BREAKING NEWS
Search

ਸਕੂਲ ਤੋਂ ਆਏ ਮਾਸੂਮ ਨੂੰ ਘਰ ਦੇ ਕਮਰੇ ਚ ਮਿਲੀ ਦਰਦਨਾਕ ਮੌਤ, ਧਾਹਾਂ ਮਾਰ ਮਾਰ ਰੋਏ ਮਾਪੇ, ਵੇਖੋ ਵੀਡੀਓ

ਸਾਡੇ ਮੁਲਕ ਵਿੱਚ ਅੱਤ ਦੀ ਗਰੀਬੀ ਅਤੇ ਭੁੱਖਮਰੀ ਹੈ। ਕਿੰਨੇ ਹੀ ਲੋਕ ਭੁੱਖੇ ਪੇਟ ਸੌਣ ਲਈ ਮਜਬੂਰ ਹਨ। ਕਿੰਨੇ ਹੀ ਲੋਕ ਸੜਕਾਂ ਦੀਆਂ ਪਟੜੀਆਂ ਉੱਤੇ ਰਾਤਾਂ ਕੱਟਣ ਲਈ ਮਜਬੂਰ ਹਨ। ਉਨ੍ਹਾਂ ਦੇ ਸਿਰ ਉੱਤੇ ਛੱਤ ਵੀ ਨਹੀਂ ਹੈ। ਸੜਕਾਂ ਤੇ ਸੁੱਤੇ ਹੋਣ ਤੇ ਪੁਲਸ ਉਠਾ ਦਿੰਦੀ ਹੈ। ਕਈ ਵਾਰ ਕਿਸੇ ਵਾਹਨ ਥੱਲੇ ਆਉਣ ਨਾਲ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।

ਸਰਦੀਆਂ ਦੇ ਦਿਨਾਂ ਵਿੱਚ ਇਹ ਲੋਕ ਬਿਨਾਂ ਕੱਪੜਿਆਂ ਤੋਂ ਠੁਰ ਕਰਦੇ ਫਿਰਦੇ ਹਨ। ਸਾਡੇ ਮੁਲਕ ਵਿੱਚ ਅਮੀਰੀ ਗ਼ਰੀਬੀ ਦਾ ਇਹ ਬਹੁਤ ਵੱਡਾ ਪਾੜਾ ਹੈ। ਕਹਿਣ ਨੂੰ ਤਾਂ ਇੱਥੇ ਲੋਕਤੰਤਰ ਹੈ ਪਰ ਹੈ ਸਿਰਫ ਨਾਮ ਦਾ ਹੀ ਲੋਕਤੰਤਰ। ਸਰਕਾਰਾਂ ਨੂੰ ਚਾਹੀਦਾ ਹੈ ਕਿ ਗ਼ਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ। ਫਰੀਦਕੋਟ ਵਿਖੇ ਇੱਕ ਰੂਹ ਨੂੰ ਝੰਜੋੜ ਦੇਣ ਵਾਲੀ ਘਟਨਾ ਵਾਪਰੀ ਹੈ। ਬਾਜ਼ੀਗਰ ਵਸਤੀ ਵਿਖੇ ਇੱਕ ਬੱਚਾ ਜਿਹੜਾ ਕਿ ਸਕੂਲ ਤੋਂ ਆ ਕੇ ਮਕਾਨ ਦੇ ਅੰਦਰ ਆਪਣੇ ਕੱਪੜੇ ਬਦਲ ਰਿਹਾ ਸੀ।

ਮਕਾਨ ਦੀ ਛੱਤ ਡਿੱਗ ਜਾਣ ਕਰਕੇ ਛੱਤ ਦੇ ਥੱਲੇ ਆ ਗਿਆ। ਪਰਿਵਾਰ ਦੇ ਮੈਂਬਰਾਂ ਨੇ ਮੀਡੀਆ ਨੂੰ ਦੱਸਿਆ ਕਿ ਬੱਚੇ ਦੀ ਉਮਰ ਸੱਤ ਅੱਠ ਸਾਲ ਸੀ। ਸਵੇਰ ਤੋਂ ਪੈ ਰਹੇ ਮੀਂਹ ਕਾਰਨ ਮਕਾਨ ਦੀ ਛੱਤ ਡਿੱਗ ਗਈ। ਪਹਿਲਾਂ ਥੱਲੇ ਪੱਖਾ ਡਿੱਗ ਗਿਆ ਅਤੇ ਫਿਰ ਉਸ ਤੇ ਗਾਰਡਰ ਆ ਡਿੱਗਾ। ਜਿਸ ਨਾਲ ਮਾਸੂਮ ਦੀ ਜਾਨ ਚਲੀ ਗਈ। ਇਕੱਠੇ ਹੋਏ ਲੋਕਾਂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਇਹ ਪਰਿਵਾਰ ਬਹੁਤ ਹੀ ਗਰੀਬ ਪਰਿਵਾਰ ਹੈ। ਇਨ੍ਹਾਂ ਦੇ ਮਕਾਨ ਦੀ ਹਾਲਤ ਖਸਤਾ ਸੀ।

ਕਿਉਂਕਿ ਮ੍ਰਿਤਕ ਬੱਚੇ ਦਾ ਦਾਦਾ ਅੰਗਹੀਣ ਹੈ ਅਤੇ ਮ੍ਰਿਤਕ ਦਾ ਪਿਤਾ ਥੋੜ੍ਹੀ ਜਿਹੀ ਤਨਖਾਹ ਉੱਤੇ ਕਿਸੇ ਦੀ ਦੁਕਾਨ ਤੇ ਨੌਕਰੀ ਕਰਦਾ ਹੈ। ਪੀੜਤ ਪਰਿਵਾਰ ਦਾ ਜਿੱਥੇ ਬੱਚਾ ਚਲਾ ਗਿਆ। ਉੱਥੇ ਮਕਾਨ ਵੀ ਢਹਿ ਗਿਆ ਹੈ। ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪੀੜਤ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਇਹ ਖਬਰ ਪੜ੍ਹਨ ਅਤੇ ਦੇਖਣ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਇਸ ਪਰਿਵਾਰ ਦੀ ਆਪਣੇ ਹਿਸਾਬ ਨਾਲ ਮਾਲੀ ਮਦਦ ਜ਼ਰੂਰ ਕੀਤੀ ਜਾਵੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!