BREAKING NEWS
Search

ਸਾਵਧਾਨ ਸਾਵਧਾਨ ਪੰਜਾਬ ਵਾਲਿਓ ਹੁਣੇ ਜਾਰੀ ਹੋਇਆ ਸਰਕਾਰੀ ਹੁਕਮ ਰਗੜੇ ਨਾ ਜਾਇਓ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸਾਵਧਾਨ ਸਾਵਧਾਨ ਪੰਜਾਬ ਵਾਲਿਓ ਹੁਣੇ ਜਾਰੀ ਹੋਇਆ ਸਰਕਾਰੀ ਹੁਕਮ ਰਗੜੇ ਨਾ ਜਾਇਓ

ਦੇਸ਼ ਦੇ ਕਈ ਸੂਬਿਆਂ ‘ਚ ਪਾਣੀ ਦਾ ਸੰਕਟ ਵਧਦਾ ਜਾ ਰਿਹਾ ਹੈ, ਜਿਸ ਕਾਰਨ ਨਾ ਸਿਰਫ ਸੋਕੇ ਜਿਹੇ ਹਾਲਾਤ ਪੈਦਾ ਹੋ ਗਏ ਹਨ, ਜਦਕਿ ਲੋਕ ਇਕ ਸੂਬੇ ਨੂੰ ਛੱਡ ਕੇ ਦੂਜੀ ਜਗ੍ਹਾ ਜਾ ਕੇ ਰਹਿਣ ਲਈ ਮਜਬੂਰ ਹੋ ਰਹੇ ਹਨ। ਪੰਜਾਬ ‘ਚ ਵੀ ਪਾਣੀ ਦੀ ਕਿੱਲਤ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਸਾਰੀਆਂ ਨਗਰ ਨਿਗਮਾਂ, ਨਗਰ ਕੌਂਸਲਾਂ, ਪੰਚਾਇਤਾਂ ਤੇ ਟਰੱਸਟਾਂ ਆਦਿ ਨੂੰ ਸਖਤ ਨਿਰਦੇਸ਼ ਦਿੱਤੇ ਹਨ ਕਿ ਪਾਣੀ ਦੀ ਦੁਰਵਰਤੋਂ ਬਿਲਕੁਲ ਬੰਦ ਕੀਤੀ ਜਾਵੇ। ਸਾਰੇ ਸ਼ਹਿਰਾਂ ‘ਚ ਸਿੱਧੇ ਪਾਈਪ ਲਾ ਕੇ ਗੱਡੀਆਂ ਜਾਂ ਫਰਸ਼ ਧੋਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਾ ਦਿੱਤੀ ਗਈ ਹੈ।

ਸਥਾਨਕ ਲੋਕਲ ਬਾਡੀ ਵਿਭਾਗ ਵਲੋਂ ਜਾਰੀ ਪੱਤਰ ‘ਚ ਕਿਹਾ ਗਿਆ ਹੈ ਕਿ ਜੇ ਕੋਈ ਅਜਿਹਾ ਕਰਦਾ ਫੜਿਆ ਜਾਂਦਾ ਹੈ ਤਾਂ ਪਹਿਲੀ ਵਾਰ ਉਸ ਨੂੰ 1000 ਰੁਪਏ, ਦੂਜੀ ਵਾਰ 2000 ਰੁਪਏ ਜੁਰਮਾਨਾ ਕੀਤਾ ਜਾਵੇ ਅਤੇ ਤੀਜੀ ਵਾਰ ਅਜਿਹਾ ਕਰਦੇ ਫੜੇ ਜਾਣ ‘ਤੇ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇ ਅਤੇ 5000 ਰੁਪਏ ਤੱਕ ਜੁਰਮਾਨਾ ਵਸੂਲ ਕਰ ਕੇ ਹੀ ਦੋਬਾਰਾ ਕੁਨੈਕਸ਼ਨ ਲਾਇਆ ਜਾਵੇਗਾ।

ਇਨ੍ਹਾਂ ਨਿਰਦੇਸ਼ਾਂ ‘ਚ ਇਹ ਵੀ ਕਿਹਾ ਗਿਆ ਹੈ ਕਿ ਸਾਰੀਆਂ ਜਗ੍ਹਾ ‘ਤੇ ਪੌਦਿਆਂ ਤੇ ਬਗੀਚਿਆਂ ਆਦਿ ਨੂੰ ਪਾਣੀ ਸਿਰਫ ਸ਼ਾਮ ਦੇ 5 ਵਜੇ ਤੋਂ ਬਾਅਦ ਹੀ ਲਾਇਆ ਜਾ ਸਕੇਗਾ। ਇਸ ਦੀ ਉਲੰਘਣਾ ਕਰਨ ਵਾਲੇ ਨੂੰ ਵੀ ਉਪਰੋਕਤ ਜੁਰਮਾਨੇ ਦੀ ਰਾਸ਼ੀ ਦੇਣੀ ਹੋਵੇਗੀ।



error: Content is protected !!