BREAKING NEWS
Search

ਸਰਪੰਚੀ ਦੀ ਵੋਟ ਪਾਉਣ ਤੋਂ ਪਹਿਲਾਂ ਇਹ ਵੀਡੀਓ ਜਰੂਰ ਦੇਖੋ ਤੇ ਸ਼ੇਅਰ ਕਰੋ –

ਪਿੰਡ ਸ਼ਬਦ ਸੁਣਦੇ ਹੀ ਦਿਮਾਗ ‘ਚ ਕਿਸੇ ਪਿਛੜੇ ਇਲਾਕੇ ਅਤੇ ਟੁੱਟੀਆਂ-ਫੁੱਟੀਆਂ ਗਲੀਆਂ ਵਾਲੇ ਰਿਹਾਇਸ਼ੀ ਇਲਾਕੇ ਦੀ ਤਸਵੀਰ ਉਭਰਦੀ ਹੈ ਜਿਸ ਨੂੰ ਵਰ੍ਹਿਆਂ ਤੋਂ ਵਿਕਾਸ ਦੀ ਲੋੜ ਹੋਵੇ ਪਰ ਜੇਕਰ ਤੁਸੀਂ ਮੁਕਤਸਰ ਦੇ ਪਿੰਡ ਸੱਕਾਂਵਾਲੀ ‘ਚ ਜਾਓਗੇ ਤਾਂ ਪਿੰਡ ਨੂੰ ਲੈ ਕੇ ਤੁਹਾਡੇ ਦਿਮਾਗ ‘ਚ ਬਣੀ ਇਹ ਧਾਰਨਾ ਟੁੱਟ ਜਾਵੇਗੀ। ਇਸ ਪਿੰਡ ‘ਚ ਹਰ ਤਰ੍ਹਾਂ ਦੀਆਂ ਸਹੂਲਤਾਂ ਮੌਜੂਦ ਹਨ ਜੋ ਸ਼ਹਿਰਾਂ ਦੇ ਕਈ ਰਿਹਾਇਸ਼ੀ ਇਲਾਕਿਆਂ ‘ਚ ਵੀ ਨਹੀਂ ਮਿਲਣਗੀਆਂ। ਪਿੰਡ ਦੇ ਵਿਕਾਸ ਲਈ ਪਿਛਲੇ 6 ਸਾਲ ‘ਚ ਤਿੰਨ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਖਰਚ ਕੀਤੀ ਗਈ ਹੈ। ਪਿੰਡ ‘ਚ ਬਣੀ ਝੀਲ ‘ਚ ਕਿਸ਼ਤੀਆਂ ਚਲਾਈਆਂ ਜਾਂਦੀਆਂ ਹਨ ਜੋ ਹੋਰ ਪਿੰਡਾਂ ਲਈ ਖਿੱਚ ਦਾ ਕੇਂਦਰ ਹੈ। ਪਿੰਡ ਦੀ ਪੰਚਾਇਤ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਸਨਮਾਨ ਵੀ ਮਿਲ ਚੁੱਕਾ ਹੈ।

