BREAKING NEWS
Search

ਸਤੀਸ਼ ਕੌਲ ਦੀ ਅੰਤਿਮ ਅਰਦਾਸ ਵਿਚ ਸਿਰਫ ਇਹ ਇੱਕ ਮਸ਼ਹੂਰ ਕਲਾਕਾਰ ਹੀ ਗਿਆ, ਦਿਤੀ ਸ਼ਰਧਾਂਜਲੀ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਮੰਦਭਾਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਵੱਖ-ਵੱਖ ਹਾਦਸਿਆਂ ਦਾ ਸ਼ਿ-ਕਾ-ਰ ਹੋਈਆਂ ਸਖਸ਼ੀਅਤਾਂ ਦੀ ਕਮੀ ਉਨ੍ਹਾਂ ਦੇ ਖੇਤਰ ਵਿਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਇਕ ਤੋਂ ਬਾਅਦ ਇਕ ਬਹੁਤ ਸਾਰੀਆਂ ਸਖ਼ਸ਼ੀਅਤਾਂ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਈਆਂ ਹਨ। ਜੋ ਸੰਗੀਤਕ ਜਗਤ, ਫ਼ਿਲਮ ਜਗਤ ,ਧਾਰਮਿਕ ਜਗਤ ,ਖੇਡ ਜਗਤ, ਸੰਗੀਤ ਜਗਤ, ਮਨੋਰੰਜਨ ਜਗਤ ਦੇ ਵਿੱਚ ਪ੍ਰਮੁੱਖ ਸਨ। ਉਨ੍ਹਾਂ ਦੇ ਜਾਣ ਨਾਲ ਇਨ੍ਹਾਂ ਖੇਤਰਾਂ ਨੂੰ ਪਿਆ ਘਾਟਾ ਕਦੇ ਵੀ ਪੂਰਾ ਕੀਤਾ ਨਹੀਂ ਜਾ ਸਕਦਾ। ਪਿਛਲੇ ਦਿਨੀਂ ਪੰਜਾਬੀ ਫ਼ਿਲਮਾਂ ਦੇ ਅਮਿਤਾਬ ਬਚਨ ਕਹੇ ਜਾਣ ਵਾਲੇ ਮਸ਼ਹੂਰ ਅਦਾਕਾਰ ਸਤੀਸ਼ ਕੌਲ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ।

ਮਰਹੂਮ ਅਦਾਕਾਰ ਸਤੀਸ਼ ਕੌਲ ਦੀ ਅੰਤਿਮ ਅਰਦਾਸ ਵਿਚ ਸਿਰਫ਼ ਇਕ ਮਸ਼ਹੂਰ ਕਲਾਕਾਰ ਹੀ ਗਿਆ ਤੇ ਦਿੱਤੀ ਸ਼ਰਧਾਂਜਲੀ। ਜੋ ਅਦਾਕਾਰ ਆਪਣੇ ਸਮੇਂ ਦੇ ਮਸ਼ਹੂਰ ਹੁੰਦੇ ਸਨ ਤੇ ਲੋਕ ਉਨ੍ਹਾਂ ਦੀ ਇੱਕ ਝਲਕ ਪਾਉਣ ਲਈ ਇੰਤਜ਼ਾਰ ਕਰਦੇ ਸਨ। ਅਜਿਹੇ ਮਹਾਨ ਕਲਾਕਾਰਾਂ ਦੀ ਜ਼ਿੰਦਗੀ ਵਿਚ ਕਈ ਵਾਰ ਅਜਿਹੇ ਮੋੜ ਆ ਜਾਂਦੇ ਹਨ ਜੋ ਗੁੰਮਨਾਮੀ ਦੀ ਜ਼ਿੰਦਗੀ ਜੀਣ ਲਈ ਮਜ਼ਬੂਰ ਹੋ ਜਾਂਦੇ ਹਨ। ਪਿਛਲੇ ਦਿਨੀਂ ਸਤੀਸ਼ ਕੌਲ ਦਾ ਦੇਹਾਂਤ ਹੋ ਗਿਆ ਸੀ। ਜਿੱਥੇ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ਉੱਥੇ ਹੀ ਕਰੋਨਾ ਦੀ ਚ-ਪੇ-ਟ ਵਿੱਚ ਆਉਣ ਕਾਰਨ ਉਨ੍ਹਾਂ ਦਾ ਦਿਹਾਂਤ ਹੋਇਆ।

ਅੱਜ ਲੁਧਿਆਣਾ ਦੇ ਮਾਡਲ ਟਾਉਨ ਐਕਸਟੈਸ਼ਨ ਸਥਿਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵਿਚ ਉਨ੍ਹਾਂ ਦੀ ਅੰਤਿਮ ਅਰਦਾਸ ਕੀਤੀ ਗਈ। ਜਿੱਥੇ ਇਸ ਸੰਸਾਰ ਤੋਂ ਜਾਣ ਵਾਲੀਆਂ ਅਜਿਹੀਆਂ ਹਸਤੀਆਂ ਦੇ ਪਿੱਛੇ ਹਜ਼ਾਰਾਂ ਦੀ ਤਦਾਦ ਹੁੰਦੀ ਹੈ। ਅੱਜ ਉਨ੍ਹਾਂ ਦੀ ਕੀਤੀ ਗਈ ਅੰਤਿਮ ਅਰਦਾਸ ਵਿਚ ਉਨ੍ਹਾਂ ਦਾ ਕੋਈ ਵੀ ਪਰਿਵਾਰਕ ਮੈਂਬਰ ਸ਼ਾਮਲ ਨਹੀਂ ਹੋਇਆ। ਉਨ੍ਹਾਂ ਦੀ ਕੇਅਰ ਟੇਕਰ ਸਤਿਆ ਦੇਵੀ ਤੋਂ ਇਲਾਵਾ ਅਦਾਕਾਰਾ ਮਲਕੀਤ ਰੌਣੀ ਅੰਤਿਮ ਅਰਦਾਸ ਦੇ ਸਮਾਗਮ ਵਿੱਚ ਹਾਜ਼ਰ ਹੋਏ।

ਉਨ੍ਹਾਂ ਤੋਂ ਇਲਾਵਾ ਕੁਝ ਹੋਰ ਸੀਮਤ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਇਸ ਮੌਕੇ ਗਾਇਕ ਬਲਰਾਜ ਜਗਰਾਉਂ ਨੇ ਮਰਹੂਮ ਅਦਾਕਾਰ ਸਤੀਸ਼ ਕੌਲ ਦੀ ਜ਼ਿੰਦਗੀ ਬਾਰੇ ਕਵਿਤਾ ਦਿੱਗਜ ਕਲਾਕਾਰ ਸੀ ਪੜੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਿਮਰਨਜੀਤ ਸਿੰਘ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਜਿਨ੍ਹਾਂ ਵੱਲੋਂ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਗਏ। ਅਦਾਕਾਰ ਮਲਕੀਤ ਰੌਣੀ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਸ਼ਿਰਕਤ ਕਰਨ ਵਾਲੀ ਸੰਗਤ ਦਾ ਧੰਨਵਾਦ ਕੀਤਾ ਗਿਆ।error: Content is protected !!