ਹੁਣੇ ਸ਼ਾਮੀ ਪੰਜਾਬ ਲਈ ਜਾਰੀ ਹੋਇਆ ਇਹ ਵਡਾ ਐਲਾਨ ਸਾਵਧਾਨ! ਸਾਵਧਾਨ!
ਸਾਵਧਾਨ! ਜੇ ਵਾਹਨ ਦਾ ਇੰਸ਼ੋਰੈਂਸ ਨਹੀਂ ਕਰਾਇਆ ਤਾਂ ਹੋ ਸਕਦੀ ਵੱਡੀ ਮੁਸੀਬਤ
ਚੰਡੀਗੜ੍ਹ: ਜੇ ਤੁਹਾਡੇ ਵਾਹਨ ਦਾ ਬੀਮਾ ਖ਼ਤਮ ਹੋ ਗਿਆ ਹੈ ਤਾਂ ਤੁਸੀਂ ਵੱਡੀ ਮੁਸੀਬਤ ਵਿੱਚ ਫਸ ਸਕਦੇ ਹੋ। ਜੇ ਬਗੈਰ ਇੰਸ਼ੋਰੈਂਸ ਵਾਲੀ ਗੱਡੀ ਦਾ ਐਕਸੀਡੈਂਟ ਹੋਇਆ ਤਾਂ ਉਸ ਨੂੰ ਛੱਡਿਆ ਨਹੀਂ ਜਾਏਗਾ ਬਲਕਿ ਉਸ ਦੀ ਖੁੱਲ੍ਹੀ ਨੀਲਾਮੀ ਕਰ ਦਿੱਤੀ ਜਾਏਗੀ ਤਾਂ ਕਿ ਪੀੜਤ ਨੂੰ ਮੁਆਵਜ਼ਾ ਦਿੱਤਾ ਜਾ ਸਕੇ।
ਇਸ ਕੰਮ ਲਈ ਸੂਬਾ ਸਰਕਾਰ ਨੇ ਪੰਜਾਬ ਮੋਟਰ ਵਹੀਕਲ ਰੂਲਜ਼ 1989 ਵਿੱਚ ਸੋਧ ਕਰ ਦਿੱਤੀ ਹੈ। ਇਸ ਵਿੱਚ ਨਵੀਂ ਧਾਰਾ 231ਬੀ ਜੋੜੀ ਗਈ ਹੈ। ਇਸ ਮੁਤਾਬਕ ਐਕਸੀਡੈਂਟ ਵਿੱਚ ਸ਼ਾਮਲ ਗੱਡੀ ਨੂੰ ਛੱਡਣ ਉੱਤੇ ਰੋਕ ਲਾਈ ਗਈ ਹੈ। ਟ੍ਰਾਂਸਪੋਰਟ ਵਿਭਾਗ ਦੇ ਪ੍ਰੋਕਸੀ ਸਕੱਤਰ ਕੇ ਸ਼ਿਵਾਪ੍ਰਸਾਦ ਨੇ 3 ਅਪਰੈਲ ਨੂੰ ਗਵਰਨਰ ਦੇ ਹਵਾਲੇ ਨਾਲ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਇਸ ਨਿਯਮ ਮੁਤਾਬਕ ਜੇ ਕਿਸੇ ਗੱਡੀ ਦੇ ਐਕਸੀਡੈਂਟ ਹੋਣ ‘ਤੇ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਜਾਂ ਉਹ ਗੰਭੀਰ ਜ਼ਖ਼ਮੀ ਹੋ ਜਾਂਦਾ ਹੈ ਜਾਂ ਉਸ ਦੀ ਪ੍ਰਾਪਰਟੀ ਦਾ ਨੁਕਸਾਨ ਹੁੰਦਾ ਹੈ ਤਾਂ ਐਕਸੀਡੈਂਟ ਕਰਨ ਵਾਲੀ ਗੱਡੀ ਨੂੰ ਅਦਾਲਤ ਤੋਂ ਉਦੋਂ ਤਕ ਨਹੀਂ ਛੁਡਵਾਇਆ ਜਾ ਸਕੇਗਾ
ਜਦੋਂ ਤਕ ਉਹ ਥਰਡ ਪਾਰਟੀ ਰਿਸਕ ਦਾ ਇੰਸ਼ੋਰੈਂਸ ਨਹੀਂ ਦਿਖਾ ਦਿੰਦਾ। ਇਹ ਗੱਡੀ ਦੇ ਮਾਲਕ ਦੇ ਨਾਂ ‘ਤੇ ਹੋਣਾ ਚਾਹੀਦਾ ਹੈ।
ਜੇ ਕਿਸੇ ਗੱਡੀ ਦੇ ਮਾਲਕ ਕੋਲ ਥਰਡ ਪਾਰਟੀ ਰਿਸਕ ਦੀ ਇੰਸ਼ੋਰੈਂਸ ਪਾਲਿਸੀ ਨਹੀਂ ਹੈ ਤਾਂ ਜਿਸ ਇਲਾਕੇ ਵਿੱਚ ਐਕਸੀਡੈਂਟ ਹੋਇਆ ਹੈ, ਉੱਥੋਂ ਦਾ ਮੈਜਿਸਟ੍ਰੇਟ ਗੱਡੀ ਨੂੰ ਕਬਜ਼ੇ ਵਿੱਚ ਲੈਣ ਦੇ ਤਿੰਨ ਮਹੀਨਿਆਂ ਅੰਦਰ ਉਸ ਗੱਡੀ ਦੀ ਖੁੱਲ੍ਹੀ ਨੀਲਾਮੀ ਕਰ ਦਏਗਾ। ਉਸ ਤੋਂ ਜੋ ਪੈਸਾ ਮਿਲੇਗਾ, ਉਸ ਦੇ 15 ਦਿਨਾਂ ਅੰਦਰ ਟ੍ਰਿਬਿਊਨਲ ਵਿੱਚ ਕਲੇਮ ਜਮ੍ਹਾ ਕਰਾਉਣਾ ਪਏਗਾ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਜਾਣਕਾਰੀ