ਵੀਰਵਾਰ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਵਾਸੀਆਂ ਨੂੰ ਝੰਝੋੜ ਕੇ ਰੱਖ ਦਿੱਤਾ ਹੈ ਅਤੇ ਪੂਰਾ ਦੇਸ਼ ਇਸ ਸਮੇ ਦੁੱਖ ਵਿਚ ਹੈ। ਆਤਮ ਘਾਤੀ ਅਟੈਕਰ ਨੇ ਸੀ ਆਰ ਪੀ ਐਫ ਦੇ ਕਾਫ਼ਲੇ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਇਸ ਹਮਲੇ ਵਿਚ ਸਾਡੇ ਦੇਸ਼ ਦੇ 45 ਤੋਂ ਵੱਧ ਜਵਾਨ ਵੀਰ ਸ਼ਹੀਦ ਹੋ ਗਏ ਜਦਕਿ ਬਹੁਤ ਸਾਰੇ ਜਖਮੀ ਹੋਏ ਹਨ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਸਦੀ ਆਪਣੀ ਪਤਨੀ ਨਾਲ ਫੋਨ ਤੇ ਗੱਲ ਹੋ ਰਹੀ ਸੀ। ਉਸਨੇ ਦੱਸਿਆ ਕਿ ਉਹ ਫੋਨ ਤੇ ਗੱਲ ਕਰ ਰਹੀ ਸੀ ਕਿ ਅਚਾਨਕ ਫੋਨ ਕੱਟ ਗਿਆ ਅਤੇ ਨਾਲ ਹੀ ਇੱਕ ਜ਼ੋਰਦਾਰ ਧਮਾਕਾ ਸੁਣਾਈ ਦਿੱਤਾ ਜਿਸਦੇ ਬਾਅਦ ਫੋਨ ਅਚਾਨਕ ਹੀ ਕੱਟ ਗਿਆ।
ਮੈ ਘਬਰਾ ਗਈ ਅਤੇ ਥੋੜਾ ਬੇਚੈਨ ਵੀ ਹੋ ਗਈ ਕਈ ਵਾਰ ਲਗਾਤਾਰ ਫੋਨ ਮਿਲਾਉਂਦੀ ਰਹੀ ਪ੍ਰੰਤੂ ਫੋਨ ਲੱਗ ਹੀ ਨਹੀਂ ਰਿਹਾ ਸੀ ਮੇਰਾ ਮਨ ਕਰ ਰਿਹਾ ਸੀ ਕਿ ਮੈ ਸਿਧੇ ਉੱਡ ਕੇ ਉਹਨਾਂ ਦੇ ਕੋਲ ਚਲੀ ਜਾਵਾ ਫਿਰ ਜਿਵੇ ਹੀ ਮੈ ਟੀ ਵੀ ਚਲਾਇਆ ਤਾ ਆਉਣ ਵਾਲੀ ਖਬਰ ਦੇਖ ਕੇ ਮੇਰੇ ਪੈਰਾਂ ਥੱਲਿਓਂ ਜਮੀਨ ਨਿਕਲ ਗਈ ਮੈ ਕਦੇ ਸੋਚਿਆ ਵੀ ਨਹੀਂ ਸੀ ਕਿ ਅਜਿਹਾ ਹੋਵੇਗਾ ਮੇਰਾ ਦਿਲ ਬੈਠ ਗਿਆ।
ਟੀ ਵੀ ਤੇ ਮੈ ਦੇਖਿਆ ਕਿ ਜੰਮੂ ਕਸ਼ਮੀਰ ਵਿਚ ਅੱਤਵਾਦੀ ਹਮਲਾ ਹੋਇਆ ਹੈ ਅਤੇ ਇਸ ਖਬਰ ਨੇ ਮੇਰੀ ਜ਼ਿੰਦਗੀ ਨੂੰ ਇੱਕ ਪਲ ਵਿਚ ਤਬਾਹ ਕਰ ਦਿੱਤਾ। ਆਪਣੇ ਪਤੀ ਦਾ ਹਾਲ ਜਾਨਣ ਦੇ ਲਈ ਮੈ ਤੜਪ ਰਹੀ ਸੀ ਪਰ ਮੈਨੂੰ ਕੋਈ ਜਾਣਕਾਰੀ ਨਹੀਂ ਮਿਲ ਰਹੀ ਸੀ। ਇਸਦੇ ਬਾਅਦ ਸ਼ਾਮ ਨੂੰ ਕੌਂਟਰੋਲ ਰੂਮ ਤੋਂ ਫੋਨ ਆਇਆ ਅਤੇ ਉਹਨਾਂ ਦੀ ਸ਼ਹਾਦਤ ਦੀ ਖਬਰ ਮਿਲੀ। ਬਸ ਏਨਾ ਬੋਲ ਕੇ ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਤਿਰਵਾ ਕਨੌਜ ਦੇ ਸੁਖਸੇਨਪੁਰ ਪਿੰਡ ਦੇ ਰਹਿਣ ਵਾਲੇ ਪ੍ਰਦੀਪ ਸਿੰਘ ਯਾਦਵ। ਏਨਾ ਸੁਣਦੇ ਹੀ ਪਤਨੀ ਉੱਚੀ ਉੱਚੀ ਰੋਣ ਲੱਗੀ।
