ਹੁਣ ਅਸੀਂ ਇੱਕੀਵੀਂ ਸਦੀ ਵਿਚੋਂ ਲੰਘ ਰਹੇ ਹਾਂ ਅਜੋਕੇ ਯੁੱਗ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ। ਹੁਣ ਹਰ ਇੱਕ ਸਮੱਸਿਆ ਦਾ ਹੱਲ ਵਿਗਿਆਨਿਕ ਢੰਗ ਨਾਲ ਕੀਤਾ ਜਾਂਦਾ ਹੈ। ਅੰਧ ਵਿਸ਼ਵਾਸ ਲਈ ਹੁਣ ਇਸ ਯੁੱਗ ਵਿੱਚ ਕੋਈ ਥਾਂ ਨਹੀਂ ਹੈ। ਵਿਗਿਆਨ ਨੇ ਸਾਰੇ ਰਹੱਸਾਂ ਤੋਂ ਪਰਦਾ ਚੁੱਕ ਦਿੱਤਾ ਹੈ। ਹੁਣ ਤਾਂ ਇਸ ਵਿਸ਼ੇ ਉੱਤੇ ਤਰਕ ਕੀਤਾ ਜਾਂਦਾ ਹੈ। ਅੰਧ ਵਿਸ਼ਵਾਸ ਤੋਂ ਅਸੀਂ ਬਹੁਤ ਅੱਗੇ ਲੰਘ ਗਏ ਹਾਂ। ਜੰਮੂ ਕਸ਼ਮੀਰ ਦੇ ਕਠੂਆ ਇਲਾਕੇ ਦੇ ਇੱਕ ਸਰਕਾਰੀ ਸਕੂਲ ਵਿੱਚ ਇੱਕ ਅਜੀਬ ਜਿਹੀ ਖ਼ਬਰ ਸੋਨਾ ਨੂੰ ਅਤੇ ਦੇਖਣ ਨੂੰ ਮਿਲੀ ਹੈ।
ਖ਼ਬਰ ਇੱਕ ਸਰਕਾਰੀ ਸਕੂਲ ਦੀ ਹੈ ਇਸ ਸਕੂਲ ਦੇ ਕਈ ਵਿਦਿਆਰਥੀ ਅਤੇ ਵਿਦਿਆਰਥਣਾਂ ਅਜੀਬ ਜਿਹੀਆਂ ਹਰਕਤਾਂ ਕਰਦੇ ਦੇਖੇ ਜਾ ਸਕਦੇ ਹਨ। ਇਹ ਵਿਦਿਆਰਥੀ ਅਤੇ ਵਿਦਿਆਰਥਣਾਂ ਜ਼ਮੀਨ ਤੇ ਲੇਟ ਕੇ ਅਜੀਬ ਜਿਹੀਆਂ ਹਰਕਤਾਂ ਕਰ ਰਹੇ ਹਨ। ਇਨ੍ਹਾਂ ਵਿੱਚ ਜ਼ਿਆਦਾ ਵਿਦਿਆਰਥਣਾਂ ਸ਼ਾਮਿਲ ਹਨ। ਇਨ੍ਹਾਂ ਨੂੰ ਦੇਖ ਕੇ ਸਕੂਲ ਅਧਿਆਪਕ ਵੀ ਪ੍ਰੇਸ਼ਾਨ ਹੋ ਗਏ। ਸਕੂਲ ਸਟਾਫ਼ ਵੱਲੋਂ ਐਸਡੀਐਮ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਇਸ ਦੀ ਤੁਰੰਤ ਜਾਣਕਾਰੀ ਦਿੱਤੀ ਗਈ। ਉਹ ਡਾਕਟਰਾਂ ਦੀ ਟੀਮ ਨੂੰ ਲੈ ਕੀ ਸਕੂਲ ਵਿੱਚ ਪਹੁੰਚੇ ਡਾਕਟਰਾਂ ਦੁਆਰਾ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਦਾ ਮੈਡੀਕਲ ਟੈਸਟ ਕੀਤਾ ਗਿਆ।
ਪਰ ਡਾਕਟਰਾਂ ਦੀ ਰਿਪੋਰਟ ਅਨੁਸਾਰ ਵਿਦਿਆਰਥੀ ਬਿਲਕੁਲ ਠੀਕ ਹਨ। ਇਸ ਤੋਂ ਬਾਅਦ ਬੱਚਿਆਂ ਦਾ ਹਵਨ ਅਤੇ ਮੰਤਰਾਂ ਦੁਆਰਾ ਇਲਾਜ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਇਨ੍ਹਾਂ ਪੀੜਤ ਵਿਦਿਆਰਥਣਾਂ ਦੀ ਇਹ ਹਾਲਤ ਕੁਝ ਹੀ ਦਿਨਾਂ ਤੋਂ ਬਣੀ ਹੈ।
ਪੀੜਤ ਬੱਚੇ ਬੱਚੀਆਂ ਦੇ ਸਰੀਰ ਕੰਬਦੇ ਹਨ ਅਤੇ ਉਹ ਬੇਤੁਕੀਆਂ ਗੱਲਾਂ ਕਰਦੇ ਹਨ ਹੋ ਸਕਦਾ ਹੈ। ਉਨ੍ਹਾਂ ਨੂੰ ਦਿੱਤਾ ਜਾਣ ਵਾਲਾ ਮਿਡ ਡੇ ਮੀਲ ਹੀ ਇਸ ਲਈ ਜ਼ਿੰਮੇਵਾਰ ਹੋਵੇ। ਕਾਰਨ ਕੋਈ ਵੀ ਹੋਵੇ ਪਰ ਬੱਚਿਆਂ ਦਾ ਇਸ ਤਰ੍ਹਾਂ ਹਰਕਤਾਂ ਕਰਨਾ ਚਿੰਤਾ ਦਾ ਵਿਸ਼ਾ ਹੈ। ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇ ਕੇ ਬੱਚਿਆਂ ਦਾ ਤੁਰੰਤ ਇਲਾਜ ਕਰਨਾ ਚਾਹੀਦਾ ਹੈ। ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਵਾਇਰਲ