BREAKING NEWS
Search

ਸਾਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਕਦੇ ਹਨ ਇਹ ਛੋਟੇ-ਛੋਟੇ ਉਪਾਅ

ਕੋਰੋਨਾ ਵਾਇਰਸ ਤੋਂ ਬਚਾਅ ਸਕਦੇ ਹਨ ਇਹ

ਦੁਨੀਆ ਭਰ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ। ਦੁਨੀਆ ਦੇ ਚੋਟੀ ਦੇ ਦੇਸ਼ ਵੀ ਇਸ ਮਹਾਮਾਰੀ ਸਾਹਮਣੇ ਬੇਵੱਸ ਜਿਹੇ ਦਿਖਾਈ ਦੇ ਰਹੇ ਹਨ। ਰੋਜ਼-ਰੋਜ਼ ਇਹ ਦੇਸ਼ ਦਵਾਈ ਬਣਾਉਣ ਦੇ ਨਵੇਂ-ਨਵੇਂ ਦਾਅਵੇ ਕਰ ਰਹੇ ਹਨ ਪਰ ਅਜੇ ਤੱਕ ਕਿਸੇ ਵੀ ਦੇਸ਼ ਦੇ ਹੱਥ ਸਫਲਤਾ ਨਹੀਂ ਲੱਗੀ ਪਰ ਅੱਜ ਤੁਹਾਨੂੰ ਅਜਿਹੇ ਕੁੱਝ ਛੋਟੇ-ਛੋਟੇ ਉਪਾਅ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਤੁਸੀਂ ਇਸ ਜਾਨਲੇਵਾ ਵਾਇਰਸ ਨੂੰ ਆਪਣੇ ਸਰੀਰ ‘ਚ ਦਾਖਲ ਹੋਣ ਤੋਂ ਰੋਕ ਸਕਦੇ ਹੋ।

ਛੋਟੇ-ਛੋਟੇ ਉਪਾਅ ਜੋ ਕੋਰੋਨਾ ਤੋਂ ਬਚਾਅ ਸਕਦੇ ਹਨ
1.ਬਾਹਰ ਤੋਂ ਲਿਆਂਦੇ ਫਲ ਜਾਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋਵੋ। 2. ਭੋਜਨ ਬਣਾਉਣ ਅਤੇ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ। 3. ਬਾਹਰੋਂ ਲਿਆਂਦੀਆਂ ਗਈਆਂ ਪੈਕਿੰਗ ਵਾਲੀਆਂ ਚੀਜ਼ਾਂ ਦੇ ਪੈਕਟ ਨੂੰ ਵਿਸ਼ੇਸ਼ ਰੂਪ ਨਾਲ ਧੋਵੋ।
4. ਖਾਣ ਵਾਲੀਆਂ ਚੀਜ਼ਾਂ ਨੂੰ ਸਹੀ ਤਾਪਮਾਨ ਚ ਰੱਖੋ। 5. ਰਸੋਈ ਘਰ ਚ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ ਅਤੇ ਕੂੜੇਦਾਨ ਨੂੰ ਢੱਕ ਕੇ ਰੱਖੋ

ਦੁਨੀਆ ਦੇ ਭਰ ‘ਚ ਮਾਮਲਿਆਂ ‘ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ਵਰਲਡ-ਓ-ਮੀਟਰ ਦੇ ਮੁਤਾਬਕ ਹੁਣ ਤੱਕ ਦੁਨੀਆ ਭਰ ‘ਚ ਇਸ ਜਾਨਲੇਵਾ ਵਾਇਰਸ ਦੇ 9 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ‘ਚੋਂ 47,000 ਤੋਂ ਵਧੇਰੇ ਆਪਣੀ ਜਾਨ ਗੁਆ ਚੁੱਕੇ ਹਨ। ਇਸ ਤੋਂ ਇਲਾਵਾ ਇਕ ਲੱਖ 95 ਹਜ਼ਾਰ ਤੋਂ ਵਧੇਰੇ ਅਜਿਹੇ ਵੀ ਲੋਕ ਹਨ ਜੋ ਇਸ ਵਾਇਰਸ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਠੀਕ ਹੋ ਕੇ ਪਰਤੇ ਹਨ।

ਦੱਸਣਯੋਗ ਹੈ ਕਿ ਹੁਣ ਤੱਕ ਪੰਜਾਬ ‘ਚ ਕੋਰੋਨਾ ਵਾਇਰਸ ਦੇ 47 ਕੇਸ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ, ਜਦਕਿ ਕੋਰੋਨਾ ਵਾਇਰਸ ਕਾਰਨ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ‘ਚੋਂ ਪਾਜ਼ੇਟਿਵ ਮਰੀਜ਼ ਜ਼ਿਆਦਾਤਰ ਉਹੀ ਹਨ, ਜਿਹੜੇ ਨਵਾਂ ਸ਼ਹਿਰ ਦੇ ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ ‘ਚ ਆਏ ਸਨ।



error: Content is protected !!