ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸੂਬੇ ਭਰ ਦੇ ਪਿੰਡਾਂ ਅੰਦਰ 30 ਦਸੰਬਰ ਨੂੰ ਰਾਜ ਦੇ 22 ਜ਼ਿਲਿ੍ਹਆਂ ਦੀਆਂ 147 ਬਲਾਕਾਂ ਲਈ 13276 ਗ੍ਰਾਮ ਪੰਚਾਇਤਾਂ ਦੀਆਂ ਹੋਣ ਵਾਲੀਆਂ ਚੋਣਾਂ ਦੌਰਾਨ ਨਵੇਂ ਸਰਪੰਚ ਬਣਨ ਦੇ ਚਾਹਵਾਨ ਜਨਰਲ ਸ਼ੇ੍ਣੀ ਦੇ ਦਾਅਵੇਦਾਰਾਂ ਦੀ ਜ਼ਿਲ੍ਹਾ ਪੱਧਰ ‘ਤੇ ਡਿਪਟੀ ਕਮਿਸ਼ਨਰਾਂ ਵਲੋਂ ਰਾਖਵੇਂਕਰਨ ਦੀਆਂ ਸੂਚੀਆਂ ਜਾਰੀ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਸਰਪੰਚੀ ਹਾਸਲ ਕਰਨ ਵਾਲੇ ਚਹੇਤਿਆਂ ਦੀਆਂ ਦਿਲ ਦੀਆਂ ਦਿਲ ‘ਚ ਹੀ ਰਹਿ ਗਈਆਂ |
ਪਿੰਡਾਂ ਦੀਆਂ ਪੁਰਾਣੀਆਂ ਗ੍ਰਾਮ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਤੁਰੰਤ ਨਵੇਂ ਸਰਪੰਚ ਬਣਨ ਦੇ ਸੁਪਨੇ ਲੈਣ ਵਾਲੇ ਦਾਅਵੇਦਾਰ ਰਾਖਵੇਂਕਰਨ ਦੇ ਮਾਪਦੰਡਾਂ ਅਨੁਸਾਰ ਦੂਜੀਆਂ ਸ਼ੇ੍ਣੀਆਂ ‘ਚ ਤਬਦੀਲ ਹੋ ਜਾਣ ਕਰਕੇ ਆਪੋ-ਆਪਣੇ ਹਲਕਿਆਂ ਦੇ ਮੰਤਰੀਆਂ ਤੇ ਵਿਧਾਇਕਾਂ ਉੱਪਰ ਰੋਸ ਜ਼ਾਹਿਰ ਕਰਦੇ ਹੋਏ ਆਖ ਰਹੇ ਹਨ ਕਿ ਭਵਿੱਖ ‘ਚ ਆ ਰਹੀਆਂ ਲੋਕ ਸਭਾ ਚੋਣਾਂ ਮੌਕੇ ਬੇੜੀ ਵਿਚ ਵੱਟੇ ਪਾਉਣ ਲਈ ਅਸੀਂ ਵੀ ਤਿਆਰ ਬਰ ਤਿਆਰ ਹਾਂ |
ਦੱਸਣਯੋਗ ਹੈ ਕਿ 50 ਫ਼ੀਸਦੀ ਔਰਤਾਂ ਲਈ ਰਾਖਵੀਂਆਂ ਸੀਟਾਂ ਤਾਂ ਜ਼ਰੂਰ ਹੋ ਗਈਆਂ ਹਨ ਭਾਵੇਂ ਇਸ ਅਹੁਦੇ ਦੀ ਵਿਧਾਇਕ ਜਾਂ ਮੈਂਬਰ ਪਾਰਲੀਮੈਂਟ ਵਰਗੇ ਉੱਚ ਅਹੁਦਿਆਂ ‘ਤੇ ਨਹੀਂ ਪਰ ਹੇਠਲੇ ਪੱਧਰ ‘ਤੇ ਆਮ ਕਰਕੇ ਹੀ ਜ਼ਿਆਦਾਤਰ ਔਰਤਾਂ ਦੇ ਪਤੀ ਜਾਂ ਪੁੱਤਰ ਸਰਪੰਚ ਦੀ ਕੁਰਸੀ ਉੱਪਰ ਬੈਠ ਕੇ ਮੋਹਰ ਵਾਲੀ ਜ਼ਿੰਮੇਵਾਰੀ ਨਿਭਾਉਣ ਵਿਚ ਅਹਿਮ ਰੋਲ ਅਦਾ ਕਰਦੇ ਹਨ |
ਤਾਜਾ ਜਾਣਕਾਰੀ