BREAKING NEWS
Search

ਸਰਪੰਚੀ ਦੇ ਲੰਮੇ ਸਮੇਂ ਤੋਂ ਸੁਪਨੇ ਸਜਾਈ ਬੈਠੇ ਸਰਪੰਚੀ ਦੇ ਦਾਅਵੇਦਾਰਾਂ ਲਈ ਬੁਰੀ ਖ਼ਬਰ, ਕਈਆਂ ਦਾ ਹੋਵੇਗਾ ਪੱਤਾ ਸਾਫ਼

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਪੰਜਾਬ ‘ਚ ਸਰਪੰਚਾਂ ਤੇ ਪੰਚਾਂ ਦੀ ਚੋਣ ਦਾ ਐਲਾਨ ਅਗਲੇ ਹਫ਼ਤੇ ਕਿਸੇ ਵੀ ਸਮੇਂ ਹੋ ਸਕਦਾ ਹੈ | ਜਿਸ ਦੀ ਸੂਬਾ ,,,,, ਸਰਕਾਰ ਵਲੋਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ, ਪਰ ਸਰਕਾਰ ਵਲੋਂ ਹੁਣ ਤੱਕ ਪਿੰਡਾਂ ਦੇ ਸਰਪੰਚਾਂ ਦੇ ਰਾਖਵਾਂਕਰਨ ਦੀ ਸੂਚੀ ਜਾਰੀ ਨਾ ਕੀਤੇ ਜਾਣ ਕਾਰਨ ਪਿੰਡਾਂ ‘ਚ ਉਤਸੁਕਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ |

ਪਿਛਲੇ ਸਮੇਂ ਦੌਰਾਨ ਸਰਪੰਚਾਂ ਦਾ ਰਾਖਵਾਂਕਰਨ ਬਲਾਕ ਪੱਧਰ ‘ਤੇ ਕੀਤਾ ਜਾਂਦਾ ਸੀ, ਪਰ ਇਸ ਵਾਰ ਪੰਜਾਬ ਸਰਕਾਰ ਵਲੋਂ ਸਰਪੰਚਾਂ ਦਾ ਰਾਖਵਾਂਕਰਨ ਜ਼ਿਲ੍ਹਾ ਪੱਧਰ ‘ਤੇ ਕੀਤੇ ਜਾਣ ‘ਤੇ ਸਰਪੰਚੀ ਲਈ ਇਸ ਵਾਰ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ 50 ਫ਼ੀਸਦੀ ਬਰਾਬਰਤਾ ਦਿੱਤੇ ਜਾਣ ਕਾਰਨ ਲੰਮੇ ਸਮੇਂ ਤੋਂ ਸਰਪੰਚੀ ਦੇ ,,,,,ਸੁਪਨੇ ਸਜਾਈ ਬੈਠੇ ਸਰਪੰਚੀ ਦੇ ਦਾਅਵੇਦਾਰਾਂ ਦਾ ਪੱਤਾ ਸਾਫ਼ ਹੋ ਸਕਦਾ ਹੈ |

ਸਰਕਾਰ ਵਲੋਂ ਇਸ ਵਾਰ ਜ਼ਿਲ੍ਹਾ ਪੱਧਰ ‘ਤੇ ਆਬਾਦੀ ਦੇ ਅਧਾਰ ‘ਤੇ ਸਰਪੰਚਾਂ ਦਾ ਰਾਖਵਾਂਕਰਨ ਸਬੰਧੀ ਬਣਾਏ ਜਾ ਰਹੇ ਰੋਸਟਰ ਨੇ ਪੁਰਾਣੇ ਰੋਸਟਰ ਦੇ ਅਧਾਰ ‘ਤੇ ਸਰਪੰਚੀ ਦੀ ਚੋਣ ਦੀ ਲੰਮੇ ਸਮੇਂ ਤੋਂ ਤਿਆਰੀ ਕਰ ਰਹੇ ਸੱਤਾਧਾਰੀ ਕਾਂਗਰਸ ਦੇ ਆਗੂਆਂ ਦੀ ਨੀਂਦ ਵੀ ਖਰਾਬ ਕਰ ਕੇ ਰੱਖ ਦਿੱਤੀ ਹੈ,

ਜੋ ਰਾਖਵਾਂਕਰਨ ਦੀ ਸੂਚੀ ਦਾ ਬੇਸਬਰੀ ਨਾਲ ਉਡੀਕ ਕਰਨ ਦੇ ਨਾਲ-ਨਾਲ ਆਪਣੇ ਆਗੂਆਂ ਤੋਂ ਆਪਣੇ ,,,,,,ਪਿੰਡ ਦਾ ਰਾਖਵਾਂਕਰਨ ਉਨ੍ਹਾਂ ਦੇ ਅਨੁਸਾਰ ਬਣਾਈ ਰੱਖਣ ਲਈ ਅਰਜ਼ੋਈਆਂ ਕਰ ਰਹੇ ਹਨ ਤਾਂ ਕਿ ਉਨ੍ਹਾਂ ਦੀਆਂ ਸਰਪੰਚ ਬਣਨ ਦੀਆਂ ਉਮੀਦਾਂ ਬਰਕਰਾਰ ਰਹਿ ਸਕਣ |

ਉਧਰ ਦੂਜੇ ਪਾਸੇ ਭਰੋਸੇਯੋਗ ਸੂਤਰਾਂ ਅਨੁਸਾਰ ਸਰਪੰਚਾਂ ਦੇ ਰਾਖਵਾਂਕਰਨ ਦੀਆਂ ਸੂਚੀਆਂ ਅੱਜ ਜ਼ਿਲ੍ਹਾ ਪੱਧਰ ‘ਤੇ ਮੁਕੰਮਲ ਹੋ ਚੁੱਕੀਆਂ ਹਨ, ਜੋ ਕਿ ਆਉਂਦੇ ਸੋਮਵਾਰ ਤੱਕ ਜਾਰੀ ਹੋ ਸਕਦੀਆਂ ਹਨ ਤੇ ਅਗਲੇ 2 ਦਿਨਾਂ ਦੌਰਾਨ ਸੂਬਾ ਚੋਣ ਕਮਿਸ਼ਨ ਵੱਲੋਂ ਗ੍ਰਾਮ ਪੰਚਾਇਤਾਂ ਦੇ ਚੋਣਾਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ |



error: Content is protected !!