BREAKING NEWS
Search

ਸਵੇਰੇ ਖਾਲੀ ਪੇਟ ਐਪਲ ਸਾਈਡਰ ਵਿਨੇਗਰ ਦਾ ਸੇਵਨ ਕਰਨ ਦੇ ਜੋ ਲਾਭ ਹਨ ਜਾਣ ਕੇ ਹੋ ਜਾਵੋਗੇ ਹੈਰਾਨ ਜੋ ਤੁਸੀਂ ਕਦੇ ਸੋਚੇ ਵੀ ਨਹੀਂ ਹੋਣੇ

ਸੇਬ ਦਾ ਸਿਰਕਾ ਲੋਕਾਂ ਵਿਚ ਕਾਫੀ ਲੋਕ ਪ੍ਰਿਯੇ ਹੈ। ਘਰ ਦੇ ਕੰਮਾਂ ਵਿੱਚ ਅਤੇ ਖਾਣਾ ਬਣਾਉਣ ਦੇ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੱਲ ਬਾਜ਼ਾਰ ਵਿਚ ਕਈ ਤਰਾਂ ਦੇ ਸਿਰਕੇ ਮਿਲਦੇ ਹਨ ਪਰ ਇਹਨਾਂ ਵਿਚ ਸਭ ਤੋਂ ਜਿਆਦਾ ਸੇਬ ਦੇ ਸਿਰਕੇ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਪੋਸ਼ਕ ਤੱਤਾਂ ਨਾਲ ਭਰਭੂਰ ਹੈ ਅਤੇ ਇਸਦੇ ਸੇਵਨ ਕਰਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਮਿਲਦੇ ਹਨ। ਬਾਜ਼ਾਰ ਵਿਚ ਮਿਲਣ ਵਾਲੇ ਜਿਆਦਾਤਰ ਸੇਬ ਦੇ ਸਿਰਕੇ ਨੂੰ ਫਿਲਟਰ ਕੀਤਾ ਜਾਂਦਾ ਹੈ। ਜਿਸਦੇ ਕਾਰਨ ਸਾਨੂੰ ਵਧੀਆ ਅਤੇ ਪੋਸ਼ਕ ਤੱਤਾਂ ਨਾਲ ਭਰਭੂਰ ਸੇਬ ਦਾ ਸਿਰਕਾ ਨਹੀਂ ਮਿਲਦਾ ਹੈ। ਇਸ ਲਈ ਇਸਦੀ ਵਰਤੋਂ ਕਰਨ ਤੋਂ ਪਹਿਲਾ ਸਾਨੂੰ ਇਹ ਦੇਖਣਾ ਪਵੇਗਾ ਕਿ ਇਹ ਅਨਫ਼ਿਲ੍ਟਰ ਹੋਵੇ ਜਾਣੀ raw ਫੋਮ ਦੇ ਵਿਚ ਹੋਵੇ।

ਸੇਬ ਦੇ ਸਿਰਕੇ ਦੇ ਲਾਭ :- ਜੇਕਰ ਅਸੀਂ ਇਸਦੀ ਵਰਤੋਂ ਵਾਲਾ ਨੂੰ ਧੋਣ ਲਈ ਕਰਦੇ ਹਾਂ ਤਾ ਇਸ ਨਾਲ ਵਾਲਾ ਦੀ ਸਾਰੀ ਗੰਦਗੀ ਬਾਹਰ ਨਿਕਲ ਜਾਂਦੀ ਹੈ। ਜੇਕਰ ਤੁਹਾਡੇ ਵਾਲਾ ਵਿਚ ਸਿਕਰੀ ਹੈ ਤਾ ਇਸ ਵਿਚ ਬਰਾਬਰ ਮਾਤਰਾ ਵਿਚ ਪਾਣੀ ਮਿਲਾ ਕੇ ਇਸ ਨਾਲ ਵਾਲ ਧੋ ਲਵੋ। ਵਾਲਾ ਦੀ ਸਿਕਰੀ ਇੱਕ ਹੀ ਵਾਰ ਵਿਚ ਦੂਰ ਹੋ ਜਾਵੇਗੀ। ਇਸਦੇ ਬਿਨਾ ਸੇਬ ਦੇ ਸਿਰਕੇ ਦੀ ਵਰਤੋਂ ਬਲੱਡ ਸੂਗਰ ਨੂੰ ਕੌਂਟਰੋਲ ਕਰਨ ਵਿਚ ਵੀ ਕੀਤੀ ਜਾਂਦੀ ਹੈ। ਇਸ ਵਿਚ ਅਸਟ੍ਰਿਕ ਐਸਿਡ ਹੁੰਦਾ ਹੈ ਜੋ ਕਿ ਪਾਚਨ ਵਿਚ ਸਹਾਇਕ ਹੁੰਦਾ ਹੈ। ਇਸਦੀ ਵਰਤੋਂ ਸੂਗਰ ਦੇ ਰੋਗੀਆਂ ਲਈ ਕਾਫੀ ਲਾਭਦਾਇਕ ਹੈ।

