ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਵਲੋਂ ਜੋ ਨਵੇਂ ਖੇਤੀ ਬਿੱਲ ਪਾਸ ਕੀਤੇ ਗਏ ਹਨ ਓਹਨਾ ਦਾ ਕਰਕੇ ਸਾਰੇ ਪਾਸੇ ਮਾਹੌਲ ਗਰਮਾਇਆ ਹੋਇਆ ਹੈ। ਕਿਸਾਨ ਦੁਆਰਾ ਵੱਖ ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਕਿਸਾਨ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ ਅਤੇ ਇਸ ਬਿੱਲ ਨੂੰ ਵਾਪਿਸ ਲੈਣ ਲਈ ਸਰਕਾਰ ਤੇ ਦਬਾਅ ਬਣਾ ਰਹੇ ਹਨ। ਇਸ ਵੇਲੇ ਦੀ ਵੱਡੀ ਖਬਰ ਹਰਿਆਣੇ ਤੋਂ ਆ ਰਹੀ ਹੈ। ਜੇਕਰ ਤੁਸੀ ਅੱਜ ਇਹਨਾਂ ਰੂਟਾਂ ਤੇ ਜਾ ਰਹੇ ਹੋ ਤਾਂ ਸਾਵਧਾਨ ਰਹਿਣਾ ਕਿਓੰਕੇ ਕਿਸਾਨ ਇਹਨਾਂ ਰੂਟਾਂ ਨੂੰ ਬੰਦ ਕਰ ਸਕਦੇ ਹਨ।

20 ਸਤੰਬਰ ਨੂੰ ਕਿਸਾਨ ਯੂਨੀਅਨਾਂ ਵਲੋਂ ਕਿਸਾਨ ਸੰਗਠਨਾਂ ਵਲੋਂ ਕਿਸਾਨਾਂ ‘ਤੇ ਕੀਤੇ ਗਏ। ਲਾ ਠੀ ਚਾ ਰ – ਜ। ਅਤੇ ਝੂਠੇ ਮੁਕੱਦਮਿਆਂ ਅਤੇ ਖੇਤੀ ਵਿਰੋਧ ਦੇ ਵਿਚ ਹਰਿਆਣਾ ਬੰਦ ਦਾ ਸੱਦਾ ਦਿੱਤਾ ਗਿਆ ਹੈ। ਜੋ ਇਨਪੁੱਟ ਮਿਲੀ ਹੈ ਉਸ ਦੇ ਮੁਤਾਬਕ ਸੰਗਠਨ ਪੰਜਾਬ ਰਾਜਪੁਰਾ ਤੇ ਲਾੜਲੂ ਦੇ ਨੇੜੇ ਜਾਮ ਲਗਾ ਸਕਦੇ ਹਨ। ਪੰਜਾਬ ਯੂਥ ਕਾਂਗਰਸ, ਦੇ ਵਰਕਰ ਤੇ ਕਿਸਾਨ ਸੰਗਠਨ ਵੀ ਹਰਿਆਣਾ ਵਿਚ ਜਾਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਨ੍ਹਾਂ ਖੇਤਰਾਂ ਵਿਚ ਸੁਰੱਖਿਆ ਏਜੰਸੀਆਂ ਵਿਸ਼ੇਸ਼ ਤੌਰ ‘ ਤੇ ਸੁਚੇਤ ਹੋ ਗਈਆਂ ਹਨ।
ਸੂਤਰਾਂ ਤੋਂ ਮਿਲੇ ਇਨਪੁੱਟ ਆਧਾਰ ‘ਤੇ ਮੋਹੜਾ (ਅੰਬਾਲਾ) ਜੀ.ਟੀ ਰੋਡ, ਯਮੁਨਾਨਗਰ-ਪੰਚਕੂਲਾ ਰਾਸ਼ਟਰੀ ਰਾਜਮਾਰਗ, ਨਾਰਾਇਣਗੜ੍ਹ, ਬਰਵਾਲਾ, ਯਮੁਨਾਨਗਰ ਤੋਂ ਪਿਪਲੀ-ਕਰਨਾਲ ਰਸਤੇ ‘ਤੇ ਰਾਦੌਰ ਦੇ ਨੇੜੇ, ਲਾੜਵਾ, ਇੰਦਰੀ, ਕਰਨਾਲ ਅਤੇ ਕੁਰਕੁਸ਼ੇਤਰ ਮੰਡੀ ਦੇ ਨੇੜੇ ਸਿਰਸਾ, ਹਿਸਾਰ, ਵੱਖ-ਵੱਖ ਥਾਵਾਂ ‘ਤੇ ਪਾਣੀਪਤ ਵਿਚ ਸ਼ਿਵਾ ਪਿੰਡ, ਜੀ.ਡੀ.ਰੋਡ, ਪਾਣੀਪਤ ਜੀਂਦ ਰੋਡ ‘ਤੇ ਮਤਲੌੜਾ ਦੇ ਨੇੜੇ, ਪਾਣੀਪਤ-ਰੋਹਤਕ ਰੋਡ ‘ਤੇ ਇਸਰਾਨਾ, ਗੋਹਾਨਾ ਆਦਿ ਥਾਵਾਂ ‘ਤੇ ਸੜਕ ਰੋਕਣ ਦੀ ਕੋਸ਼ਿਸ਼ ਹੈ। ਹੁਣ ਇਹ ਪ੍ਰਸ਼ਾਸਨ ‘ਤੇ ਹੈ ਕਿ ਉਹ ਕੀ ਕਦਮ ਚੁੱਕਦਾ ਹੈ। ਕਿਸਾਨ ਸੰਗਠਨਾਂ ਵਲੋਂ ਗੁਰਿੱਲਾ ਰਣਨੀਤੀ ਤਹਿਤ ਸੂਤਰਾਂ ਮੁਤਾਬਕ ਆਖਰੀ ਸਮੇਂ ਆਪਣੀ ਰਣਨੀਤੀ ਵਿਚ ਬਦਲਾਅ ਵੀ ਹੋ ਸਕਦਾ ਹੈ।

