BREAKING NEWS
Search

ਸਰਦੂਲ ਤੋਂ ਬਾਅਦ ਹੁਣ ਇਸ ਮਸ਼ਹੂਰ ਪੰਜਾਬੀ ਗਾਇਕ ਦੀ ਹੋਈ ਭਿਆਨਕ ਹਾਦਸੇ ਚ ਮੌਤ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਪੰਜਾਬ ਸੂਬੇ ਅੰਦਰਲੇ ਹਾਲਾਤ ਦਿਨੋ-ਦਿਨ ਹੋਰ ਚਿੰਤਾਜਨਕ ਹੁੰਦੇ ਜਾ ਰਹੇ ਹਨ। ਇਕ ਤਾਂ ਪੂਰੇ ਵਿਸ਼ਵ ਦੇ ਵਿੱਚ ਛਾਈ ਹੋਈ ਕੋਰੋਨਾ ਵਾਇਰਸ ਦੀ ਬਿਮਾਰੀ ਨੇ ਲੋਕਾਂ ਦੇ ਸਾਹ ਸੁਕਾਏ ਪਏ ਹਨ। ਇਸ ਬਿਮਾਰੀ ਦੇ ਨਾਲ ਹੁਣ ਪਹਿਲਾਂ ਵਾਂਗ ਵੱਡੀ ਗਿਣਤੀ ਵਿੱਚ ਲੋਕ ਪੌਜੇਟਿਵ ਹੋਣੇ ਸ਼ੁਰੂ ਹੋ ਗਏ ਹਨ ਅਤੇ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਇਸ ਨਵੀਂ ਚਾਲ ਰਹੀ ਲਹਿਰ ਦੇ ਕਾਰਨ ਮੌਤਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਦੂਸਰਾ ਕਿਸਾਨ ਅੰਦੋਲਨ ਦੇ ਕਾਰਨ ਪੰਜਾਬ ਸੂਬਾ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ।

ਜਿੱਥੇ ਰੋਜ਼ਾਨਾ ਹੀ ਆਏ ਦਿਨ ਕੋਈ ਨਾ ਕੋਈ ਦੁਖਦਾਈ ਖਬਰ ਸੁਣਨ ਨੂੰ ਮਿਲਦੀ ਰਹਿੰਦੀ ਹੈ। ਪਰ ਇਸ ਤੋਂ ਉਲਟ ਪੰਜਾਬ ਦੇ ਅੰਦਰ ਵਾਪਰ ਰਹੇ ਸੜਕ ਹਾਦਸੇ ਵੀ ਸੂਬੇ ਦੇ ਅਕਸ ਨੂੰ ਢਾਹ ਲਾ ਰਹੇ ਹਨ। ਤਕਰੀਬਨ ਰੋਜ਼ਾਨਾਂ ਹੀ ਕੋਈ ਨਾ ਕੋਈ ਅਜਿਹੀ ਸੜਕ ਦੁਰਘਟਨਾ ਵਾਪਰਦੀ ਹੈ ਜਿਸ ਵਿਚ ਕਈ ਅਣਮੁੱਲੀਆਂ ਜਾਨਾਂ ਇਸ ਦੁਨੀਆਂ ਨੂੰ ਅਲਵਿਦਾ ਆਖ ਦਿੰਦੀਆਂ ਹਨ। ਇਕ ਹੋਰ ਬੇਹੱਦ ਦੁਖਦਾਈ ਖਬਰ ਸੁਨਣ ਦੇ ਵਿਚ ਸਾਹਮਣੇ ਆ ਰਹੀ ਹੈ ਜਿਸ ਵਿਚ ਪੰਜਾਬ ਦੇ ਇਕ ਮਸ਼ਹੂਰ ਗਾਇਕ ਦੀ ਸੜਕ ਦੁਰਘਟਨਾ ਦੇ ਵਿੱਚ ਜਾਨ ਚਲੀ ਗਈ।

ਇਹ ਹਾਦਸਾ ਮੰਗਲ ਵਾਰ ਸਵੇਰੇ ਕਰੀਬ ਪੌਣੇ ਚਾਰ ਵਜੇ ਵਾਪਰਿਆ ਜਿਸ ਵਿਚ ਪੰਜਾਬੀ ਗਾਇਕ ਦਿਲਜਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਦੇਰ ਰਾਤ ਦਿਲਜਾਨ ਆਪਣੀ ਗੱਡੀ ਵਿਚ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਰਹੇ ਸਨ। ਇਸੇ ਦੌਰਾਨ ਹੀ ਜਦੋਂ ਉਨ੍ਹਾਂ ਦੀ ਗੱਡੀ ਜੰਡਿਆਲਾ ਗੁਰੂ ਦੇ ਲਾਗੇ ਪੁੱਜੀ ਤਾਂ ਉਥੇ ਜੰਡਿਆਲਾ ਗੁਰੂ ਪੁਲ ਦੇ ਕੋਲ ਡਿਵਾਇਡਰ ਨਾਲ ਟਕਰਾ ਕੇ ਉਲਟ-ਬਾਜ਼ੀਆਂ ਖਾਂਦੀ ਹੋਈ ਪਲਟ ਗਈ। ਜਾਣਕਾਰੀ ਮੁਤਾਬਕ ਦਿਲਜਾਨ ਦੀ ਕਾਰ ਕਾਫ਼ੀ ਤੇਜ਼ ਸੀ

ਅਤੇ ਇਹ ਹਾਦਸਾ ਹੋਣ ਤੋਂ ਬਾਅਦ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਦਿਲਜਾਨ ਨੂੰ ਸੁਰਕਸ਼ੇਤਰ ਟੀਵੀ ਸ਼ੋਅ ਦੇ ਜ਼ਰੀਏ ਪ੍ਰਸਿੱਧੀ ਮਿਲੀ ਸੀ ਅਤੇ 2 ਅਪ੍ਰੈਲ ਨੂੰ ਉਨ੍ਹਾਂ ਦਾ ਇੱਕ ਨਵਾਂ ਗਾਣਾ ਰਿਲੀਜ਼ ਹੋਣਾ ਸੀ ਜਿਸ ਦੇ ਸਬੰਧ ਵਿਚ ਉਹ ਅੰਮ੍ਰਿਤਸਰ ਗਏ ਸਨ। ਪੰਜਾਬ ਅੰਦਰ ਦਿਨ ਚੜ੍ਹਦੇ ਹੀ ਵਾਪਰੀ ਇਸ ਘਟਨਾ ਦੇ ਗਹਿਰੇ ਦੁੱਖ ਦਾ ਮਾਹੌਲ ਪੈਦਾ ਹੋ ਗਿਆ ਹੈ।



error: Content is protected !!