ਇਸ ਤੋਂ ਇਲਾਵਾ ਸੇਬ ਦੇ ਸਿਰਕੇ ਦਾ ਕਾੜ੍ਹਾ ਲੀਵਰ ਨੂੰ ਡਿਟਾਕਟਸ ਕਰਕੇ ਵੀ ਤੁਹਾਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਸੇਬ ਦੇ ਸਿਰਕੇ ਦੀ ਵਰਤੋਂ ਕਰਨ ਨਾਲ ਤੁਸੀਂ ਗਠੀਆ, ਮੋਟਾਪੇ ਤੋਂ ਲੈ ਕੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦੇ ਹੋ। ਇਸ ਤੋਂ ਇਲਾਵਾ ਸੇਬ ਦੇ ਸਿਰਕੇ ਦਾ ਕਾੜ੍ਹਾ ਲੀਵਰ ਨੂੰ ਡਿਟਾਕਸ ਕਰਕੇ ਵੀ ਤੁਹਾਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਤਾਂ ਆਓ ਜਾਣਦੇ ਹਾਂ ਬੀਮਾਰੀਆਂ ਨੂੰ ਦੂਰ ਕਰਨ ਲਈ ਕਿਸ ਤਰ੍ਹਾਂ ਕਰੀਏ ਸੇਬ ਦੇ ਸਿਰਕੇ ਦੀ ਵਰਤੋ। ਇਸ ਤਰ੍ਹਾਂ ਬਣਾਓ ਸੇਬ ਦਾ ਕਾੜ੍ਹਾ

ਇਕ ਪੈਨ ਵਿੱਚ 1 ਕੱਪ ਪਾਣੀ ਗਰਮ ਕਰਕੇ ਉਸ ਵਿੱਚ 1 ਛੋਟੇ ਅਦਰਕ ਦਾ ਟੁੱਕੜਾ ਮਿਲਾ ਕੇ ਉਬਾਲ ਲਓ। ਇਸ ਤੋਂ ਬਾਅਦ ਇਸ ਵਿੱਚ 1 ਚੱਮਚ ਐੱਪਲ ਸਾਈਡਰ ਵਿਨੇਗਰ, 1 ਚੱਮਚ ਸ਼ਹਿਦ ਅਤੇ 1 ਚੱਮਚ ਹਲਦੀ ਪਾ ਕੇ ਕੁਝ ਦੇਰ ਤਕ ਪਕਾਓ। ਪੱਕਣ ਤੋਂ ਬਾਅਦ ਇਸ ਨੂੰ ਠੰਡਾ ਕਰਕੇ ਬਰਫ ਪਾ ਕੇ ਪੀਓਇਸ ਨਾਲ ਦੂਰ ਹੁੰਦੀਆਂ ਹਨ ਇਹ ਸਮੱਸਿਆਵਾਂ1. ਮੋਟਾਪਾ :- ਸੇਬ ਦਾ ਸਿਰਕਾ ਐਸਡਿਕ ਹੁੰਦਾ ਹੈ ਜੋ ਕਿ ਭਾਰ ਨੂੰ ਤੇਜ਼ੀ ਨਾਲ ਘੱਟ ਕਰਨ ਵਿੱਚ ਮਦਦ ਕਰਦਾ ਹੈ। ਭਾਰ ਘੱਟ ਕਰਨ ਲਈ 1 ਗਲਾਸ ਗਰਮ ਪਾਣੀ ਵਿੱਚ 2 ਚੱਮਚ ਸਿਰਕਾ ਮਿਲਾ ਕੇ ਖਾਲੀ ਪੇਟ ਪੀਓ।

