੇ ਰਿਜ਼ਰਵ ਬੈਂਕ ਦਾ ਫੈਸਲਾ, ਆਰਮੀ ਕੰਟੀਨ ‘ਚ ਕਾਰਾਂ ‘ਤੇ ਅਧਿਕਾਰੀਆਂ ਨੂੰ ਮਿਲਣ ਵਾਲੀ ਛੋਟ, ਬੱਸਾਂ ‘ਚ ਲੱਗਣ ਵਾਲਾ ਪੈਨਿਕ ਬਟਨ, ਬਿਨਾਂ ਹੈਲਮੇਟ ਪੈਟਰੋਲ ਮਿਲਣ ਦਾ ਨਿਯਮ ਆਦਿ ਸ਼ਾਮਲ ਹੈ।

ਬਿਨਾਂ ਹੈਲਮੇਟ ਦੇ ਨਹੀਂ ਮਿਲੇਗਾ ਪੈਟਰੋਲ
ਹੈਲਮੇਟ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇਕ ਜੂਨ ਤੋਂ ਨੋਇਡਾ ਅਤੇ ਗ੍ਰੇਟਰ ਨੋਇਡਾ ਦੇ ਸਾਰੇ ਪੈਟਰੋਲ ਪੰਪ ‘ਤੇ ‘ਨੋ ਹੈਲਮੇਟ ਨੋ ਫਿਊਲ’ ਫਾਰਮੂਲਾ ਲਾਗੂ ਹੋ ਜਾਵੇਗਾ। ਜ਼ਿਲਾ ਅਧਿਕਾਰੀ ਬੀ.ਐਨ. ਸਿੰਘ ਨੇ ਦੱਸਿਆ ਕਿ ਦੁਰਘਟਨਾਵਾਂ ਨੂੰ ਰੋਕਣ ਲਈ ਹੀ ਅਜਿਹਾ ਕੀਤਾ ਜਾ ਰਿਹਾ ਹੈ। ਜ਼ਿਲੇ ਦੇ ਲੋਕਾਂ ਨੂੰ ਇਸ ਵਿਵਸਥਾ ‘ਚ ਸਹਿਯੋਗ ਕਰਨ ਦੀ ਅਪੀਲ ਕੀਤੀ ਸੀ। ਇਸ ਦੇ ਨਾਲ ਹੀ ਟੂ- ੍ਵਹੀਲਰ ਚਾਲਕਾਂ ਨੂੰ 1 ਜੂਨ ਤੋਂ ਹੈਲਮੇਟ ਜ਼ਰੂਰ ਲਗਾਉਣ ਲਈ ਕਿਹਾ ਹੈ। ਹੈਲਮੇਟ ਨਾ ਲਗਾਉਣ ਵਾਲੇ ਦਾ ਚਾਲਾਨ ਵੀ ਕੱਟਿਆ ਜਾਵੇਗਾ।

ਹੁਣ ਆਰਮੀ ਕੰਟੀਨ ਤੋਂ ਨਹੀਂ ਖਰੀਦ ਸਕੋਗੇ ਸਸਤੀਆਂ ਕਾਰਾਂ
ਫੌਜੀ ਅਫਸਰਾਂ ਨੂੰ ਮਹਿੰਗੀਆਂ ਕਾਰਾਂ ‘ਤੇ ਮਿਲਣ ਵਾਲੀ ਛੋਟ ਹੁਣ ਨਹੀਂ ਮਿਲ ਸਕੇਗੀ। ਸਰਕਾਰ ਨੇ ਸੁਰੱਖਿਆ ਫੋਰਸ ਨੂੰ ਮਿਲਣ ਵਾਲੀ ਇਹ ਸਹੂਲਤ ਵਾਪਸ ਲੈ ਲਈ ਹੈ। ਹੁਣ ਤੱਕ ਫੌਜੀ ਅਧਿਕਾਰੀਆਂ ਨੂੰ ਮਹਿੰਗੀਆਂ ਕਾਰਾਂ ਖਰੀਦਣ ‘ਤੇ ਕੰਟੀਨ ਸਟੋਰਸ ਡਿਪਾਰਟਮੈਂਟ(ਸੀ.ਐਸ.ਡੀ. ਕੰਟੀਨ) ਤੋਂ ਭਾਰੀ ਛੋਟ ਮਿਲਿਆ ਕਰਦੀ ਸੀ। ਹੁਣ ਰਿਟਾਇਰਡ ਅਤੇ ਜਾਰੀ ਨੌਕਰੀ ਦੌਰਾਨ ਵੀ ਅਧਿਕਾਰੀਆਂ ਨੂੰ 8 ਸਾਲ ‘ਚ ਇਕ ਵਾਰ ਸਬਸਿਡੀ ਵਾਲੀ ਕਾਰ ਲੈਣ ਦੀ ਮਨਜ਼ੂਰੀ ਹੋਵੇਗੀ।