ਕਿੰਝ ਹੋਇਆ ਕ੍ਰਿਸ਼ਮਾ………………….
ਵਿਕਾਸ ਦੇ ਮੁੱਦੇ ‘ਤੇ ਪੂਰਾ ਪਿੰਡ ਇਕਜੁੱਟ ਹੈ, ਇਥੇ ਕੋਈ ਸਿਆਸੀ ਦੁਸ਼ਮਣ ਨਹੀਂ ਹੈ, ਪਿੰਡ ਦੇ ਸਰਪੰਚ ਰਹਿ ਚੁੱਕੇ ਤਿੰਨ ਲੋਕ ਮਿਲ ਬੈਠ ਕੇ ਮੌਜੂਦਾ ਸਰਪੰਚ ਚਰਨਜੀਤ ਸਿੰਘ ਸੰਧੂ ਦੇ ਨਾਲ ਵਿਕਾਸ ਦੀਆਂ ਯੋਜਨਾਵਾਂ ਤਿਆਰ ਕਰਦੇ ਹਨ ਅਤੇ ਉਨ੍ਹਾਂ ਨੂੰ ਅਮਲ ‘ਚ ਲਿਆਉਂਦੇ ਹਨ। ਪਿੰਡ ਦੀ ਰਜ਼ਾਮੰਦੀ ਨਾਲ ਪੰਚਾਇਤ ਦੀ 20 ਏਕੜ ਜ਼ਮੀਨ ਤੋਂ ਕਬਜ਼ਾ ਹਟਵਾਇਆ ਗਿਆ ਅਤੇ ਇਹ ਜ਼ਮੀਨ ਖੇਤੀ ਲਈ ਠੇਕੇ ‘ਤੇ ਦਿੱਤੀ ਗਈ, ਜਿਸ ਨਾਲ ਪੰਚਾਇਤ ਨੂੰ ਹਰ ਸਾਲ 10 ਲੱਖ ਦੀ ਆਮਦਨ ਹੋ ਰਹੀ ਹੈ। 3000 ਦੀ ਆਬਾਦੀ ਵਾਲੇ ਇਸ ਪਿੰਡ ‘ਚ ਪਿਛਲੇ 6 ਸਾਲ ਤੋਂ ਸਰਪੰਚ ਦੀ ਚੋਣ ਨਹੀਂ ਲੜੀ ਜਾ ਰਹੀ ਅਤੇ ਸਰਪੰਚ ਦੀ ਨਿਯੁਕਤੀ ਸਰਬਸੰਮਤੀ ਨਾਲ ਹੋ ਰਹੀ ਹੈ। ਮੈਂ ਖੇਤੀ ਦੇ ਕੰਮ ਲਈ ਗੁਜਰਾਤ ਗਿਆ ਤਾਂ ਉਥੋਂ ਦੇ ਪਿੰਡਾਂ ਦਾ ਵਿਕਾਸ ਦੇਖ ਕੇ ਹੈਰਾਨ ਰਹਿ ਗਿਆ।

ਮੈਂ ਜਦੋਂ ਪਿੰਡਾਂ ਦੇ ਵਿਕਾਸ ਬਾਰੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਪਿੰਡ ਦਾ ਮੁਖੀਆ ਹੀ ਉਥੇ ਈਮਾਨਦਾਰੀ ਨਾਲ ਪਿੰਡਾਂ ਦਾ ਵਿਕਾਸ ਕਰ ਰਿਹਾ ਹੈ। ਮੈਂ ਪੰਜਾਬ ਆ ਕੇ ਕਸਮ ਖਾਧੀ ਕਿ ਪਿੰਡ ਦਾ ਸਰਪੰਚ ਬਣਾਂਗਾ ਤਾਂ ਪਾਈ-ਪਾਈ ਪਿੰਡ ਦੇ ਵਿਕਾਸ ‘ਤੇ ਲਗਾਵਾਂਗਾ। ਮੇਰੇ ਪਿੰਡ ਦੇ ਲੋਕ ਮੇਰੀ ਤਾਕਤ ਬਣੇ ਅਤੇ ਸੁਪਨਾ ਸੱਚ ਹੋ ਗਿਆ। ਮੈਂ ਪੰਜਾਬ ਸਰਕਾਰ ਅਤੇ ਵਿਸ਼ੇਸ਼ ਤੌਰ ‘ਤੇ ਆਪਣੇ ਹਲਕੇ ਦੇ ਨੇਤਾ ਰੋਜ਼ੀ ਬਰਕੰਦੀ ਦਾ ਧੰਨਵਾਦੀ ਹਾਂ।ਚਰਨਜੀਤ ਸਿੰਘ ਸੰਧੂ, ਸਰਪੰਚਸਰਪੰਚ ਪਿੰਡ ਦਾ ਵਿਕਾਸ ਲੋਕਾਂ ਦੇ ਸਹਿਯੋਗ ਨਾਲ ਹੀ ਕਰ ਸਕਦਾ ਹੈ, ਮੈਨੂੰ ਖੁਸ਼ੀ ਹੈ ਕਿ ਪਿੰਡ ਦੇ ਲੋਕਾਂ ਨੇ ਮੌਜੂਦਾ ਸਰਪੰਚ ਦਾ ਵੀ ਸਾਥ ਦਿੱਤਾ ਅਤੇ ਪਿੰਡ ਦੀ ਤਸਵੀਰ ਹੀ ਬਦਲ ਗਈ। ਹਰਮਨਜੀਤ ਸਿੰਘ ਸਾਬਕਾ ਸਰਪੰਚ ਮੈਂ ਲੁਧਿਆਣਾ ‘ਚ ਪੀ.ਐੱਚ.ਡੀ. ਕਰ ਰਹੀ ਹਾਂ ਅਤੇ ਪਿੰਡ ਨੂੰ ਹੀਣਭਾਵਨਾ ਨਾਲ ਦੇਖਣ ਵਾਲੀਆਂ ਮੇਰੀਆਂ ਸਹੇਲੀਆਂ ਲਈ ਪਿੰਡ ਦਾ ਵਿਕਾਸ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਮੈਂ ਮਾਣ ਨਾਲ ਉਨ੍ਹਾਂ ਨੂੰ ਆਪਣੇ ਪਿੰਡ ਦਾ ਵਿਕਾਸ ਦੇਖਣ ਲਈ ਸੱਦਾ ਦਿੰਦੀ ਹਾਂ।
¸ਅਵਨੀਤ ਕੌਰ, ਪਿੰਡ ਵਾਸੀ