2. ਉਲਟੀ ਆਉਣਾ :- ਐੱਪਲ ਸਾਈਡਰ ਵਿਨੇਗਰ, ਅਦਰਕ, ਹਲਦੀ ਅਤੇ ਸ਼ਹਿਦ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਉਲਟੀ ਆਉਣਾ ਜਾਂ ਮਿਤਲੀ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।ਲੀਵਰ ਨੂੰ ਡਿਟਾਕਸ ਕਰਨਾ :- ਇਸ ਕਾੜ੍ਹੇ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਤੁਹਾਡੇ ਲੀਵਰ ਵਿੱਚ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ। ਇਸ ਨਾਲ ਤੁਸੀਂ ਲੀਵਰ ਸਬੰਧੀ ਹੋਰ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ।

4. ਬਲੱਡ ਸ਼ੂਗਰ ਕੰਟਰੋਲ ਕਰੇ :- ਬਲੱਡ ਸ਼ੂਗਰ ਕੰਟਰੋਲ ਕਰਨ ਲਈ ਸੇਬ ਦਾ ਸਿਰਕਾ ਸਭ ਤੋਂ ਚੰਗਾ ਤਰੀਕਾ ਹੈ। ਰੋਜ਼ਾਨਾ ਇਸ ਨੂੰ ਐੱਪਲ ਵਿਨੇਗਰ, ਹਲਦੀ, ਅਦਰਕ ਅਤੇ ਸ਼ਹਿਦ ਦਾ ਬਣਿਆ ਕਾੜ੍ਹਾ ਪੀਣ ਨਾਲ ਬਲੱਡ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ।

5. ਗਠੀਆ :- ਐਂਟੀਆਕਸੀਡੈਂਟ, ਕੈਟੇਚਿਨ ਅਤੇ ਗੈਲਿਕ ਐਸਿਡ ਦੇ ਗੁਣਾਂ ਨਾਲ ਭਰਪੂਰ ਸਿਰਕਾ ਅਤੇ ਹਲਦੀ ਗਠੀਆ ਰੋਗ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਇਸ ਲਈ ਜੋੜ੍ਹਾਂ, ਕਮਰ, ਗੋਡਿਆਂ ਦੇ ਦਰਦ ਤੋਂ ਬਚਣ ਲਈ ਰੋਜ਼ ਇਸ ਕਾੜ੍ਹੇ ਦੀ ਵਰਤੋਂ ਕਰੋ। 6. ਬੈਕਟੀਰੀਆ ਤੋਂ ਬਚਾਅ :- ਐਸਟਿਕ ਐਸਿਡ ਨਾਲ ਭਰਪੂਰ ਸੇਬ ਦੇ ਸਿਰਕੇ ਨਾਲ ਬਣੇ ਇਸ ਕਾੜ੍ਹੇ ਦੀ ਵਰਤੋਂ ਹਾਨੀਕਾਰਕ ਬੈਕਟੀਰੀਆ ਨੂੰ ਮਾਰ ਕੇ ਸਰੀਰ ਦੀਆਂ ਬੀਮਾਰੀਆਂ ਤੋਂ ਰੱਖਿਆ ਕਰਦਾ ਹੈ। ਇਸ ਤੋਂ ਇਲਾਵਾ ਇਸ ਨਾਲ ਪੇਟ ਦੇ ਕੀੜੇ ਵੀ ਮਰ ਜਾਂਦੇ ਹਨ, ਜਿਸ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ।error: Content is protected !!