BREAKING NEWS
Search

ਸਾਵਧਾਨ ਨਵੇਂ ਨਵੇਂ PR ਹੋਏ ਪੰਜਾਬੀ ਸਟੂਡੈਂਟ ਨੂੰ ਮਿਲੀ ਇਸ ਤਰਾਂ ਦਰਦਨਾਕ ਮੌਤ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਪੰਜਾਬ ਤੋਂ ਮਾਪੇ ਚਾਵਾਂ ਨਾਲ ਅਤੇ ਨੌਜਵਾਨ ਆਪਣੇ ਚੰਗੇ ਭਵਿੱਖ ਬਾਰੇ ਵਿਦੇਸ਼ਾਂ ਵਿਚ ਆਉਂਦੇ ਹਨ ਪਰ ਕਈ ਵਾਰ ਕਿਸਮਤ ਵਿਚ ਕੁਜ ਹੋਰ ਹੀ ਲਿਖਿਆ ਹੁੰਦਾ ਹੈ। ਅਜਿਹੀ ਹੀ ਇਕ ਮਾੜੀ ਖਬਰ ਕਨੇਡਾ ਤੋਂ ਪੰਜਾਬ ਲਈ ਆ ਰਹੀ ਹੈ ਜਿਸ ਨੇ ਸਭ ਦੇ ਮਨਾਂ ਨੂੰ ਦੁਖੀ ਕਰ ਦਿੱਤਾ ਹੈ। ਪਿਛਲੇ ਕੁਝ ਦਿਨਾਂ ਵਿਚ ਬਹੁਤ ਸਾਰੀਆਂ ਅਜਿਹੀਆਂ ਮਾੜੀਆਂ ਖਬਰਾ ਪੰਜਾਬ ਲਈ ਕਨੇਡਾ ਤੋਂ ਆ ਰਹੀਆਂ ਹਨ। ਪਰ ਸਾਡੇ ਬਚੇ ਹਜੇ ਵੀ ਸਾਵਧਾਨ ਨਹੀਂ ਹੋ ਰਹੇ।

ਸਾਡੀ ਤੁਹਾਡੇ ਸਭ ਅਗੇ ਹੱਥ ਜੋੜ ਕੇ ਬੇਨਤੀ ਹੈ ਕੇ ਆਪੋ ਆਪਣੇ ਬੱਚਿਆਂ ਨੂੰ ਇਸ ਦੇ ਬਾਰੇ ਵਿਚ ਜਰੂਰ ਜਾਗਰੂਕ ਕਰੋ ਕੇ ਉਹ ਅਜਿਹਾ ਕਰਨ ਤੋਂ ਗੁਰੇਜ ਕਰਨ ਅਤੇ ਇਸ ਪੋਸਟ ਨੂੰ ਸ਼ੇਅਰ ਕਰ ਦਿਓ ਤਾਂ ਜੋ ਅਜਿਹਾ ਕਰਨ ਦਾ ਮਾੜਾ ਨਤੀਜਾ ਵੀ ਆ ਸਕਦਾ ਹੈ ਓਹਨਾ ਨੂੰ ਪਤਾ ਲਗ ਜਾਵੇ।

ਕੈਨੇਡਾ ਵਿੱਚ ਪੰਜਾਬ ਤੋਂ ਨਵੇਂ ਆਏ ਨੌਜਵਾਨਾਂ ਦੀਆਂ ਡੁੱਬ ਕੇ ਹੋਈਆਂ ਮੌਤਾਂ ‘ਚ ਉਦੋਂ ਹੋਰ ਵਾਧਾ ਹੋ ਗਿਆ ਜਦ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਇੱਕ ਨੌਜਵਾਨ ਦੀ ਵੈਨਕੂਵਰ ਤੋਂ ਤਕਰੀਬਨ 105 ਕਿਲੋਮੀਟਰ ਦੂਰ ਸਥਿਤ ਕਲਟਸ ਲੇਕ ‘ਚ ਡੁੱਬਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਝੀਲ ‘ਚ ਦੋਸਤਾਂ ਨਾਲ ਘੁੰਮਣ ਗਏ ਦੋ ਨੌਜਵਾਨ ਡੁੱਬ ਰਹੇ ਸਨ, ਜਿਨ੍ਹਾਂ ‘ਚੋਂ ਇੱਕ ਨੂੰ ਬਚਾ ਲਿਆ ਗਿਆ ਜਦਕਿ ਦੂਜੇ ਨੂੰ ਬਾਹਰ ਤਾਂ ਕੱਢ ਲਿਆ ਗਿਆ ਪਰ ਜਾਨ ਨਾ ਬਚ ਸਕੀ।

