ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸਵਾਦ ਆ ਗਿਆ – ਹੁਣੇ ਦੁਪਹਿਰੇ ਹੋ ਗਿਆ ਵੱਡਾ ਐਲਾਨ ਲਗਣਗੀਆਂ ਮੌਜਾਂ ਹੀ ਮੌਜਾ

ਪੰਜਾਬ ‘ਚ ਵੀ ਹੁਣ ‘ਆਰਥਿਕ’ ਰਾਖਵਾਂਕਰਨ ਦੀ ਸਹੂਲਤ ਮਿਲੇਗੀ। ਯਾਨੀ ਕਿ ਐਸ.ਸੀ/ਬੀ.ਸੀ ਰਾਖਵੇਂਕਰਨ ਵਾਂਗ ਹੁਣ ਜਨਰਲ ਵਰਗ ਦੇ ਗਰੀਬ ਲੋਕਾਂ ਨੂੰ ਵੀ ਰਾਖਵਾਂਕਰਨ ਮਿਲੇਗਾ। ਹੁਣ ਤੋਂ ਸਰਕਾਰੀ ਨੌਕਰੀਆਂ ਵਿੱਚ 10 ਫੀਸਦ ਆਸਾਮੀਆਂ ਜਨਰਲ ਵਰਗ ਦੇ ਗਰੀਬ ਲੋਕਾਂ ਲਈ ਹੋਣਗੀਆਂ। ਸਰਕਾਰ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਹੁਣ ਤੋਂ ਕਿਸੇ ਵੀ ਸਰਕਾਰੀ ਨੌਕਰੀ ਲਈ ਭਰਤੀਆਂ ‘ਤੇ ਇਹ ਹੁਕਮ ਲਾਗੂ ਹੋ ਜਾਵੇਗਾ। ਬੋਰਡ, ਕਾਰਪੋਰੇਸ਼ਨ ਸਣੇ ਵਿਭਾਗਾਂ ‘ਤੇ ਹੁਕਮ ਲਾਗੂ ਹੋਵੇਗਾ। ਇਸ ਰਾਖਵੇਂਕਰਨ ਦੀ ਸਹੂਲਤ ਲੈਣ ਲਈ ਜੇਕਰ ਤੁਹਾਡੇ ਪਰਿਵਾਰ ਦੀ ਸਾਲਾਨ ਆਮਦਨ ਅੱਠ ਲੱਖ ਤੋਂ ਘੱਟ ਹੈ ਤਾਂ ਇਸ ਰਾਖਵਾਕਰਨ ਦੀ ਸਹੂਲਤ ਮਿਲੇਗੀ।

ਆਮ ਤੌਰ ‘ਤੇ ਉੱਤੇ ਇਹ ਦੇਖਿਆ ਗਿਆ ਹੈ ਕਿ ਕਈ ਅਨੁਸੂਚਿਤ ਜਾਤੀਆਂ ਦੇ ਅਮੀਰ ਲੋਕ ਰਾਖਵਾਂਕਰਨ ਦਾ ਫ਼ਾਇਦਾ ਉਠਾਉਂਦੇ ਹਨ। ਜਦਕਿ ਜਨਰਲ ਵਰਗ ਦੇ ਗਰੀਬ ਲੋਕਾਂ ਨੂੰ ਵੀ ਨੌਕਰੀ ਨਹੀਂ ਮਿਲਦੀ। ਜੇਕਰ ਰਾਖਵਾਂਕਰਨ ਗਰੀਬੀ ਦੇ ਆਧਾਰ ਤੇ ਹੋਵੇ ਤਾਂ ਇਸ ਦਾ ਫਾਇਦਾ ਜ਼ਿਆਦਾ ਲੋੜਵੰਦ ਲੋਕਾਂ ਨੂੰ ਮਿਲ ਸਕਦਾ ਹੈ।

ਇੱਕ ਜਾਂ ਦੋ ਕਿੱਲੇ ਵਾਲੇ ਛੋਟੇ ਜ਼ਿਮੀਂਦਾਰ ਦੀ ਹਾਲਤ ਬਹੁਤ ਬੁਰੀ ਹੁੰਦੀ ਹੈ ਅਤੇ ਜਨਰਲ ਵਰਗ ਵਿੱਚ ਹੋਣ ਕਾਰਨ ਉਸ ਨੂੰ ਜਲਦੀ ਨਾਲ ਨੌਕਰੀ ਵੀ ਨਹੀਂ ਮਿਲਦੀ। ਇਸ ਲਈ ਜੇਕਰ ਅਜਿਹਾ ਰਾਖਵਾਂਕਰਨ ਲਾਗੂ ਹੁੰਦਾ ਹੈ ਤਾਂ ਗਰੀਬ ਕਿਸਾਨਾਂ ਨੂੰ ਇੱਕ ਹੋਰ ਸਹਾਰਾ ਮਿਲ ਸਕਦਾ ਹੈ।


ਤਾਜਾ ਜਾਣਕਾਰੀ


