BREAKING NEWS
Search

ਵੱਡੇ ਅਮਰੀਕੀ ਵਿਗਿਆਨੀ ਦਾ ਦਾਅਵਾ – ਖਾਸ ਤਰ੍ਹਾਂ ਦੀ UV ਲਾਈਟ ਨਾਲ ਮਰ ਜਾਵੇਗਾ ਕੋਰੋਨਾ ਕਿਓੰਕੇ

ਮਰ ਜਾਵੇਗਾ ਕੋਰੋਨਾ ਕਿਓੰਕੇ

ਵਾਸ਼ਿੰਗਟਨ : ਕੋਵਿਡ-19 ਮਹਾਮਾਰੀ ਦਾ ਇਲਾਜ ਲੱਭਣ ਦੌਰਾਨ ਵਿਗਿਆਨੀ ਕਈ ਤਰ੍ਹਾਂ ਦੇ ਦਾਅਵੇ ਵੀ ਕਰ ਰਹੇ ਹਨ। ਇਸ ਦੌਰਾਨ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੀ ਕੋਲੰਬੀਆ ਯੂਨੀਵਰਸਿਟੀ ਦੇ ਇਕ ਵਿਗਿਆਨੀ ਨੇ ਕਿਹਾ ਹੈ ਕਿ ਖਾਸ ਤਰ੍ਹਾਂ ਦੀ ਅਲਟ੍ਰਾ ਵਾਇਲਟ (UV) ਲਾਈਟ ਨਾਲ ਕੋਰੋਨਾਵਾਇਰਸ ਨੂੰ ਮਾਰਿਆ ਜਾ ਸਕਦਾ ਹੈ। ਸੈਂਟਰ ਆਫ ਰੇਡੀਓਲੌਜ਼ਿਕ ਰਿਸਰਚ ਦੇ ਡਾਇਰੈਕਟਰ ਡੇਵਿਡ ਬ੍ਰੇਨਰ ਕਈ ਸਾਲਾਂ ਤੋਂ UV ਲਾਈਟ ਦੀ ਵਰਤੋਂ ਨੂੰ ਲੈ ਕੇ ਰਿਸਰਚ ਕਰਦੇ ਰਹੇ ਹਨ।

ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ Germicidal UV ਲਾਈਟ ਦੀ ਵਰਤੋਂ ਹਸਪਤਾਲ ਦੇ ਕਮਰਿਆਂ ਅਤੇ ਮਸ਼ੀਨਾਂ ਨੂੰ ਸਾਫ ਕਰਨ ਲਈ ਕੀਤੀ ਜਾਂਦੀ ਰਹੀ ਹੈ। ਭਾਵੇਂਕਿ ਇਨਸਾਨਾਂ ਦੀ ਸਕਿਨ ਨੂੰ ਰਵਾਇਤੀ Germicidal UV ਲਾਈਟ ਨਾਲ ਨੁਕਸਾਨ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਨਾਲ ਅੱਖਾਂ ਦੀ ਬੀਮਾਰੀ ਅਤੇ ਸਕਿਨ ਕੈਂਸਰ ਹੋ ਸਕਦਾ ਹੈ। ਉੱਥੇ Far-UVC ਲਾਈਟ ਮਾਈਕ੍ਰੋਬਸ ਨੂੰ ਮਾਰ ਸਕਦੇ ਹਨ ਅਤੇ ਇਹ ਇਨਸਾਨਾਂ ਦੇ ਲਈ ਖਤਰਨਾਕ ਨਹੀਂ ਹੁੰਦੇ। Far-UVC ਲਾਈਟ ਨਾਲ ਸਕਿਨ ਸੈੱਲ ਨੁਕਸਾਨੇ ਨਹੀਂ ਜਾਂਦੇ।