ਕਾਨਪੁਰ ਵਿਚ ਕਿਲਆਣਪੁਰ ਦੇ ਬਾਰਾਂਸਿਰੋਹੀ ਵਿਚ ਰਹਿਣ ਵਾਲੇ ਪ੍ਰਦੀਪ ਦੇ ਘਰ ਵਿਚ ਉਸਦੀਆਂ ਦੋ ਬੇਟੀਆਂ ਹਨ ਜੋ ਕਿ 10 ਸਾਲ ਅਤੇ ਛੋਟੀ ਬੇਟੀ 2 ਸਾਲ ਦੀ ਹੈ। ਪ੍ਰਦੀਪ ਦਾ ਮਾਸੀ ਦਾ ਮੁੰਡਾ ਸੋਨੂ ਵੀ ਪਰਿਵਾਰ ਦੇ ਨਾਲ ਰਹਿੰਦਾ ਹੈ। ਉਸਨੇ ਦੱਸਿਆ ਕਿ ਛੁੱਟੀ ਖਤਮ ਹੋਣ ਦੇ ਬਾਅਦ ਉਹ 10 ਫਰਵਰੀ ਨੂੰ ਹੀ ਜੰਮੂ ਦੇ ਲਈ ਗਏ ਸੀ ਅਤੇ 11 ਜਨਵਰੀ ਨੂੰ ਉਹ ਜੰਮੂ ਪਹੁੰਚੇ ਸਵੇਰੇ ਉਹਨਾਂ ਘਰ ਤੇ ਫੋਨ ਕੀਤਾ ਅਤੇ ਆਖਰੀ ਵਾਰ ਉਹਨਾਂ ਦੀ ਭਾਬੀ ਨਾਲ ਗੱਲ ਹੋਈ ਸੀ ਜੋ ਕਿ ਤਕਰੀਬਨ 10 ਮਿੰਟ ਤੱਕ ਹੋਈ।
ਪ੍ਰਦੀਪ ਦੀ ਪਤਨੀ ਨੇ ਦੱਸਿਆ ਕਿ ਪ੍ਰਦੀਪ ਛੋਟੀ ਬੇਟੀ ਨਾਲ ਬਹੁਤ ਪਿਆਰ ਕਰਦੇ ਸੀ ਅਤੇ ਤਕਰੀਬਨ 10 ਮਿੰਟ ਤੱਕ ਬੇਟੀ ਨਾਲ ਵੀ ਗੱਲ ਕੀਤੀ ਇਸੇ ਵਿਚ ਉਹਨਾਂ ਸਿਰਫ ਛੋਟੀ ਬੇਟੀ ਨਾਲ ਬਿਤਾਏ ਪਲਾ ਨੂੰ ਯਾਦ ਕੀਤਾ ਅਤੇ ਪਰ ਕਿਸੇ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਇਹ ਫੋਨ ਤੇ ਹੋਈ ਗੱਲਬਾਤ ਉਸਦੀ ਆਖਰੀ ਗੱਲ ਹੋਵੇਗੀ। ਸ਼ਹੀਦ ਦੀ ਪਤਨੀ ਨੀਰਜ ਯਾਦਵ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਦੇ ਨਾਲ ਪਰਿਵਾਰ ਅਲੱਗ ਰਹਿੰਦੀ ਹੈ ਅੱਜ ਉਸਦੇ ਸਾਹਮਣੇ ਵੱਡਾ ਸੰਕਟ ਆ ਗਿਆ ਹੈ ਉਸਦੀਆਂ ਬੇਟੀਆਂ ਦੀ ਪੜਾਈ ਕਿਵੇਂ ਹੋਵੇਗੀ ਉਹਨਾਂ ਦਾ ਘਰ ਵੀ ਲੋਨ ਤੇ ਹੈ।
ਪ੍ਰਦੀਪ ਸਿੰਘ ਯਾਦਵ ਸ਼੍ਰੀ ਨਗਰ ਵਿਚ 115 ਬਟਾਲੀਅਨ ਵਿਚ ਸਿਪਾਹੀ ਸੀ। 14 ਫਰਵਰੀ ਨੂੰ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਵਿਚ ਸਾਥੀਆਂ ਦੇ ਨਾਲ ਪ੍ਰਦੀਪ ਵੀ ਸ਼ਹੀਦ ਹੋ ਗਏ। ਸਾਰੇ ਪਰਿਵਾਰ ਵਿਚ ਕੋਹਰਾਮ ਮਚਿਆ ਹੋਇਆ ਹੈ। ਸਾਰੇ ਪਿੰਡ ਵਿਚ ਵੀ ਦੁੱਖ ਦਾ ਮਾਹੌਲ ਹੈ।
Home ਤਾਜਾ ਜਾਣਕਾਰੀ ਸ਼ਹੀਦ ਨਾਲ ਫੋਨ ਤੇ ਗੱਲ ਕਰ ਰਹੀ ਸੀ ਪਤਨੀ ਅਚਾਨਕ ਰੁਕ ਗਈ ਜ਼ਿੰਦਗੀ ਪਤਨੀ ਦਾ ਇੱਕ ਇੱਕ ਸ਼ਬਦ ਰਵਾ ਦਿੰਦਾ ਹੈ
ਤਾਜਾ ਜਾਣਕਾਰੀ