BREAKING NEWS
Search

ਵੱਡੀ ਖ਼ਬਰ: ਫਤਹਿਵੀਰ ਨੂੰ ਬਚਾਉਣ ਲਈ ਸੁਰੰਗ ਪੁੱਟ ਕੇ ਕੋਲ ਪਹੁੰਚਿਆ ਬੰਦਾ,ਦੇਖੋ ਲਾਇਵ ਵੀਡੀਓ ਤੇ ਸ਼ੇਅਰ ਕਰੋ

ਸਥਾਨਕ ਸ਼ੇਰੋ ਵਾਲਾ ਰੋਡ ‘ਤੇ ਪਿੰਡ ਭਗਵਾਨਪੁਰਾ ‘ਚ ਬੌਰਵੈਲ ‘ਚ ਡਿੱਗੇ ਹੋਏ 2 ਸਾਲਾ ਮਾਸੂਮ ਫਤਿਹ ਨੂੰ 40 ਘੰਟੇ ਹੋ ਗਏ ਹਨ, ਜਿਸ ਨੂੰ ਬਚਾਉਣ ਲਈ ਪ੍ਰਸ਼ਾਸਨ ਤੇ ਲੋਕਾਂ ਵਲੋਂ ਪਿਛਲੇ ਲਗਾਤਾਰ 30 ਘੰਟਿਆਂ ਤੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਪਿੰਡ ਭਗਵਾਨਪੁਰਾ ‘ਚ ਦਿਲ ਦਹਿਲਾਉਣ ਵਾਲੀ ਇਹ ਘਟਨਾ ਵੀਰਵਾਰ ਸ਼ਾਮ ਉਦੋਂ ਵਾਪਰੀ ਜਦ ਦੁਪਹਿਰ ਬਾਅਦ ਕਰੀਬ 4:20 ਵਜੇ 2 ਸਾਲਾ ਬੱਚਾ ਫਤਿਹ 150 ਫੁੱਟ ਡੂੰਘੇ ਬੌਰਵੈਲ ‘ਚ ਡਿੱਗ ਗਿਆ।

ਜਿਸ ਨੂੰ ਬਚਾਉਣ ਲਈ ਮੌਕੇ ‘ਤੇ ਸਥਾਨਕ ਲੋਕਾਂ ਤੇ ਪ੍ਰਸ਼ਾਸਨ ਵਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਜੋ ਅਜੇ ਵੀ ਜਾਰੀ ਹੈਤੇ ਦੱਸਿਆ ਜਾ ਰਿਹਾ ਹੈ 2 ਤੋਂ 3 ਘੰਟੇ ਦੇ ਅੰਦਰ ਅੰਦਰ ਫਤਹਿਵੀਰ ਨੂੰ ਬਾਹਰ ਕੱਢ ਲਿਆ ਜਾਵੇਗਾ ਜਿਸ ਤੋਂ ਬਾਅਦ ਤੁਰੰਤ ਫਤਹਿਵੀਰ ਉਸਦੇ ਘਰਦਿਆਂ ਨੂੰ ਸੌਂਪ ਦਿੱਤਾ ਜਾਵੇਗਾ ਤੇ ਉੱਥੇ ਮੌਕੇ ਤੇ ਪਹੁੰਚੇ ਪੱਤਰਕਾਰਾਂ ਨੇ ਦੱਸਿਆ ਕਿ

ਫਤਹਿਵੀਰ ਨੂੰ ਬਾਹਰ ਕੱਢਣ ਦੇ ਲਈ ਬਹੁਤ ਜੱਦੋਂ-ਜਹਿਦ ਕੀਤੀ ਜਾ ਰਹੀ ਹੈ ਤੇ ਜਿਸ ਬੋਰਵੈਲ ਦੇ ਵਿਚ ਫਤਿਹਵੀਰ ਡਿੱਗਿਆ ਹੈ ਉਸਦੇ ਨਾਲ ਇੱਕ ਹੋਰ ਸੁਰੰਗ ਪੱਟੀ ਜਾ ਰਹੀ ਤਾਂ ਕਿ ਸੁਰੰਗ ਵਿਚ ਇੱਕ ਬਣਦਾ ਭੇਜ ਕੇ ਉਸਨੂੰ ਬਾਹਰ ਕੱਢ ਲਿਆ ਜਾਵੇ ਤੇ ਪੱਤਰਕਾਰਾਂ ਦਾ ਕਹਿਣਾ ਹੈ ਕਿ

ਉੱਥੇ ਕਰੀਬ 200 ਬੰਦਾ ਫਤਹਿਵੀਰ ਨੂੰ ਬਾਹਰ ਕੱਢਣ ਦੇ ਲਈ ਜੰਗ ਲੜ ਰਿਹਾ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਫਤਹਿਵੀਰ ਜਿਉਂਦਾ ਬਾਹਰ ਆਉਂਦਾ ਹੈ ਜਾਂ ਫਿਰ ਰੱਬ ਨੂੰ ਪਿਆਰਾ ਹੋਵੇਗਾ ਤੇ ਫਤਹਿਵੀਰ ਲਈ ਪੂਰੇ ਪਿੰਡ ਵੱਲੋਂ ਰੱਬ ਅੱਗੇ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ |



error: Content is protected !!