ਕਹਿੰਦੇ ਹਨ ਪਤਾ ਨਹੀਂ ਕਦੋਂ ਅਤੇ ਕਿੱਥੇ ਇਨਸਾਨ ਦੀ ਜ਼ਿੰਦਗੀ ਦਾ ਸੂਰਜ ਛਿਪ ਜਾਵੇ। ਹਰ ਸਮੇਂ ਇਨਸਾਨ ਅੱਗੇ ਵਧਣ ਲਈ ਯਤਨਸ਼ੀਲ ਰਹਿੰਦਾ ਹੈ ਅਤੇ ਸੋਚਦਾ ਹੀ ਰਹਿੰਦਾ ਹੈ ਕਿਵੇਂ ਇਸ ਜ਼ਿੰਦਗੀ ਨੂੰ ਹੋਰ ਖੁਸ਼ਹਾਲ ਅਤੇ ਚੰਗੇਰਾ ਬਣਾਇਆ ਜਾਵੇ। ਪਰ ਹੁੰਦਾ ਉਹ ਹੀ ਹੈ। ਜੋ ਰੱਬ ਨੂੰ ਮਨਜ਼ੂਰ ਹੁੰਦਾ ਹੈ। ਇੱਕ ਸਕੂਲ ਅਧਿਆਪਕਾ ਜਿਸ ਦੀ ਡਿਊਟੀ ਮੋਗਾ ਦੇ ਪਿੰਡ ਭਾਗੀਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸੀ। ਇੱਕ ਸੜਕ ਦੁਰਘਟਨਾ ਵਿੱਚ ਸਵਰਗਵਾਸ ਹੋ ਗਈ।
ਇਹ ਅਧਿਆਪਕ ਸਕੂਲ ਵਿੱਚ ਛੁੱਟੀ ਹੋਣ ਮਗਰੋਂ ਆਪਣੀ ਰਿਹਾਇਸ਼ ਨਿਹਾਲ ਸਿੰਘ ਵਾਲਾ ਵੱਲ ਰਵਾਨਾ ਹੋਏ। ਜਦੋਂ ਇਹ ਪਿੰਡ ਭਾਗੀਕੇ ਦੇ ਸੂਏ ਕੋਲ ਪਹੁੰਚੇ ਤਾਂ ਕਿਸੇ ਤੇਜ਼ ਰਫ਼ਤਾਰ ਗੱਡੀ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਜਿਸ ਦੇ ਫਲਸਰੂਪ ਉਨ੍ਹਾਂ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਗੱਡੀ ਵਾਲਾ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਇਸ ਘਟਨਾ ਦੀ ਖ਼ਬਰ ਅਧਿਆਪਕ ਸੰਘਰਸ਼ ਕਮੇਟੀ ਨੂੰ ਮਿਲੀ ਤਾਂ ਉਹ ਇਕੱਠੇ ਹੋ ਕੇ ਮ੍ਰਿਤਕਾ ਦੀ ਲਾਸ਼ ਨੂੰ ਸੜਕ ਤੇ ਲੈ ਗਏ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਉਨ੍ਹਾਂ ਨੇ ਮੰਗ ਕੀਤੀ ਹੈ ਕਿ ਅਧਿਆਪਕਾ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਅਮਨਦੀਪ ਸਿੰਘ ਮਾਛੀਕੇ ਨੇ ਕਿਹਾ ਜਦੋਂ ਕੋਈ ਸਰਕਾਰੀ ਮੁਲਾਜ਼ਮ ਛੁੱਟੀ ਹੋਣ ਮਗਰੋਂ ਆਪਣੇ ਘਰ ਨੂੰ ਜਾਂਦਾ ਹੈ ਤਾਂ ਉਸ ਨੂੰ ਡਿਊਟੀ ਤੇ ਹਾਜ਼ਰ ਮੰਨਿਆ ਜਾਂਦਾ ਹੈ।
ਇਸ ਲਈ ਮ੍ਰਿਤਕ ਅਧਿਆਪਕਾਂ ਦੀ ਡਿਊਟੀ ਤੇ ਹਾਜਰ ਸਨ। ਇਸ ਲਈ ਉਨ੍ਹਾਂ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਤੱਕ ਪੁਲਸ ਨੇ ਗੱਡੀ ਦੇ ਚਾਲਕ ਨੂੰ ਨਹੀਂ ਪੜ੍ਹਿਆ। ਇਸ ਤੋਂ ਬਿਨਾਂ ਸਰਕਾਰ ਦਾ ਵੀ ਕਸੂਰ ਹੈ ਸੜਕਾਂ ਦਾ ਬੁਰਾ ਹਾਲ ਹੈ। ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਸਕੂਲ ਤੋਂ ਵਾਪਸ ਆ ਰਹੀ ਮੈਡਮ ਨਾਲ ਵਾਪਰਿਆ ਮਾੜਾ ਭਾਣਾ, ਇਕੱਠੇ ਹੋਏ ਅਧਿਆਪਕਾਂ ਨੇ ਲਾ ਦਿੱਤਾ ਧਰਨਾ, ਦੇਖੋ ਵੀਡੀਓ
ਤਾਜਾ ਜਾਣਕਾਰੀ