ਗ੍ਰਹਿ ਸਕੱਤਰ ਵਿਜੈਵਰਧਨ ਨੇ ਲਿਖਤੀ ਹੁਕਮ ਜਾਰੀ ਕਰਦੇ ਹੋਏ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਪੁਲਸ ਅਧਿਕਾਰੀਆਂ ਨੂੰ ਫੀਲਡ ਵਿਚ ਉਤਾਰਿਆ ਹੈ। ਡੀ.ਸੀ. -ਐੱਸ.ਪੀ. ਯਕੀਨੀ ਕਰਨਗੇ ਕਿ ਪ੍ਰਦਰਸ਼ਨ ਦੌਰਾਨ ਕਿਤੇ ਕੋਈ ਹਿੰਸਾ ਨਾ ਹੋਵੇ। ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਐਤਵਾਰ ਨੂੰ ਪੁਲਸ ਅਤੇ ਪ੍ਰਸ਼ਾਸਨ ਦੇ ਅਫਸਰ-ਮੁਲਾਜ਼ਮਾਂ ਦੇ ਨਾਲ ਹੀ ਹਸਪਤਾਲਾਂ ਵਿਚ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

ਨਿੱਜੀ ਹਸਪਤਾਲਾਂ ਅਤੇ ਐਂਬੂਲੈਂਸ ਨੂੰ ਵੀ ਪੂਰੇ ਸਟਾਫ ਦੇ ਨਾਲ ਅਲਰਟ ‘ਤੇ ਰੱਖਿਆ ਗਿਆ ਹੈ। ਪ੍ਰਦੇਸ਼ ਵਿਚ ਅਜੇ ਜ਼ਿਲਿਆਂ ਵਿਚ ਸੁਰੱਖਿਆ ਵਧਾਉਣ ਅਤੇ ਰੋਡ ‘ਤੇ ਪੁਲਸ ਗਸ਼ਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸਾਰੇ ਡਿਪਟੀ ਕਮਿਸ਼ਨਰਾਂ, ਸੀਨੀਅਰ ਪੁਲਸ ਅਧਿਕਾਰੀਆਂ ਅਤੇ ਪੁਲਸ ਅਧਿਕਾਰੀਆਂ ਨੂੰ ਆਯੋਜਕਾਂ ਨਾਲ ਗੱਲ ਕਰਕੇ ਸ਼ਾਂਤੀਪੂਰਵਕ ਵਿਰੋਧ ਯਕੀਨੀ ਕਰਨ ਨੂੰ ਕਿਹਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਯੋਜਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣਾ ਵਿਰੋਧ ਸ਼ਾਂਤੀਪੂਰਨ ਅਤੇ ਕਾਨੂੰਨੀ ਤਰੀਕੇ ਨਾਲ ਦਰਜ ਕਰਵਾਏ ਅਤੇ ਰਾਸ਼ਟਰੀ ਅਤੇ ਸੂਬਾ ਰਾਜਮਾਰਗਾਂ ਨੂੰ ਰੋਕਣ ਤੋਂ ਬਚੋ ਤਾਂ ਜੋ ਯਾਤਰੀਆਂ ਜਾਂ ਆਮ ਲੋਕਾਂ ਨੂੰ ਅਸੁਵਿਧਾ ਨਾ ਹੋਵੇ।

