ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੈਨ ਕਾਰਡ ਸਾਡੇ ਜ਼ਰੂਰੀ ਦਸਤਾਵੇਜ਼ਾਂ ਵਿਚੋਂ ਇਕ ਹੈ। ਇਨਕਮ ਟੈਕਸ ਰਿਟਰਨ ਭਰਨੀ ਹੋਵੇ ਜਾਂ ਫਿਰ ਬੈਂਕ ਵਿਚ ਖਾਤਾ ਖੁੱਲ੍ਹਵਾਉਣਾ ਹੋਵੇ, ਹਰ ਵਿੱਤੀ ਲੈਣ-ਦੇਣ ਲਈ ਪੈਨ ਕਾਰਡ ਦੀ ਜ਼ਰੂਰਤ ਪੈਂਦੀ ਹੀ ਹੈ। ਇੱਥੋਂ ਤਕ ਕਿ ਸਰਕਾਰ ਨੇ ਸ਼ਾਪਿੰਗ ਲਈ ਵੀ ਪੈਨ ਕਾਰਡ ਨੂੰ ਲਾਜ਼ਮੀ ਕਰ ਦਿੱਤਾ ਹੈ।
ਪੈਨ ਕਾਰਡ ਇਕ ਅਜਿਹਾ ਦਸਤਾਵੇਜ਼ ਹੈ ਜੋ ਤੁਹਾਡੇ ਫਾਈਨੈਂਸ਼ੀਅਲ ਸਟੇਟਸ ਨੂੰ ਵੀ ਦਿਖਾਉਂਦਾ ਹੈ। ਜ਼ਰਾ ਸੋਚੋ, ਜੇਕਰ ਇੰਨਾ ਜ਼ਰੂਰੀ ਕਾਰਡ ਤੁਹਾਡੀ ਸਿਰਫ਼ ਇਕ ਗ਼ਲਤੀ ਦੀ ਵਜ੍ਹਾ ਨਾਲ ਰੱਦੀ ਹੋ ਗਿਆ ਤਾਂ…?
ਜੀ ਹਾਂ ਇਹ ਮੁਮਕਿਨ ਹੈ, ਜੇਕਰ ਤੁਸੀਂ 31 ਮਾਰਚ 2019 ਤਕ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਵਾਇਆ ਤਾਂ ਇਹ ਜ਼ਰੂਰੀ ਦਸਤਾਵੇਜ਼ ਹਮੇਸ਼ਾ ਲਈ ਬੇਕਾਰ ਹੋ ਜਾਵੇਗਾ।
ਪਿਛਲੇ ਸਾਲ ਸਰਕਾਰ ਨੇ ਲਗਪਗ 11.44 ਲੱਖ ਪੈਨ ਕਾਰਡ ਜਾਂ ਤਾਂ ਬੰਦ ਕਰ ਦਿੱਤੇ ਹਨ ਜਾਂ ਫਿਰ ਉਨ੍ਹਾਂ ਨੂੰ ਨਕਾਰਾ ਕੈਟਾਗਰੀ ਵਿਚ ਪਾ ਦਿੱਤਾ ਹੈ। 31 ਮਾਰਚ ਦੀ ਮਿਆਦ ਦੱਸਣ ਤੋਂ ਬਾਅਦ ਆਧਾਰ-ਪੈਨ ਲਿੰਕ ਨਹੀਂ ਹੋਣ ‘ਤੇ ਤੁਹਾਡੇ ਨਾਲ ਅਜਿਹਾ ਵੀ ਹੋ ਸਕਦਾ ਹੈ।
ਇਹ ਆਖਰੀ ਮੌਕਾ ਹੈ ਜਦੋਂ ਤੁਸੀਂ ਆਪਣੇ ਪੈਨ ਕਾਰਡ ਨੂੰ ਰੱਦੀ ਹੋਣ ਤੋਂ ਬਚਾ ਸਕਦੇ ਹੋ। ਇਸ ਖ਼ਬਰ ਰਾਹੀਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਨ੍ਹਾਂ ਆਸਾਨ ਸਟੈੱਪਸ ਨੂੰ ਫਾਲੋ ਕਰ ਕੇ ਤੁਸੀਂ ਆਪਣਾ ਪੈਨ ਕਾਰਡ ਅਤੇ ਆਧਾਰ ਲਿੰਕ ਕਰ ਸਕਦੇ ਹੋ।
ਜੇਕਰ ਤੁਸੀਂ ਅਜੇ ਤਕ ਆਪਣੇ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਤੁਹਾਨੂੰ ਕਾਫ਼ੀ ਪਰੇਸ਼ਾਨੀ ਹੋ ਸਕਦੀ ਹੈ। ਇਨਕਮ ਟੈਕਸ ਐਕਟ ਦੀ ਧਾਰਾ 123AA ਤਹਿਤ ਤੁਹਾਡਾ ਪੈਨ ਇਨਵੈਲਿਡ ਮੰਨਿਆ ਜਾਵੇਗਾ।
ਇੰਨਾ ਹੀ ਨਹੀਂ ਐਕਸਪਰਟਸ ਦੀ ਜੇਕਰ ਮੰਨੀਏ ਤਾਂ ਪੈਨ ਕਾਰਡ ਅਤੇ ਆਧਾਰ ਦੇ ਲਿੰਕ ਨਾ ਹੋਣ ਦੀ ਸਥਿਤੀ ਵਿਚ ਤੁਸੀਂ ਆਨਲਾਈਨ ITR ਫਾਈਲ ਨਹੀਂ ਕਰ ਸਕੋਗੇ। ਤੁਹਾਡਾ ਟੈਕਸ ਰਿਫੰਡ ਫਸ ਸਕਦਾ ਹੈ ਅਤੇ ਪੈਨ ਕਾਰਡ ਇਨਵੈਲਿਡ ਹੋ ਜਾਵੇਗਾ।
ਤਾਜਾ ਜਾਣਕਾਰੀ