ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜੇ ਤੁਹਾਡੇ ਕੋਲ ਸਮਾਰਟ ਫੋਨ ਹੈ ਤੇ ਤੁਸੀਂ ਫਿਰ ਵੀ ਕੈਪਟਨ ਦਾ ਸਮਾਰਟ ਫੋਨ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਸਾਵਧਾਨ ਹੋ ਜਾਓ।

ਕਿਉਂਕਿ ਕੈਪਟਨ ਦਾ ਸਮਾਰਟਫੋਨ ਤੁਹਾਨੂੰ ਜੇਲ ਪਹੁੰਚਾ ਸਕਦਾ ਹੈ।

ਅਜਿਹਾ ਅਸੀਂ ਨਹੀਂ ਕਹਿ ਰਹੇ, ਸਗੋਂ ਅਜਿਹਾ ਕਹਿ ਰਹੀ ਹੈ ਕੈਪਟਨ ਸਰਕਾਰ ਦੀ ਉਹ ਸ਼ਰਤ ਜਿਸ ਮੁਤਾਬਕ ਸਮਾਰਟ ਫੋਨ ਲੈਣ ਲਈ ਵਿਦਿਆਰਥੀ ਨੂੰ ਘੋਸ਼ਣਾ ਪੱਤਰ ਦੇਣਾ ਪਵੇਗਾ ਕਿ ਉਹ ਸਮਾਰਟ ਫੋਨ ਨਹੀਂ ਰੱਖਦੇ ਤੇ ਝੂਠਾ ਘੋਸ਼ਣਾ ਪੱਤਰ ਤੁਹਾਨੂੰ ਜੇਲ ਦੀ ਹਵਾ ਖੁਆ ਸਕਦਾ ਹੈ।

2.99 ਕਰੋੜ ਦੀ ਆਬਾਦੀ ਵਾਲੇ ਪੰਜਾਬ ‘ਚ ਜਿੱਥੇ ਕਰੀਬ 3 ਕਰੋੜ 27 ਲੱਖ ਮੋਬਾਈਲ ਨੰਬਰ ਐਕਟਿਵ ਹਨ,

ਉੱਥੇ ਸਮਾਰਟ ਫੋਨ ਨਾ ਹੋਣ ਦੀ ਸ਼ਰਤ ਕੋਈ ਵਿਰਲਾ ਹੀ ਪੂਰੀ ਕਰ ਸਕਦਾ ਹੈ। ਉੁੱਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਨੌਜਵਾਨਾਂ ਨੂੰ ਜੇਲ ਦੀ ਹਵਾ ਖਵਾਉਣਾ ਚਾਹੁੰਦੇ ਹਨ।

ਹੁਣ ਕੈਪਟਨ ਨੌਜਵਾਨਾਂ ਨੂੰ ਜੇਲ ਦੀ ਹਵਾ ਖਵਾਉਂਦੇ ਹਨ ਜਾਂ ਫਿਰ ਸਮਾਰਟ ਫੋਨ ਫੜਾਉਂਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਤਾਜਾ ਜਾਣਕਾਰੀ


