BREAKING NEWS
Search

ਸਾਰੀ ਰਾਤ ਮਾਂ ਗੁਰਦੁਆਰੇ, ਮੰਦਰਾਂ ਚ ਲੱਭਦੀ ਰਹੀ ਪੁੱਤ ਨੂੰ, ਪਿੰਡ ਦੇ ਛੱਪੜ ਕੋਲ ਵੇਖਿਆ ਤਾਂ ਉੱਡ ਗਏ ਹੋਸ਼, ਦੇਖੋ ਵੀਡੀਓ

ਮੁਕਤਸਰ ਦੇ ਰਵਿਦਾਸ ਨਗਰ ਵਿੱਚ ਛੱਪੜ ਵਿੱਚੋਂ ਪੰਜ ਸਾਲ ਦੇ ਬੱਚੇ ਮੋਹਿਤ ਦੀ ਲਾਸ਼ ਮਿਲਣ ਦੀ ਖ਼ਬਰ ਮਿਲੀ ਹੈ। ਬੱਚੇ ਦੀ ਮਾਤਾ ਰਾਣੀ ਅਤੇ ਬੱਚੇ ਦੀ ਤਾਈ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦਾ ਬੱਚਾ ਤਿੰਨ ਦਿਨ ਤੋਂ ਲਾਪਤਾ ਸੀ। ਉਹ ਬੱਚੇ ਦੀ ਭਾਲ ਵਿੱਚ ਤਿੰਨ ਦਿਨ ਤੋਂ ਭਟਕ ਰਹੇ ਸਨ। ਪ੍ਰੰਤੂ ਅੱਜ ਉਨ੍ਹਾਂ ਨੂੰ ਕਿਸੇ ਨੇ ਜਾਣਕਾਰੀ ਦਿੱਤੀ ਕਿ ਬੱਚਾ ਮ੍ਰਿਤਕ ਰੂਪ ਵਿੱਚ ਛੱਪੜ ਵਿੱਚ ਪਿਆ ਹੈ। ਮ੍ਰਿਤਕ ਬੱਚੇ ਦੀ ਮਾਂ ਅਤੇ ਤਾਈ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਬੱਚੇ ਦਾ ਕਤਲ ਕੀਤਾ ਗਿਆ ਹੈ।

ਕਿਉਂਕਿ ਸਰੀਰਕ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਹੋਣ ਕਰਕੇ ਇਹ ਬੱਚਾ ਨਾ ਤਾਂ ਤੁਰ ਸਕਦਾ ਸੀ ਅਤੇ ਨਾ ਹੀ ਬੋਲ ਸਕਦਾ ਸੀ। ਇਹ ਬੱਚਾ ਸਿਰਫ ਮੰਮੀ ਪਾਪਾ ਹੀ ਕਹਿ ਸਕਦਾ ਸੀ। ਉਨ੍ਹਾਂ ਨੇ ਮੀਡੀਆ ਜ਼ਰੀਏ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਪਿੰਡ ਵਾਸੀਆਂ ਨੇ ਸਰਕਾਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਇਸ ਪਾਣੀ ਨੂੰ ਪਾਈਪਾਂ ਰਾਹੀਂ ਇੱਥੋਂ ਕੱਢਿਆ ਜਾਂਦਾ ਸੀ। ਪ੍ਰੰਤੂ ਜਦੋਂ ਤੋਂ ਨਵੀਂ ਸਰਕਾਰ ਹੋਂਦ ਵਿੱਚ ਆਈ ਹੈ। ਉਸ ਨੇ ਪਾਣੀ ਨਹੀਂ ਕੱਢਿਆ। ਗਰੀਬ ਲੋਕ ਗੰਦਗੀ ਵਿਚ ਰਹਿਣ ਲਈ ਮਜਬੂਰ ਹਨ।

ਇੱਥੇ ਖੜ੍ਹਾ ਗੰਦਾ ਪਾਣੀ ਅਨੇਕਾਂ ਬਿਮਾਰੀਆਂ ਨੂੰ ਫੈਲਣ ਲਈ ਸੱਦਾ ਦੇ ਰਿਹਾ ਹੈ। ਜੇਕਰ ਇੱਥੇ ਪਾਣੀ ਦਾ ਛੱਪੜ ਨਾ ਹੁੰਦਾ ਤਾਂ ਸ਼ਾਇਦ ਬੱਚੇ ਮੋਹਿਤ ਦੀ ਜਾਨ ਬੱਚ ਜਾਂਦੀ। ਕੋਈ ਵੀ ਸਰਕਾਰੀ ਨੁਮਾਇੰਦਾ ਅਜੇ ਤੱਕ ਦੁੱਖੀ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਨਹੀਂ ਪਹੁੰਚਿਆ। ਉਨ੍ਹਾਂ ਨੇ ਗਰੀਬ ਪਰਿਵਾਰ ਲਈ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਜਦੋਂ ਮੀਡੀਆ ਨੇ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਪੁਲਿਸ ਨੇ ਦੱਸਿਆ ਕਿ ਪੀੜਤ ਪਰਿਵਾਰ ਨੇ ਪੁਲਿਸ ਕੋਲ ਬੱਚੇ ਦੇ ਗੁੰਮ ਹੋਣ ਦੀ ਸ਼ਿਕਾਇਤ ਕੀਤੀ ਸੀ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ। ਹੁਣ ਬੱਚੇ ਦੀ ਲਾਸ਼ ਮਿਲ ਗਈ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਦੁਖੀ ਪਰਿਵਾਰ ਨੇ ਕਿਸੇ ਤੇ ਸ਼ੱਕ ਜ਼ਾਹਿਰ ਨਹੀਂ ਕੀਤਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!