ਕੁਝ ਮਨਚਲੇ ਘਰੋਂ ਨਿਕਲਦੇ ਹੀ ਇਸ ਲਈ ਹਨ ਕਿ ਲੜਕੀਆਂ ਨਾਲ ਛੇੜਖਾਨੀ ਕੀਤੀ ਜਾਵੇ ਪਤਾ ਨਹੀਂ। ਇਨ੍ਹਾਂ ਦੀ ਮਾਨਸਿਕਤਾ ਇਸ ਤਰ੍ਹਾਂ ਕਿਉਂ ਹੋ ਗਈ ਹੈ। ਕਈ ਤਾਂ ਲੜਕੀਆਂ ਸ਼ਰਮ ਦੀ ਮਾਰੀ ਚੁੱਪ ਕਰ ਜਾਂਦੀਆਂ ਹਨ ਅਤੇ ਕਈ ਸੋਚਦੀਆਂ ਹਨ। ਚਲੋ ਆਪੇ ਸਮਝ ਜਾਣਗੇ ਪਰ ਇਹ ਬੇਵਕੂਫ਼ ਇਨ੍ਹਾਂ ਦੀ ਖ਼ਾਮੋਸ਼ੀ ਨੂੰ ਜਾਂ ਤਾਂ ਉਨ੍ਹਾਂ ਦੀ ਕਮਜ਼ੋਰੀ ਸਮਝ ਲੈਂਦੇ ਹਨ ਅਤੇ ਜਾਂ ਫਿਰ ਉਨ੍ਹਾਂ ਦੀ ਸਹਿਮਤੀ ਇਹ ਮੰਚ ਲਈ ਅਕਸਰ ਹੀ ਸਕੂਲਾਂ ਕਾਲਜਾਂ ਅੱਗੇ ਖੜ੍ਹੇ ਮਿਲਦੇ ਹਨ।
ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਟੀਮ ਦੁਆਰਾ ਅਜਿਹੇ ਸਿਰਫਿਰਿਆਂ ਨੂੰ ਛਿੱਤਰਾਂ ਨਾਲ ਸਮਝਾਉਣ ਦੀ ਸਕੀਮ ਬਣਾਈ ਗਈ ਹੈ। ਇਸ ਟੀਮ ਦੇ ਸਿੰਘ ਦੁਆਰਾ ਪਹਿਲਾਂ ਤਾਂ ਇਨ੍ਹਾਂ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਇਹ ਨਹੀਂ ਸਮਝਦੇ ਤਾਂ ਫੇਰ ਇਨ੍ਹਾਂ ਨੂੰ ਦੇਸੀ ਤਰੀਕੇ ਨਾਲ ਸਮਝਾਇਆ ਜਾਂਦਾ ਹੈ। ਇਨ੍ਹਾਂ ਦੀ ਛਿੱਤਰ ਪਰੇਡ ਕੀਤੀ ਜਾਂਦੀ ਹੈ। ਅਜਿਹੇ ਭੂੰਡ ਆਸ਼ਕਾਂ ਦੀ ਸੇਵਾ ਹੁੰਦੀ ਵੀਡੀਓ ਵਿੱਚ ਦੇਖੀ ਜਾ ਸਕਦੀ ਹੈ। ਇਸ ਟੀਮ ਦੇ ਮੈਂਬਰਾਂ ਵੱਲੋਂ ਇਨ੍ਹਾਂ ਆਸ਼ਕਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਪੁਲਸ ਨੂੰ ਫੋਨ ਕੀਤਾ ਗਿਆ ਪਰ ਪੁਲਸ ਨਹੀਂ ਆਈ।
ਹਾਰ ਕੇ ਜੱਥਾ ਸ੍ਰੀ ਅਕਾਲ ਤਖ਼ਤ ਦੀ ਟੀਮ ਦੇ ਮੈਂਬਰ ਖੁਦ ਹੀ ਇਨ੍ਹਾਂ ਨੂੰ ਠਾਣੇ ਛੱਡ ਕੇ ਆਏ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਟੀਮ ਨੂੰ ਗਰਲਜ਼ ਸਕੂਲ ਵੱਲੋਂ ਬੇਨਤੀ ਕੀਤੀ ਗਈ ਸੀ ਕਿ ਮਨਚਲੇ ਮੁੰਡੇ ਪੜ੍ਹਨ ਵਾਲੀਆਂ ਕੁੜੀਆਂ ਨੂੰ ਤੰਗ ਕਰਦੇ ਹਨ। ਜਦੋਂ ਟੀਮ ਨੇ ਜਾਂਚ ਕੀਤੀ ਤਾਂ ਇਹ ਰੰਗੇ ਹੱਥੀਂ ਫੜੇ ਗਏ।
ਇਨ੍ਹਾਂ ਨੂੰ ਸਮਝਾਉਣ ਲਈ ਫੇਰ ਇਨ੍ਹਾਂ ਦੀ ਸੇਵਾ ਕੀਤੀ ਗਈ। ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪ੍ਰੋਗਰਾਮ ਇਸ ਤਰ੍ਹਾਂ ਹੀ ਜਾਰੀ ਰਹੇਗਾ। ਇਸ ਲਈ ਅਜਿਹੀਆਂ ਗ਼ਲਤ ਹਰਕਤਾਂ ਕਰਨ ਵਾਲਿਆਂ ਨੂੰ ਖੁਦ ਹੀ ਸਮਝ ਜਾਣਾ ਚਾਹੀਦਾ ਹੈ। ਕਿਉਂਕਿ ਇਹ ਸੱਭਿਅਕ ਇਨਸਾਨਾਂ ਦੀ ਨਿਸ਼ਾਨੀ ਨਹੀਂ ਹੈ।
Home ਵਾਇਰਲ ਸਕੂਲ ਤੋਂ ਆਉਂਦੀਆਂ ਜਾਂਦੀਆਂ ਕੁੜੀਆਂ ਨੂੰ ਕਰਦੇ ਸੀ ਤੰਗ, ਸਿੰਘਾਂ ਨੇ ਘੇਰ ਕੇ ਫੇਰਿਆ ਛਿੱਤਰ, ਦੇਖੋ ਤਸਵੀਰਾਂ
ਵਾਇਰਲ