ਕਹਿੰਦੇ ਜਦੋਂ ਕੁੜੀ ਦੀ ਧੋਣ ਚੁਕੀ ਤਾਂ
ਦਾਜ ਕਾਰਨ ਔਰਤਾਂ ਤੇ ਜ਼ੁਲਮ ਵਧਦੇ ਹੀ ਜਾ ਰਹੇ ਹਨ। ਹਰ ਰੋਜ਼ ਕਿਸੇ ਨਾ ਕਿਸੇ ਵਿਆਹੁਤਾ ਨੇ ਦਾਜ ਘੱਟ ਲਿਆਉਣ ਕਾਰਨ ਦਾਜ ਦੀ ਬਲੀ ਚੜ੍ਹਨਾ ਪੈਂਦਾ ਹੈ। ਮਾਂ ਬਾਪ ਬੜੀ ਮੁਸ਼ਕਿਲ ਨਾਲ ਆਪਣੀ ਧੀ ਦਾ ਵਿਆਹ ਕਰਦੇ ਹਨ ਪਰ ਅੱਗੇ ਦਾਜ ਦੇ ਲਾਲਚੀ ਸਹੁਰੇ ਟੱਕਰ ਜਾਂਦੇ ਹਨ।
ਅਜਿਹੀ ਹਾਲਤ ਵਿੱਚ ਪੀੜਤ ਵਿਚਾਰੀ ਕੀ ਕਰੇ। ਅੰਮ੍ਰਿਤਸਰ ਦੇ ਸੁਲਤਾਨ ਵਿੰਡ ਦੀ ਮੰਡੋਲਾ ਪੱਤੀ ਵਿੱਚ ਇੱਕ ਨਵ ਵਿਆਹੁਤਾ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ। ਮ੍ਰਿਤਕਾ ਦਾ ਨਾਮ ਹਰਮਨ ਕੌਰ ਦੱਸਿਆ ਜਾਂਦਾ ਹੈ ਅਤੇ ਇਸ ਦਾ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਮ੍ਰਿਤਕ ਹਰਮਨ ਕੌਰ ਦੇ ਪੇਕੇ ਪਰਿਵਾਰ ਦੇ ਮੈਂਬਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਮ੍ਰਿਤਕਾ ਦੇ ਸਹੁਰਿਆਂ ਨੇ ਫੋਨ ਤੇ ਦੱਸਿਆ ਸੀ ਕਿ ਹਰਮਨ ਕੌਰ ਦੀ ਮੌਤ ਹੋ ਗਈ ਹੈ। ਉਹ ਸੁੱਤੀ ਹੀ ਰਹਿ ਗਈ।
ਜਦੋਂ ਉਸ ਦੇ ਪੇਕਿਆਂ ਨੇ ਆ ਕੇ ਦੇਖਿਆ ਤਾਂ ਹਰਮਨ ਕੌਰ ਦੀ ਲਾਸ਼ ਮੰਜੇ ਤੇ ਪਈ ਸੀ। ਜਦੋਂ ਉਨ੍ਹਾਂ ਨੇ ਚੁੰਨੀ ਚੁੱਕ ਕੇ ਦੇਖਿਆ ਤਾਂ ਉਸ ਦੀ ਗਰਦਨ ਉੱਤੇ ਰੱਸੀ ਦੇ ਨਿਸ਼ਾਨ ਸਨ। ਜਿਸ ਤੋਂ ਉਨ੍ਹਾਂ ਨੂੰ ਅੰਦਾਜ਼ਾ ਹੋ ਗਿਆ ਕਿ ਹਰਮਨ ਕੌਰ ਦਾ ਗਲਾ ਘੁੱਟਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਨੇ ਲੜਕੀ ਦੀ ਮੌਤ ਨਾਲ ਉਸ ਦੇ ਪਤੀ ਲਵਜੀਤ ਸਿੰਘ ਸਹੁਰਾ ਬਲਜੀਤ ਸਿੰਘ ਅਤੇ ਦਿਓਰ ਸਰਬਜੀਤ ਸਿੰਘ ਨੂੰ ਜ਼ਿੰਮੇਵਾਰ ਦੱਸਿਆ ਹੈ।
ਉਸ ਦੀ ਮੌਤ ਦਾ ਕਾਰਨ ਉਨ੍ਹਾਂ ਨੇ ਦਾਜ ਦੀ ਮੰਗ ਨੂੰ ਦੱਸਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਐਸਐਚਓ ਨੂੰ ਮ੍ਰਿਤਕਾਂ ਦੀ ਮਾਂ ਰਣਜੀਤ ਕੌਰ ਨੇ ਬਿਆਨ ਲਿਖਵਾਇਆ ਹੈ ਕਿ ਉਨ੍ਹਾਂ ਦੀ ਲੜਕੀ ਦੀ ਮੌਤ ਲਈ ਉਸ ਦਾ ਸਹੁਰਾ ਪਰਿਵਾਰ ਜ਼ਿੰਮੇਵਾਰ ਹੈ। ਜੋ ਕਿ ਦਾਜ ਦੀ ਮੰਗ ਕਰਦੇ ਸਨ।
ਪੁਲੀਸ ਨੇ ਮ੍ਰਿਤਕਾ ਦੀ ਮਾਂ ਦੇ ਪੈਰਾਂ ਦੇ ਆਧਾਰ ਤੇ ਸਹੁਰਾ ਪਰਿਵਾਰ ਖਿਲਾਫ ਪਰਚਾ ਦਰਜ ਕਰ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਤਾਜਾ ਜਾਣਕਾਰੀ