ਅਮਰੀਕੀ ਵਿਗਿਆਨੀ ਡੇਵਿਡ ਬ੍ਰੇਨਰ ਕੋਰੋਨਾਵਾਇਰਸ ਦਾ ਇਨਫੈਕਸ਼ਨ ਸ਼ੁਰੂ ਹੋਣ ਦੇ ਪਹਿਲਾਂ ਤੋਂ ਹੀ Far-UVC ਲਾਈਟ ਦੀ ਵਰਤੋਂ ‘ਤੇ ਅਧਿਐਨ ਕਰ ਰਹੇ ਸੀ। ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਇਹ ਲਾਈਟ ਕਿਵੇਂ ਵਾਤਾਵਰਣ ਵਿਚ ਮੌਜੂਦ ਵਾਇਰਸ ਨੂੰ ਮਾਰਨ ਵਿਚ ਸਫਲ ਹੋ ਸਕਦੀ ਹੈ। 2018 ਵਿਚ ‘ਸਾਈਂਟਿਫਿਕ ਰਿਪਰੋਟ’ ਵਿਚ ਇਕ ਅਧਿਐਨ ਪ੍ਰਕਾਸ਼ਿਤ ਕੀਤਾ ਗਿਆ ਸੀ। ਡੇਵਿਡ ਬ੍ਰੇਨਰ ਇਸ ਦੇ ਸਹਿ ਲੇਖਕ ਸਨ। ਅਧਿਐਨ ਵਿਚ ਇਹ ਦੱਸਿਆ ਗਿਆ ਸੀ ਕਿ Far-UVC ਲਾਈਟ ਕੋਰੋਨਾ ਵਰਗੇ ਵਾਇਰਸ ਨੂੰ 95 ਫੀਸਦੀ ਤੱਕ ਖਤਮ ਕਰਨ ਵਿਚ ਸਫਲ ਰਹੀ।

ਵਿਗਿਆਨੀ ਡੇਵਿਡ ਇਸ ਤੋਂ ਪਹਿਲਾਂ ਦੋ ਹੋਰ ਕੋਰੋਨਾਵਾਇਰਸ ‘ਤੇ ਲਾਈਟ ਦੇ ਅਸਰ ਦੀ ਜਾਂਚ ਕਰ ਚੁੱਕੇ ਹਨ। ਹੁਣ ਉਹਨਾਂ ਦੀ ਟੀਮ ਕੋਵਿਡ-19 ਵਾਇਰਸ ‘ਤੇ ਪ੍ਰਯੋਗ ਕਰਨ ਵਾਲੀ ਹੈ। ਅਸਲ ਵਿਚ ਵਾਇਰਸ ਪਤਲੇ ਮੇਂਮਬ੍ਰੇਨ ਨਾਲ ਕਵਰ ਹੁੰਦੇ ਹਨ ਜੋ ਯੂਵੀ ਲਾਈਟ ਕਾਰਨ ਟੁੱਟ ਜਾਂਦੇ ਹਨ। ਏ.ਬੀ.ਸੀ. ਨਿਊਜ਼ ਤੋਂ ਡੇਵਿਡ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ Far-UVC ਲਾਈਟ ਦੀ ਬਹੁਤ ਘੱਟ ਡੋਜ਼ ਨਾਲ ਹੀ 99 ਫੀਸਦੀ ਵਾਇਰਸ ਨੂੰ ਮਾਰਨ ਵਿਚ ਸਫਲਤਾ ਮਿਲ ਜਾਂਦੀ ਹੈ।

ਇਸ ਲਈ ਅਜਿਹਾ ਕੋਈ ਕਾਰਨ ਨਹੀਂ ਹੈ ਕਿ ਇਸ ਵਾਰ ਨਤੀਜੇ ਵੱਖਰੇ ਆਉਣ।ਭਾਵੇਂਕਿ ਇਕ ਮੁਸ਼ਕਲ ਇਹ ਹੈ ਕਿ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਹੁਣ ਤੱਕ Far-UVC ਦੀ ਵਰਤੋਂ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਡੇਵਿਡ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਏਜੰਸੀ ਇਜਾਜ਼ਤ ਦੇਵੇ ਤਾਂ ਉਹ ਜਨਤਕ ਥਾਵਾਂ ‘ਤੇ ਇਸ ਲਾਈਟ ਦੀ ਵਰਤੋਂ ਕਰ ਕੇ ਵਾਇਰਸ ਨੂੰ ਮਾਰ ਸਕਦੇ ਹਨ।



error: Content is protected !!