ਆਈ ਤਾਜ਼ਾ ਵੱਡੀ ਖਬਰ
ਪਲਾਸਟਿਕ ਨੂੰ ਵਾਤਾਵਰਨ ਦਾ ਸਭ ਤੋਂ ਵੱਡਾ ਦੁਸ਼ਮਣ ਮੰਨਿਆ ਜਾਂਦਾ ਹੈ । ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਦੇ ਵਿੱਚ ਸਭ ਤੋਂ ਵੱਡਾ ਹੱਥ ਪਲਾਸਟਿਕ ਦਾ ਹੀ ਹੁੰਦਾ ਹੈ । ਜਿਸ ਦੇ ਚਲਦੇ ਬਹੁਤ ਸਾਰੀਆਂ ਥਾਵਾਂ ਤੇ ਪਲਾਸਟਿਕ ਦੀ ਵਰਤੋਂ ਉਪਰ ਪਾਬੰਦੀ ਲਗਾ ਦਿੱਤੀ ਗਈ ਹੈ । ਪਰ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਹਾਲੇ ਵੀ ਪਲਾਸਟਿਕ ਦੀ ਵਰਤੋਂ ਕਰਦੇ ਹਨ । ਸੋ ਉਨ੍ਹਾਂ ਲੋਕਾਂ ਦੇ ਲਈ ਇਹ ਇਕ ਅਹਿਮ ਤੇ ਖ਼ਾਸ ਖ਼ਬਰ ਐ ਜਿਹੜੇ ਹਾਲੇ ਵੀ ਪਲਾਸਟਿਕ ਦੀ ਵਰਤੋਂ ਕਰਦੇ ਨੇ ਕਿਉਂਕਿ ਹੁਣ ਜੇਕਰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕੀਤੀ ਜਾਵੇਗੀ ਤਾਂ ਹੋ ਸਕਦਾ ਹੈ ਭਾਰੀ ਜ਼ੁਰਮਾਨਾ ।
ਦਰਅਸਲ ਲੁਧਿਆਣਾ ਨਗਰ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਵੱਲੋਂ ਸਿੰਗਲ ਯੂਜ਼ ਪਲਾਸਟਿਕ ਤੇ ਰੋਕ ਲਗਾਉਣ ਲਈ ਸਵੱਛ ਭਾਰਤ ਅਭਿਆਨ ਮੁਹਿੰਮ ਦੇ ਤਹਿਤ “”ਮੇਰਾ ਥੈਲਾ ਮੇਰੀ ਸ਼ਾਨ”” ਦੇ ਸਲੋਗਨ ਨਾਲ ਜਾਗਰੂਕਤਾ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ । ਇੰਨਾ ਹੀ ਨਹੀਂ ਸਗੋਂ ਹੈਲਥ ਸ਼ਾਖਾ ਦੇ ਅਧਿਕਾਰੀਆਂ ਵੱਲੋਂ ਆਉਣ ਵਾਲੇ ਦਿਨਾਂ ਵਿਚ ਸਿੰਗਲ ਯੂਜ਼ ਪਲਾਸਟਿਕ ਵੇਚਣ ਜਾਂ ਵਰਤਣ ਵਾਲਿਆਂ ਖ਼ਿਲਾਫ਼ ਪੁਲੀਸ ਦੀ ਮਦਦ ਨਾਲ ਕਾਰਵਾਈ ਤੇਜ਼ ਹੋਵੇਗੀ ।
ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਰਿਕਵਰੀ ਨੂੰ ਲੈ ਕੇ ਵਜ਼ਨ ਦੇ ਹਿਸਾਬ ਨਾਲ ਜੁਰਮਾਨਾ ਲੱਗੇਗਾ । ਜਿਸ ਦਾ ਆਂਕੜਾ ਦੋ ਤੋਂ ਲੈ ਕੇ ਪੱਚੀ ਹਜ਼ਾਰ ਤੱਕ ਦੱਸਿਆ ਜਾ ਰਿਹਾ ਹੈ । ਇਸ ਲਈ ਨਗਰ ਨਿਗਮ ਵੱਲੋਂ ਚਲਾਨ ਕੱਟਣ ਦਾ ਪੈਟਰਨ ਹੁਣ ਬਦਲ ਦਿੱਤਾ ਜਾਵੇਗਾ । ਇਸ ਸੰਬੰਧੀ ਪ੍ਰਸਤਾਵ ਮੰਗਲਵਾਰ ਨੂੰ ਹੋਣ ਵਾਲੀ ਜਨਰਲ ਹਾਊਸ ਦੀ ਬੈਠਕ ਵਿਚ ਪੇਸ਼ ਕੀਤਾ ਜਾਵੇਗਾ । ਪਹਿਲਾਂ ਸਾਲਿਡ ਵੇਸਟ ਮੈਨੇਜਮੈਂਟ ਨਿਯਮਾਂ ਦਾ ਪਾਲਣ ਨਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨਾ ਪੈ ਸਕਦਾ ਹੈ ।
ਇੰਨਾ ਹੀ ਨਹੀਂ ਸਗੋਂ ਉਨ੍ਹਾਂ ਦੇ ਚਲਾਨ ਕੱਟਣ ਦੀ ਡਿਟੇਲ ਵਿਚ ਹੀ ਪਾਬੰਦੀਸ਼ੁਦਾ ਪਲਾਸਟਿਕ ਕੈਰੀ ਬੈਗ ਵੇਚਣ ਜਾਂ ਵਰਤਣ ਵਾਲੇ ਲੋਕਾਂ ’ਤੇ ਜੁਰਮਾਨਾ ਲਗਾਉਣ ਦਾ ਪਹਿਲੂ ਸ਼ਾਮਲ ਹੈ। ਸੋ ਖਾਸ ਹੈ ਇਹ ਖ਼ਬਰ ਉਨ੍ਹਾਂ ਲੋਕਾਂ ਤੇ ਉਨ੍ਹਾਂ ਦੁਕਾਨਦਾਰਾਂ ਲਈ , ਜੋ ਹਾਲੇ ਵੀ ਸਿੰਗਲ ਯੂਜ਼ ਪਲਾਸਟਿਕ ਦੇ ਬੈਨ ਹੋਣ ਦੇ ਬਾਵਜੂਦ ਵੀ ਪਲਾਸਟਿਕ ਦੇ ਲਿਫ਼ਾਫ਼ਿਆਂ ਜਾਂ ਪਲਾਸਟਿਕ ਵਰਤੋਂ ਕਰਦੇ ਨੇ , ਕਿਉਂਕਿ ਹੁਣ ਉਨ੍ਹਾਂ ਨੂੰ ਭਾਰੀ ਜੁਰਮਾਨਾ ਪੈ ਸਕਦਾ ਹੈ ।
ਤਾਜਾ ਜਾਣਕਾਰੀ