ਆਰਮੀ ਕੁਆਟਰ ਮਾਸਟਰ ਜਨਰਲ(ਕਿਊ.ਐਮ.ਜੀ.) ਬ੍ਰਾਂਚ ਨੇ 24 ਮਈ ਨੂੰ ਨਿਰਦੇਸ਼ ਦਿੱਤੇ ਸਨ ਕਿ ਇਕ ਜੂਨ ਤੋਂ ਫੌਜੀ ਅਧਿਕਾਰੀ ਸੀ.ਐਸ.ਡੀ. ਕੰਟੀਨ ਤੋਂ 12 ਲੱਖ ਰੁਪਏ ਤੱਕ ਦੀ ਕੀਮਤ ਵਾਲੀ ਕਾਰ, ਜਿਸਦੀ ਇੰਜਣ ਸਮਰੱਥਾ 2500 ਸੀਸੀ ਤੱਕ ਹੋਵੇਗੀ ਉਸ ‘ਤੇ ਹੀ ਛੋਟ ਮਿਲ ਸਕੇਗੀ, ਇਸ ਵਿਚ ਜੀ.ਐਸ.ਟੀ. ਸ਼ਾਮਲ ਨਹੀਂ ਹੋਵੇਗਾ। ਇਸੇ ਤਰ੍ਹਾਂ ਦਾ ਆਦੇਸ਼ ਰੱਖਿਆ ਸੰਸਥਾਵਾਂ ‘ਚ ਨੌਕਰੀ ਕਰ ਰਹੇ ਸਿਵਿਲਿਅਨ ਅਧਿਕਾਰੀਆਂ ‘ਤੇ ਵੀ ਲਾਗੂ ਹੈ।

ਮਹਿਲਾਵਾਂ ਦੀ ਸੁਰੱਖਿਆ ਲਈ ਖਾਸ ਕਦਮ
ਮਹਿਲਾਵਾਂ ਦੀ ਸੁਰੱਖਿਆ ਲਈ ਸਰਕਾਰ ਵਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਹੁਣ ਸਰਕਾਰ ਨੇ ਪਬਲਿਕ ਟਰਾਂਸਪੋਰਟ ਵਾਹਨਾਂ ‘ਚ ਪੈਨਿਕ ਬਟਨ ਲਗਾਉਣ ਦਾ ਨਿਯਮ ਲਾਗੂ ਕੀਤਾ ਹੈ। ਜ਼ਿਕਰਯੋਗ ਹੈ ਕਿ ਡੀਟੀਸੀ ਅਤੇ ਕਲੱਸਟਰ ਸਕੀਮ ਦੀਆਂ ਬੱਸਾਂ ਵਿਚ ਪੈਨਿਕ ਬਟਨ ਲਗਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੂਨ ਤੋਂ ਦਿੱਲੀ ਐਨ.ਸੀ.ਆਰ. ‘ਚ ਨਵੀਂਆਂ ਬੱਸਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ।

ਰਸੌਈ ਗੈਸ ਸਿਲੰਡਰ
ਇਕ ਜੂਨ ਤੋਂ ਰਸੌਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਬਦਲਾਅ ਕੀਤਾ ਜਾ ਰਿਹਾ ਹੈ। ਬਿਨਾਂ ਸਬਸਿਡੀ ਵਾਲਾ ਘਰੇਲੂ ਗੈਸ ਸਿਲੰਡਰ ਅੱਜ ਤੋਂ 25 ਰੁਪਏ ਅਤੇ ਸਬਸਿਡੀ ਵਾਲਾ ਗੈਸ ਸਿਲੰਡਰ 1:23 ਰੁਪਏ ਮਹਿੰਗਾ ਹੋ ਜਾਵੇਗਾ।

ਦਿੱਲੀ ‘ਚ ਇਕ ਜੂਨ ਤੋਂ ਸਬਸਿਡੀ ਵਾਲਾ ਗੈਸ ਸਿਲੰਡਰ 497 ਰੁਪਏ ਅਤੇ ਪੈਸੇ ਦਾ ਮਿਲੇਗਾ। ਮਈ ‘ਚ ਇਸ ਦੀ ਕੀਮਤ 496 ਰੁਪਏ 14 ਪੈਸੇ ਸਨ। ਇਸ ਦੇ ਨਾਲ ਹੀ ਦਿੱਲੀ ‘ਚ ਬਿਨ੍ਹਾਂ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ ‘ਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ। ਮਈ ‘ਚ ਇਸ ਦੀ ਕੀਮਤ 712 ਰੁਪਏ 50 ਪੈਸੇ ਸੀ ਜੋ ਜੂਨ ‘ਚ ਵਧ ਕੇ 737 ਰੁਪਏ 50 ਪੈਸੇ ਹੋ ਜਾਵੇਗੀ।

ਇੰਡੀਅਨ ਆਇਲ ਨੇ ਦੱਸਿਆ ਕਿ ਅੰਤਰਰਾਸ਼ਟਰੀ ਬਾਜ਼ਾਰ ‘ਚ ਰਸੋਈ ਗੈਸ ਦੀਆਂ ਕੀਮਤਾਂ ‘ਚ ਪਰਿਵਰਤਨ ਅਤੇ ਡਾਲਰ ਦੀ ਤੁਲਨਾ ‘ਚ ਰੁਪਏ ਦੀ ਦਰ ‘ਚ ਆਏ ਬਦਲਵਾਂ ਦੇ ਮੱਦੇਨਜ਼ਰ ਰਸੋਈ ਗੈਸ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ।error: Content is protected !!