ਸਰਕਾਰ ਨੇ ਸਾਰੇ ਕਾਰਜਕਾਰੀ ਮੈਜਿਸਟ੍ਰੇਟਾਂ ਤੇ ਪੁਲਸ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਜ਼ਿਲਿਆਂ ਵਿਚ ਮੌਜੂਦ ਰਹਿਣ ਤੇ ਛੁੱਟੀ ‘ਤੇ ਨਾ ਜਾਣ। ਕਾਰਜਕਾਰੀ ਮੈਜਿਸਟ੍ਰੇਟਾਂ ਨੂੰ ਉਨ੍ਹਾਂ ਦੇ ਪੁਲਸ ਹਮਰੁਤਬਾ ਅਧਿਕਾਰੀਆਂ ਦੇ ਨਾਲ ਅਜਿਹੇ ਸਥਾਨਾਂ ‘ਤੇ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ, ਜਿਥੇ ਪ੍ਰਦਰਸ਼ਨਕਾਰੀਆਂ ਦਾ ਇਕੱਠ ਹੋ ਸਕਦਾ ਹੈ। ਐਤਵਾਰ ਮਤਲਬ 20 ਸਤੰਬਰ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਲੋੜ ਪੈਂਦੀ ਹੈ ਤਾਂ ਇਸ ਦੇ ਲਈ

ਗ੍ਰਹਿ ਸਕੱਤਰ ਦੇ ਕੰਟਰੋਲ ਰੂਮ (0172-2711925) ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਗ੍ਰਹਿ ਵਿਭਾਗ ਵਲੋਂ ਪੁਲਸ ਡਾਇਰੈਕਟਰ ਜਨਰਲ, ਸਾਰੇ ਡਿਵੀਜ਼ਨਲ ਕਮਿਸ਼ਨਰਾਂ, ਪੁਲਸ ਰੇਂਜ ਦੇ ਸਾਰੇ ਪੁਲਸ ਇੰਸਪੈਕਟਰ ਜਨਰਲਾਂ, ਡਿਪਟੀ ਕਮਿਸ਼ਨਰਾਂ, ਜ਼ਿਲਾ ਮੈਜਿਸਟ੍ਰੇਟ, ਪੰਚਕੂਲਾ, ਫਰੀਦਾਬਾਦ ਤੇ ਗੁਰੂਗ੍ਰਾਮ ਦੇ ਪੁਲਸ ਕਮਿਸ਼ਨਰਾਂ ਤੇ ਸਾਰੇ ਜ਼ਿਲਿਆਂ ਦੇ ਐੱਸ.ਐੱਸ.ਪੀਜ਼. ਤੇ ਐੱਸ.ਪੀਜ਼. ਨੂੰ ਇਨ੍ਹਾਂ ਹੁਕਮਾਂ ਦਾ ਸਖਤੀ ਨਾਲ ਪਾਲਣ ਪੁਖਤਾ ਕਰਨ ਲਈ ਕਿਹਾ ਗਿਆ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਤਾਜਾ ਜਾਣਕਾਰੀ
ਸਾਵਧਾਨ – ਪੈ ਸਕਦੀ ਹੈ ਮੁਸ਼ਕਲ ਜੇ ਅੱਜ ਇਹਨਾਂ ਰੂਟਾਂ ਤੇ ਕਰ ਰਹੇ ਹੋ ਸਫ਼ਰ
ByadminSeptember 20, 2020Comments Off on ਸਾਵਧਾਨ – ਪੈ ਸਕਦੀ ਹੈ ਮੁਸ਼ਕਲ ਜੇ ਅੱਜ ਇਹਨਾਂ ਰੂਟਾਂ ਤੇ ਕਰ ਰਹੇ ਹੋ ਸਫ਼ਰ
Previous Postਪੰਜਾਬ: ਵਿਦਿਆਰਥੀਆਂ ਲਈ ਆਈ ਚੰਗੀ ਖਬਰ ,ਮਿਲੀ ਇਹ ਵੱਡੀ ਰਾਹਤ
Next Postਸਾਵਧਾਨ – ਪੰਜਾਬ ਚ ਲਾਕ ਡਾਊਨ (ਕਰਫਿਊ) ਲੱਗਣ ਬਾਰੇ ਵੱਡੀ ਖਬਰ