ਸਾਡੇ ਮੁਲਕ ਵਿੱਚ ਗ਼ਰੀਬ ਨਾਲ ਧੱਕਾ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਅਜਿਹੇ ਅਨੇਕਾਂ ਹੀ ਮਾਮਲੇ ਰੋਜ਼ਾਨਾ ਸਾਹਮਣੇ ਆਉਂਦੇ ਰਹਿੰਦੇ ਹਨ। ਜਿਨ੍ਹਾਂ ਵਿੱਚ ਗਰੀਬਾਂ ਤੇ ਦਲਿਤਾਂ ਨਾਲ ਧੱਕਾ ਕੀਤਾ ਜਾਂਦਾ ਹੈ। ਇਹ ਮਾਮਲਾ ਗੁਰੂ ਕੀ ਨਗਰੀ, ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਮਹਿਲਾ ਨੇ ਆਪਣੇ ਹੀ ਗੁਆਂਢੀ ਤੇ ਉਸ ਨਾਲ ਬਲਾਤ*ਕਾਰ ਕਰਨ ਅਤੇ ਉਸ ਨੂੰ ਬਲੈਕਮੇਲ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਔਰਤ ਨੇ ਦੱਸਿਆ ਕਿ ਉਹ ਬੁਟੀਕ ਦਾ ਕੰਮ ਕਰਦੀ ਹੈ।
ਉਸ ਦੀ ਗੁਆਂਢਣ ਮਨਦੀਪ ਉਸ ਦੇ ਕੋਲੋਂ ਕੱਪੜੇ ਸਿਲਵਾਉਂਦੀ ਸੀ। ਗੁਆਂਢਣ ਮਨਦੀਪ ਕੌਰ ਆਪਣੇ ਆਪ ਨੂੰ ਦੇਵਾ ਦੱਸਦੀ ਹੈ ਅਤੇ ਚੌਕੀਆਂ ਵਗੈਰਾ ਭਰਨ ਦਾ ਕੰਮ ਵੀ ਕਰਦੀ ਹੈ। ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦੀ ਗੁਆਂਢਣ ਮਨਦੀਪ ਕੌਰ ਉਸ ਨੂੰ ਕਹਿੰਦੀ ਕਿ ਉਹ ਕੱਪੜਿਆਂ ਨੂੰ ਉਸ ਦੇ ਘਰ ਹੀ ਦੇ ਜਾਇਆ ਕਰੇ ਅਤੇ ਉੱਥੋਂ ਹੀ ਲੈ ਜਾਇਆ ਕਰੇ। ਜਦੋਂ ਪੀੜਤ ਮਹਿਲਾ ਨੇ ਉਸ ਦੇ ਘਰ ਜਾਣਾ ਸ਼ੁਰੂ ਕੀਤਾ ਤਾਂ ਉਸ ਦਾ ਪਤੀ ਮਹਿਲਾ ਤੇ ਗਲਤ ਨਜ਼ਰ ਰੱਖਣ ਲੱਗ ਪਿਆ।
ਅਖੀਰ ਦੋਸ਼ੀ ਵੱਲੋਂ ਪੀੜਤ ਔਰਤ ਨੂੰ ਬਲੈਕਮੇਲ ਕੀਤਾ ਗਿਆ ਕਿ ਉਹ ਉਸ ਦੀਆਂ ਸਾਰੀਆਂ ਰਿਕਾਰਡਿੰਗ ਅਤੇ ਫੋਟੋਆਂ ਉਸ ਨੂੰ ਵਾਪਿਸ ਦੇ ਦੇਵੇਗਾ। ਜਿਸ ਦੇ ਲਈ ਦੋਸ਼ੀ ਨੇ ਪੀੜਤ ਨੂੰ ਮਿਲਣ ਲਈ ਇੱਕ ਹੋਟਲ ਵਿੱਚ ਬੁਲਾਇਆ। ਇੱਥੇ ਦੋਸ਼ੀ ਵੱਲੋਂ ਪੀੜਤ ਨਾਲ ਬਲਾਤ*ਕਾਰ ਕੀਤਾ ਗਿਆ। ਹੁਣ ਇਸ ਮਾਮਲੇ ਵਿੱਚ ਪੀੜਤ ਮਹਿਲਾ ਅਤੇ ਉਸ ਦੇ ਪਤੀ ਨੇ ਪ੍ਰਸ਼ਾਸਨ ਕੋਲੋਂ ਮੀਡੀਆ ਦੇ ਜ਼ਰੀਏ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਹਾਲਾਂਕਿ ਇਸ ਮਾਮਲੇ ਵਿਚ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਪੀੜਤ ਦੇ ਹੱਕ ਵਿਚ ਆਉਣ ਵਾਲੀ ਸਮਾਜ ਸੇਵੀ ਸੰਸਥਾ ਦੇ ਮੈਂਬਰ ਦਾ ਕਹਿਣਾ ਹੈ ਕਿ ਜੇਕਰ ਪਪੁਲਿਸ ਨੇ ਦੋਸ਼ੀਆਂ ਖਿਲਾਫ ਸਤਿ ਦਿਨ ਅੰਦਰ ਕਾਰਵਾਈ ਨਹੀਂ ਕੀਤੀ ਤਾਂ ਸੰਘਰਸ਼ ਕੀਤਾ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਸਹੇਲੀ ਨੇ ਘਰ ਬੁਲਾਕੇ ਪਤੀ ਤੋਂ ਕਰਵਾਇਆ ਮਾੜਾ ਕੰਮ, ਪੀੜਤ ਦੇ ਰੋਂਦੇ ਪਤੀ ਨੇ ਦੱਸੀ ਪੂਰੀ ਕਹਾਣੀ, ਦੇਖੋ ਵੀਡੀਓ
ਤਾਜਾ ਜਾਣਕਾਰੀ