ਅੰਮ੍ਰਿਤਸਰ ਦੇ ਪਤੀ ਪਤਨੀ ਵਿਚਕਾਰ ਹੋਇਆ ਤਕਰਾਰ ਹੱਥੋਪਾਈ ਵਿੱਚ ਬਦਲ ਜਾਣ ਦੀ ਖ਼ਬਰ ਮਿਲੀ ਹੈ। ਬਾਅਦ ਵਿੱਚ ਇਹ ਵਿਵਾਦ ਥਾਣੇ ਤੱਕ ਪਹੁੰਚ ਗਿਆ ਦੋਵੇਂ ਧਿਰਾਂ ਨੇ ਇੱਕ ਦੂਜੇ ਪ੍ਰਤੀ ਦੋਸ਼ ਲਗਾਏ ਹਨ। ਵਿਵਾਦ ਹੁਣ ਪੁਲਿਸ ਦੇ ਵਿਚਾਰ ਅਧੀਨ ਹੈ ਪਤਨੀ ਨੇ ਪੱਤਰਕਾਰਾਂ ਦੇ ਸਾਹਮਣੇ ਆਪਣੀ ਹਾਲ ਬਿਆਨੀ ਵਿੱਚ ਦੱਸਿਆ ਹੈ ਕਿ ਉਸ ਦਾ ਪਤੀ ਅਕਸਰ ਹੀ ਉਸ ਨਾਲ ਹੱਥੋਂ ਪਾਈ ਹੁੰਦਾ ਰਹਿੰਦਾ ਸੀ। ਕਈ ਵਾਰ ਤਾਂ ਉਹ ਡੰਡੇ ਦੀ ਵੀ ਵਰਤੋਂ ਕਰਦਾ ਹੈ। ਉਸ ਦਾ ਪਤੀ ਉਸ ਦੇ ਚਾਲ ਚੱਲਣ ਤੇ ਸ਼ੱਕ ਕਰਦਾ ਹੈ।
ਉਹ ਉਸ ਨੂੰ ਨੌਕਰੀ ਛੱਡ ਦੇਣ ਲਈ ਵੀ ਕਹਿੰਦਾ ਹੈ। ਉਹ ਗਿਆਰਾਂ ਵਜੇ ਤੋਂ ਸੱਤ ਵਜੇ ਤੱਕ ਡਿਊਟੀ ਕਰਦੀ ਹੈ। ਪਰ ਉਸ ਦੇ ਪਤੀ ਨੂੰ ਉਸ ਤੇ ਭਰੋਸਾ ਨਹੀਂ ਹੈ। ਪਤਨੀ ਦੇ ਦੱਸਣ ਅਨੁਸਾਰ ਉਸ ਦੇ ਸਹੁਰਾ ਪਰਿਵਾਰ ਵਾਲੇ ਵੀ ਚਾਹੁੰਦੇ ਹਨ ਕਿ ਉਹ ਉੱਥੇ ਚਲੀ ਜਾਵੇ। ਉਸ ਨੇ ਆਪਣੇ ਸਰੀਰ ਉੱਤੇ ਧੌਲ ਧੱਫੇ ਦੌਰਾਨ ਪਏ ਹੋਏ ਨਿਸ਼ਾਨ ਵੀ ਦਿਖਾਏ ਇੱਕ ਹੋਰ ਔਰਤ ਦਾ ਵੀ ਕਹਿਣਾ ਹੈ ਕਿ ਪਤੀ ਵੱਲੋਂ ਪਤਨੀ ਨਾਲ ਜ਼ਿਆਦਤੀ ਕੀਤੀ ਜਾਂਦੀ ਹੈ।
ਉਸ ਦੇ ਦੱਸਣ ਅਨੁਸਾਰ ਦੋਵਾਂ ਨੂੰ ਇੱਕ ਦੂਜੇ ਤੇ ਵਿਸ਼ਵਾਸ ਨਹੀਂ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਉਸ ਦੇ ਮਾਤਾ ਪਿਤਾ ਨੂੰ ਮੰਦਾ ਚੰਗਾ ਬੋਲਦੀ ਹੈ। ਜਿਸ ਕਾਰਨ ਤਕਰਾਰ ਹੋ ਜਾਂਦਾ ਹੈ ਉਸ ਦੀ ਪਤਨੀ ਉਸ ਨਾਲ ਹੱਥੋਂ ਪਾਈ ਵੀ ਕਰਦੀ ਹੈ।
ਜਦੋਂ ਉਸ ਨੂੰ ਪੁੱਛਿਆ ਗਿਆ ਕਿ ਤੁਹਾਡੀ ਪਤਨੀ ਦੇ ਸਰੀਰ ਤੇ ਲਾਸਾਂ ਕਿਵੇਂ ਪਈਆਂ ਤਾਂ ਉਸ ਦਾ ਕਹਿਣਾ ਸੀ ਕਿ ਜਦੋਂ ਉਸ ਨੇ ਆਪਣਾ ਬਚਾਅ ਕੀਤਾ ਤਾਂ ਉਸ ਦੀ ਪਤਨੀ ਨਾਲ ਅਜਿਹਾ ਵਾਪਰਿਆ। ਮਹਿਲਾ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਦਾ ਹੀ ਬਰਾਬਰ ਕਸੂਰ ਹੈ। ਉਹ ਜਾਂਚ ਕਰ ਰਹੇ ਹਨ। ਡਾਕਟਰ ਦੀ ਰਿਪੋਰਟ ਆਉਣ ਤੇ ਹੀ ਸਥਿਤੀ ਸਪੱਸ਼ਟ ਹੋਵੇਗੀ। ਦੋਸ਼ੀ ਖ਼ਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਤਾਜਾ ਜਾਣਕਾਰੀ