ਇਹ ਦੁਰਘਟਨਾ ਸ਼ਨੀਵਾਰ ਦੁਪਹਿਰ ਤਕਰੀਬਨ ਤਿੰਨ ਵਜੇ ਵਾਪਰੀ। ਮੌਕੇ ‘ਤੇ ਮੌਜੂਦ ਲੋਕਾਂ, ਸਿਹਤ ਅਧਿਕਾਰੀਆਂ ਵਲੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਸਫਲ ਨਾ ਹੋ ਸਕੇ। ਏਅਰ ਐਂਬੂਲੈਂਸ ਵਜੋਂ ਹੈਲੀਕਾਪਟਰ ਦਾ ਵੀ ਪ੍ਰਬੰਧ ਕੀਤਾ ਗਿਆ। ਪੁਲਿਸ ਅਤੇ ਸਿਹਤ ਅਧਿਕਾਰੀ ਦੁਰਘਟਨਾ ਦੀ ਜਾਂਚ ਕਰ ਰਹੇ ਹਨ।

ਜਾਣਕਾਰਾਂ ਮੁਤਾਬਕ ਮਨਪ੍ਰੀਤ ਸਿੰਘ ਨਾਮਕ ਇਹ ਨੌਜਵਾਨ ਸਰੀ ਦੀ ਕਵਾਂਟਲਨ ਯੂਨੀਵਰਸਿਟੀ ਵਿਖੇ ਪੜ੍ਹਦਾ ਸੀ ਅਤੇ ਹਾਲ ਹੀ ਵਿੱਚ ਉਸਨੂੰ ਵਰਕ ਪਰਮਿਟ ਮਿਲਿਆ ਸੀ। ਅਗਲੇ ਹਫਤੇ ਉਹ ਪੀ. ਆਰ. ਲਈ ਵਿਨੀਪੈਗ ਮੂਵ ਹੋ ਰਿਹਾ ਸੀ। ਹਰ ਸਾਲ ਕੈਨੇਡਾ ‘ਚ ਗਰਮੀਆਂ ਦੌਰਾਨ ਝੀਲਾਂ-ਦਰਿਆਵਾਂ ‘ਚ ਡੁੱਬਣ ਕਾਰਨ ਦਰਜਨਾਂ ਮੌਤਾਂ ਹੁੰਦੀਆਂ ਹਨ। ਬੀਤੇ ਕੁਝ ਸਾਲਾਂ ‘ਚ ਪੰਜਾਬੀਆਂ, ਖਾਸਕਰ ਪੰਜਾਬ ਤੋਂ ਨਵੇਂ ਆਏ ਨੌਜਵਾਨਾਂ ਵਲੋਂ ਡੁੱਬ ਕੇ ਜਾਨ ਗਵਾਉਣ ਦੀਆਂ ਘਟਨਾਵਾਂ ‘ਚ ਵਾਧਾ ਹੋਇਆ ਹੈ।

ਇਹ ਝੀਲਾਂ-ਦਰਿਆ ਉਪਰੋਂ ਬਹੁਤ ਸ਼ਾਂਤ ਦਿਸਦੇ ਹਨ ਪਰ ਅਚਾਨਕ ਡੂੰਘੇ ਹੋ ਜਾਂਦੇ ਹਨ ਤੇ ਪਾਣੀ ਬਹੁਤ ਜ਼ਿਆਦਾ ਠੰਡਾ ਹੋਣ ਕਾਰਨ ਕੁਝ ਮਿੰਟਾਂ ‘ਚ ਹੀ ਹਾਈਪੋਥਰਮੀਆ ਕਰਨ ਵੀ ਜਾਨ ਨਿਕਲ ਜਾਂਦੀ ਹੈ। ਸਥਾਨਕ ਮੀਡੀਆ ਵਲੋਂ ਲਗਭਗ ਹਰ ਹਫਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਜੇ ਤੈਰਨਾ ਨਹੀਂ ਆਉਂਦਾ ਤਾਂ ਪਾਣੀ ਤੋਂ ਦੂਰ ਰਹੋ, ਸੇਫਟੀ ਵੈਸਟ ਬਿਨਾ ਪਾਣੀ ‘ਚ ਨਾ ਜਾਓ ਪਰ ਜਾਪਦਾ ਹੈ ਕਿ ਇਨ੍ਹਾਂ ਚਿਤਾਵਨੀਆਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ, ਜੋ ਘਾ ਤ -ਕ ਸਿੱਧ ਹੋ ਰਿਹਾ ਹੈ।



error: Content is protected !!