ਆਈ ਤਾਜ਼ਾ ਵੱਡੀ ਖਬਰ
ਦੇਸ਼ ਅੰਦਰ ਜਿਥੇ ਬਹੁਤ ਸਾਰੀਆ ਫ਼ਿਲਮੀ ਹਸਤੀਆਂ ਵੱਲੋਂ ਫ਼ਿਲਮੀ ਖੇਤਰ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਗਈ ਹੈ। ਉੱਥੇ ਹੀ ਦੇਸ਼ ਦੁਨੀਆਂ ਵਿੱਚ ਲੋਕਾਂ ਵੱਲੋਂ ਉਨ੍ਹਾਂ ਦੀ ਪ੍ਰਸੰਸਾ ਕੀਤੀ ਜਾਦੀ ਹੈ। ਜਿਨ੍ਹਾਂ ਵੱਲੋਂ ਵਿਦੇਸ਼ਾਂ ਵਿੱਚ ਵੀ ਆਪਣੀ ਸਫ਼ਲਤਾ ਦੇ ਝੰਡੇ ਬੁਲੰਦ ਕੀਤੇ ਜਾਂਦੇ ਹਨ। ਅਜਿਹੇ ਫਿਲਮੀ ਅਦਾਕਾਰਾਂ ਨੂੰ ਉਸ ਸਮੇਂ ਆਪਣੇ ਪ੍ਰਸੰਸਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਸਮੇਂ ਉਨ੍ਹਾਂ ਵੱਲੋਂ ਸਮਾਜ ਨੂੰ ਹੀ ਗਲਤ ਮੈਸਜ਼ ਦਿੱਤੇ ਜਾਂਦੇ ਹਨ। ਜਿਸ ਲਈ ਖ਼ੁਦ ਜ਼ਿੰਮੇਵਾਰ ਨਾ ਹੋ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਸਭ ਲਈ ਜ਼ਿੰਮੇਵਾਰ ਹੁੰਦੇ ਹਨ। ਪਰ ਪਰਿਵਾਰਕ ਮੈਂਬਰਾਂ ਦੀ ਗਲਤੀ ਦੇ ਕਾਰਨ ਫਿਲਮੀ ਅਦਾਕਾਰਾ ਦੀ ਏਨੇ ਸਾਲਾਂ ਦੀ ਬਣਾਈ ਹੋਈ ਇੱਜ਼ਤ ਅਤੇ ਮਿਹਨਤ ਕੁਝ ਸਮੇਂ ਵਿਚ ਅਜਿਹੀਆਂ ਮਹਾਨ ਹਸਤੀਆਂ ਨੂੰ ਅਰਸ਼ ਤੋਂ ਫਰਸ਼ ਤੇ ਲੈ ਆਉਂਦੀ ਹੈ।
ਬਹੁਤ ਸਾਰੀਆਂ ਅਜਿਹੀਆਂ ਫ਼ਿਲਮੀ ਹਸਤੀਆਂ ਹਨ ਜੋ ਆਪਣੇ ਪਰਵਾਰਕ ਵਿਵਾਦਾਂ ਦੇ ਕਾਰਨ ਚਰਚਾ ਵਿੱਚ ਆ ਜਾਂਦੀਆਂ ਹਨ। ਸ਼ਾਹਰੁਖ ਖਾਨ ਦੇ ਪੁੱਤਰ ਨੂੰ ਜੇਲ੍ਹ ਤੋਂ ਛੁਡਾਉਣ ਲਈ 18 ਕਰੋੜ ਬਾਰੇ ਹੁਣ ਇਹ ਤਾਜ਼ਾ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹਨ। ਪਿਛਲੇ ਸਾਲ ਫ਼ਿਲਮੀ ਅਦਾਕਾਰ ਸੁਸ਼ਾਂਤ ਰਾਜਪੂਤ ਦੀ ਮੌਤ ਤੋਂ ਬਾਅਦ ਹੁਣ ਤੱਕ ਬਹੁਤ ਸਾਰੀਆਂ ਫਿਲਮੀ ਹਸਤੀਆਂ ਨੂੰ ਡਰੱਗਜ਼ ਮਾਮਲੇ ਵਿੱਚ ਪੁੱਛਗਿਛ ਕਰਨ ਲਈ ਬੁਲਾਇਆ ਗਿਆ ਹੈ ਅਤੇ ਕਈਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਬੀਤੇ ਦਿਨੀਂ ਦੇਸ਼ ਦੇ ਮਸ਼ਹੂਰ ਫ਼ਿਲਮ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਕਰੂਜ਼ ਡਰੱਗਜ਼ ਪਾਰਟੀ ਕੇਸ ਦੇ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਜਿੱਥੇ ਉਨ੍ਹਾਂ ਕੋਲੋਂ ਕੀਤੀ ਗਈ ਐਨ ਸੀ ਬੀ ਵੱਲੋਂ ਪੁੱਛ-ਪੜਤਾਲ ਵਿੱਚ ਕਈ ਖੁਲਾਸੇ ਸਾਹਮਣੇ ਆਏ ਹਨ। ਉਥੇ ਹੀ ਬੀਤੇ ਦਿਨੀਂ ਫ਼ਿਲਮੀ ਅਦਾਕਾਰ ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਅਤੇ ਸ਼ਾਹਰੁਖ ਖਾਨ ਦੇ ਘਰ ਵੀ ਐੱਨ ਸੀ ਬੀ ਦੀ ਟੀਮ ਵੱਲੋਂ ਜਾਂਚ ਕੀਤੀ ਗਈ ਹੈ। ਜਿੱਥੇ ਆਰੀਅਨ ਖਾਨ ਦੀ ਫੋਟੋ ਪ੍ਰਾਈਵੇਟ ਜਾਸੂਸ ਕੇ ਪੀ ਗੋਸਾਮੀ ਨਾਲ ਵਾਇਰਲ ਹੋਈ ਸੀ। ਉਥੇ ਹੀ ਉਨ੍ਹਾਂ ਤੇ ਅਤੇ ਵਾਨਖੇੜੇ ਉਪਰ ਪੈਸਿਆਂ ਦੇ ਲੈਣ-ਦੇਣ ਦਾ ਡੀਲ ਕਰਨ ਸਬੰਧੀ ਦੋਸ਼ ਲਾਇਆ ਗਿਆ ਹੈ।
ਜਿੱਥੇ ਗਵਾਹ ਵੱਲੋਂ ਹਲਫ਼ਨਾਮਾ ਵਿੱਚ ਆਖਿਆ ਗਿਆ ਹੈ ਕਿ ਇਸ ਦੌਰਾਨ 18 ਕਰੋੜ ਰੁਪਏ ਦੀ ਡੀਲ ਬਾਰੇ ਵੀ ਸੁਣਿਆ ਗਿਆ ਸੀ। ਜਿਸ ਵਿੱਚੋਂ ਐਨ ਸੀ ਬੀ ਦੇ ਜੌਨਲ ਡਾਇਰੈਕਟਰ ਸਮੀਰ ਵਾਨਖੇੜੇ ਨੂੰ 8 ਕਰੋੜ ਦਿੱਤੇ ਜਾਣ ਦੀ ਗੱਲ ਆਖੀ ਗਈ ਸੀ। ਪਰ ਇਸ ਸਭ ਬਾਰੇ ਵਾਨਖੇੜੇ ਵੱਲੋਂ ਪੁਖਤਾ ਜਵਾਬ ਬਾਦ ਵਿੱਚ ਦੇਣ ਦੀ ਗੱਲ ਆਖੀ ਹੈ ਅਤੇ ਲਗਾਏ ਗਏ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਆਰੀਅਨ ਖਾਨ ਦੇ ਕੇਸ ਵਿੱਚ ਆਏ ਇਸ ਨਵੇਂ ਮੋੜ ਕਾਰਨ ਫਿਰ ਤੋਂ ਇਹ ਮਾਮਲਾ ਚਰਚਾ ਵਿੱਚ ਆ ਗਿਆ ਹੈ।
Home ਤਾਜਾ ਜਾਣਕਾਰੀ ਸ਼ਾਹਰੁਖ਼ ਖ਼ਾਨ ਦੇ ਪੁੱਤ ਨੂੰ ਜੇਲ ਤੋਂ ਛਡਾਉਣ ਲਈ 18 ਕਰੋੜ ਬਾਰੇ ਅੰਦਰੋਂ ਆਈ ਅਜਿਹੀ ਤਾਜਾ ਵੱਡੀ ਖਬਰ ਸਭ ਰਹਿ ਗਏ ਹੈਰਾਨ
ਤਾਜਾ ਜਾਣਕਾਰੀ