BREAKING NEWS
Search

ਸਟੱਡੀ ਵੀਜ਼ੇ ਤੋਂ ਬਾਅਦ ਕੈਨੇਡਾ ਵਿੱਚ ਵਰਕ ਪਰਮਿਟ ਲੈਣ ਵਾਲਿਆਂ ਵਾਸਤੇ ਵੱਡੀ ਖੁਸ਼ਖਬਰੀ !

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਓਪਨ ਵਰਕ ਪਰਮਿਟ ਲਈ ਅਰਜ਼ੀ ਦਾਖ਼ਲ ਕਰਨ ਦੇ ਸਿਲਸਿਲੇ ‘ਚ ਵੱਡੀ ਰਾਹਤ ਦਿੱਤੀ ਗਈ ਹੈ |

ਪੜ੍ਹਾਈ ਪੂਰੀ ਕਰਨ ਤੋਂ ਬਾਅਦ 3 ਸਾਲਾਂ ਤੱਕ ਦਾ ਵਰਕ ਪਰਮਿਟ ਲਈ ਅਰਜ਼ੀ ਦੇਣ ਲਈ ਵਿਦਿਆਰਥੀਆਂ ਦਾ ਸਟੱਡੀ ਪਰਮਿਟ ਵੈਲਿਡ ਹੋਣ ਦੀ ਸ਼ਰਤ ਹਟਾ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਡਿਗਰੀ/ਡਿਪਲੋਮਾ ਮਿਲਣ ਦੀ ਤਰੀਕ ਤੋਂ ਬਾਅਦ ਵਰਕ ਪਰਮਿਟ ਲਈ ਅਰਜ਼ੀ ਦੇਣ ਦਾ ਸਮਾਂ ਛੇ ਮਹੀਨੇ ਨਿਰਧਾਰਤ ਕਰ ਦਿੱਤਾ ਗਿਆ ਹੈ |

ਹੁਣ ਤੱਕ ਪੜ੍ਹਾਈ ਪੂਰੀ ਕਰਨ ਤੋਂ ਤਿੰਨ ਮਹੀਨਿਆਂ ਅੰਦਰ ਓਪਨ ਵਰਕ ਪਰਮਿਟ ਲਈ ਅਰਜ਼ੀ ਦਿੱਤੀ ਜਾ ਸਕਦੀ ਸੀ ਪਰ ਅਜਿਹਾ ਤਦ ਹੀ ਸੰਭਵ ਹੁੰਦਾ ਸੀ ਜੇਕਰ ਸਟੱਡੀ ਪਰਮਿਟ ਦੀ ਤਰੀਕ ਖ਼ਤਮ ਨਾ ਹੋਈ ਹੋਵੇ | ਨਵੇਂ ਨਿਯਮ ‘ਚ ਵਰਕ ਪਰਮਿਟ ਲਈ ਅਰਜ਼ੀ ਦੇਣ ਸਮੇਂ ਸਟੱਡੀ ਪਰਮਿਟ ਵੈਧ ਹੋਣ ਦੀ ਸ਼ਰਤ ਹਟਾ ਦਿੱਤੀ ਗਈ ਹੈ ਪਰ ਪੜ੍ਹਾਈ ਪੂਰੀ ਕਰਨ ਦਾ ਡਿਗਰੀ/ਡਿਪਲੋਮਾ ਹਾਸਿਲ ਕੀਤਾ ਹੋਣਾ ਲਾਜ਼ਮੀ ਹੈ |

ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀ ਅਰਜ਼ੀ ਨਾਲ ਸਬੂਤ ਵਜੋਂ ਕਾਲਜ ਤੋਂ ਮਿਲਣ ਵਾਲੀ ਪੜ੍ਹਾਈ ਪੂਰੀ ਕਰਨ ਦੀ ਚਿੱਠੀ ਤੇ ਸਟੱਡੀ ਟ੍ਰਾਂਸਕਰਿਪਟ ਲਗਾਉਣੀ ਜ਼ਰੂਰੀ ਹੈ | ਪੜ੍ਹਾਈ ਉਪਰੰਤ ਸਿਰਫ਼ ਓਹੀ ਵਿਦਿਆਰਥੀ ਕੈਨੇਡਾ ਦਾ ਓਪਨ ਵਰਕ ਪਰਮਿਟ ਅਪਲਾਈ ਕਰਨਯੋਗ ਹੁੰਦੇ ਹਨ ਜਿਨ੍ਹਾਂ ਨੇ ਇਮੀਗ੍ਰਸ਼ਨ ਮੰਤਰਾਲੇ ਤੋਂ ਮਾਨਤਾ ਪ੍ਰਾਪਤ ਅਦਾਰੇ ਤੋਂ ਪੜ੍ਹਾਈ ਪੂਰੀ ਕੀਤੀ ਹੋਵੇ, ਹੋਰਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ |

ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨਾਲ ਨੌਕਰੀ ਕਰਨ ਮਗਰੋਂ ਵਿਦੇਸ਼ੀ ਵਿਦਿਆਰਥੀਆਂ ਦੀ ‘ਕੈਨੇਡੀਅਨ ਐਕਸਪੀਰੀਏਾਸ ਕਲਾਸ’ ‘ਚ ਪੱਕੇ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ | ਇਸ ਵਰਕ ਪਰਮਿਟ ਨਾਲ ਕੈਨੇਡਾ ਭਰ ‘ਚ ਕਿਸੇ ਵੀ ਜਗ੍ਹਾ ਨੌਕਰੀ ਕੀਤੀ ਜਾ ਸਕਦੀ ਹੈ ਅਤੇ ਆਪਣੀ ਮਰਜ਼ੀ ਨਾਲ ਕੰਪਨੀ ਬਦਲੀ ਵੀ ਜਾ ਸਕਦੀ ਹੈ |

ਇਸ਼ ਕਾਰਨ ਹੀ ਇਸ ਨੂੰ ਓਪਨ ਵਰਕ ਪਰਮਿਟ ਕਿਹਾ ਜਾਂਦਾ ਹੈ | ਵਿਦੇਸ਼ੀ ਵਿਦਿਆਰਥੀ ਨੂੰ ਓਪਨ ਵਰਕ ਪਰਮਿਟ ਸਿਰਫ ਇਕ ਵਾਰੀ ਹੀ ਦਿੱਤਾ ਜਾਂਦਾ ਹੈ ਜਿਸ ਦੀ ਤਰੀਕ ਵਧਾਈ ਨਹੀਂ ਜਾ ਸਕਦੀ |



error: Content is protected !!