BREAKING NEWS
Search

ਸਹੁਰੇ ਦੇ ਦੇਹਾਂਤ ਤੋਂ ਬਾਅਦ ਅੱਧੀ ਰਾਤ ਨੂੰ ਕਾਜੋਲ ਤੇ ਪਈ ਇਕ ਹੋਰ ਬਿਪਤਾ ਪਰਮਾਤਮਾ ਭਲੀ ਕਰੇ

ਕਾਜੋਲ ਤੇ ਪਈ ਇਕ ਹੋਰ ਬਿਪਤਾ

ਬਾਲੀਵੁਡ ਅਦਾਕਾਰ ਅਜੇ ਦੇਵਗਨ ਦੇ ਪਿਤਾ ਅਤੇ ਐਕਸ਼ਨ ਡਾਇਰੈਕਟਰ ਵੀਰੂ ਦੇਵਗਨ ਦਾ ਬੀਤੇ ਦਿਨੀਂ ਸੋਮਵਾਰ ਨੂੰ ਦੇਹਾਂਤ ਹੋ ਗਿਆ। ਇਸ ਖਬਰ ਤੋਂ ਬਾਲੀਵੁਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ।ਪਾਪੂਲਰ ਸਟੰਟ ਡਾਇਰੈਕਟਰ ਨੂੰ ਖੋ ਦੇਣ ਤੇ ਇੰਡਸਟਰੀ ਦੀ ਕਈ ਵੱਡੀਆਂ ਹਸਤੀਆਂ ਨੇ ਸੋਸ਼ਲ ਮੀਡੀਆ ‘ਤੇ ਦੁੱਖ ਜਤਾਇਆ ਅਤੇ ਕਈ ਬਾਲੀਵੁਡ ਸਿਤਾਰੇ ਅਜੇ-ਕਾਜੋਲ ਦੇ ਘਰ ਪਹੁੰਚ ਕੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ।ਇਸ ਵਿੱਚ ਕਾਜੋਲ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ।

ਇਸ ਤਸਵੀਰ ਵਿੱਚ ਕਾਜੋਲ ਕਾਫੀ ਹੈਰਾਨ ਅਤੇ ਪਰੇਸ਼ਾਨ ਲੱਗ ਰਹੀ ਹੈ।ਕਾਜੋਲ ਦੀ ਇਹ ਤਸਵੀਰ ਮੁੰਬਈ ਦੇ ਲੀਲਾਵਤੀ ਹਸਪਤਾਲ ਦੀ ਹੈ। ਜਿੱਥੇ ਬੀਤੀ ਰਾਤ ਉਨ੍ਹਾਂ ਨੂੰ ਸਪਾਟ ਕੀਤਾ ਗਿਆ। ਖਬਰਾਂ ਅਨੁਸਾਰ ਲੀਲਾਵਤੀ ਹਸਪਤਾਲ ਵਿੱਚ ਕਾਜੋਲ ਦੀ ਮਾਂ ਅਤੇ ਬਾਲੀਵੁਡ ਅਦਾਕਾਰਾ ਤਨੂਜਾ ਹਸਪਤਾਲ ਵਿੱਚ ਭਰਤੀ ਹੈ।ਇਸ ਕਾਰਨ ਹੀ ਕਾਜੋਲ ਆਪਣੀ ਮਾਂ ਨੂੰ ਮਿਲਣ ਉੱਥੇ ਪਹੁੰਚੀ ਸੀ।ਹੁਣ ਤੱਕ ਤਨੂਜਾ ਦੀ ਸਿਹਤ ਨੂੰ ਲੈ ਕੇ ਕੋਈ ਵੀ ਹੁਣ ਤੱਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਸਾਹਮਣੇ ਆਈ ਕਾਜੋਲ ਦੀ ਇਸ ਤਸਵੀਰ ਨੂੰ ਮੀਡੀਆ ਵਾਲੇ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤਾ ਹੈ।ਤਸਵੀਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਕਾਜੋਲ ਨੂੰ ਲੀਲਾਵਤੀ ਹਸਪਤਾਲ ਦੇ ਬਾਹਰ ਦੇਖਿਆ ਗਿਆ , ਉਹ ਆਪਣੀ ਮਾਂ ਤਨੂਜਾ ਨਾਲ ਮਿਲਣ ਗਈ ਸੀ ਜੋ ਉੱਥੇ ਭਰਤੀ ਹੈ।ਇਸ ਤਸਵੀਰ ਨੂੰ ਦੇਖ ਕੇ ਫੈਨਜ਼ ਵੀ ਪਰੇਸ਼ਾਨ ਹੋ ਗਏ ਹਨ। ਸੋਸ਼ਲ ਮੀਡੀਆ ‘ਤੇ ਕਾਜੋਲ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਲੋਕਾਂ ਨੇ ਕਮੈਂਟ ਵਿੱਚ ਪੁੱਛਿਆ ਕਿ ਪਲੀਜ਼ ਉਨ੍ਹਾਂ ਦੇ ਘਰ ਸਭ ਕੁੱਝ ਠੀਕ ਠਾਕ ਹੋ , ਹਾਲਾਂਕਿ ਕੁੱਝ ਲੋਕਾਂ ਨੇ ਇੱਥੇ ਕਮੈਂਟ ਵੀ ਦਿੱਤਾ ਕਿ ਉਨ੍ਹਾਂ ਦੀ ਮਾਂ ਤਨੂਜਾ ਦੀ ਤਬੀਅਤ ਖਰਾਬ ਹੈ’।

ਦੱਸ ਦੇਈਏ ਕਿ ਅਦਾਕਾਰ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਬੀਤੇ ਸੋਮਵਾਰ ਨੂੰ ਦੇਹਾਂਤ ਹੋ ਗਿਆ। ਇਸ ਤਰ੍ਹਾਂ ਬਾਲੀਵੁਡ ਵਿੱਚ ਸਭ ਤੋਂ ਪਾਪੂਲਰ ਸਟੰਟ ਦਾ ਡਾਇਰੈਕਟਰ ਨੂੰ ਖੋਹ ਦਿੱਤਾ।ਇੰਡਸਟਰੀ ਦੀ ਕਈ ਵੱਡੀ ਹਸਤੀਆਂ ਨੇ ਇਸ ਤੇ ਦੁੱਖ ਜਤਾਇਆ।

ਉਨ੍ਹਾਂ ਦੇ ਦੇਹਾਂਤ ਤੇ ਦੇਵਗਨ ਪਰਿਵਾਰ ਦੇ ਵਲੋਂ ਸਟੇਟਮੈਂਟ ਜਾਰੀ ਹੋਇਆ ਕਿ ‘ ਗਹਿਰੇ ਦੁੱਖ ਦੇ ਨਾਲ ਤੁਹਾਨੂੰ ਦੱਸਣਾ ਪੈ ਰਿਹਾ ਹੈ ਕਿ ਐਕਸ਼ਨ ਮਾਸਟਰ ਨਹੀਂ ਰਹੇ ਅਤੇ ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਦੇਹਾਂਤ ਹੋ ਗਿਆ।



error: Content is protected !!