ਕੀ ਖਾਸ ਹੈ ਪਿੰਡ ‘ਚ -ਪਿੰਡ ‘ਚ ਪੱਕੀਆਂ ਨਾਲੀਆਂ ਹਨ, ਜਿੱਥੇ ਲੋੜ ਹੈ, ਉਥੇ ਸੀਵਰੇਜ ਹਨ, ਗਲੀਆਂ ਇੰਟਰ ਲਾਕ ਟਾਈਲ ਨਾਲ ਬਣੀਆਂ ਹਨ। ਇੰਟਰ ਲਾਕ ਟਾਈਲ ਤਿਆਰ ਕਰਨ ਲਈ ਪਿੰਡ ‘ਚ ਯੂਨਿਟ ਲੱਗਾ ਹੈ। ਝੀਲ, ਪਾਰਕ ਅਤੇ ਗੈਸਟ ਹਾਊਸ ਬਣਾਏ ਗਏ ਹਨ। ਕਮਿਊਨਿਟੀ ਹਾਲ ਅਤੇ ਗਰੀਬਾਂ ਲਈ ਧਰਮਸ਼ਾਲਾ ਹੈ। 10ਵੀਂ ਤੱਕ ਸਕੂਲ ਅਤੇ ਵਾਲੀਬਾਲ ਗ੍ਰਾਊਂਡ ਅਤੇ ਦੋ ਜਿਮ ਹਨ। ਵਾਟਰ ਵਰਕਸ, ਆਰ.ਓ. ਸਿਸਟਮ ਅਤੇ ਦਾਣਾ ਮੰਡੀ ਹੈ।

ਗਲੀਆਂ ‘ਚ ਖਜ਼ੂਰ ਅਤੇ ਵਾਂਸ਼ਿੰਗਟੋਨੀਆ ਦੇ ਬੂਟੇ ਲੱਗੇ ਹਨ। ਸੋਲਰ ਲਾਈਟ ਅਤੇ ਫਲੱਡ ਲਾਈਟ ਲੱਗੀ ਹੈ। ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ। ਕੋਈ ਨਾਜਾਇਜ਼ ਕਬਜ਼ਾ ਨਹੀਂ ਹੈ। ਪੰਚਾਇਤ ਦੀ 4 ਏਕੜ ਜ਼ਮੀਨ ‘ਤੇ 140 ਗਰੀਬ ਪਰਿਵਾਰਾਂ ਲਈ ਪਲਾਟ ਹਨ। ਹਰ ਘਰ ਦੇ ਸਾਹਮਣੇ ਸਫਾਈ ਖੁਦ ਕਰਨ ਦਾ ਨਿਯਮ ਹੈ।
ਪਿੰਡ ਨੂੰ ਕੀ ਚਾਹੀਦਾ ਹੈ
ਪਿੰਡ ‘ਚ ਸਿਵਲ ਡਿਸਪੈਂਸਰੀ, ਬੈਂਕ ਬਰਾਂਚ ਅਤੇ ਸਕੂਲ ਅਪਗ੍ਰੇਡ ਕਰਨ ਅਤੇ ਫਿਰਨੀ ਨੂੰ ਰਿਪੇਅਰ ਕੀਤੇ ਜਾਣ ਦੀ ਮੰਗ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!