ਆਈ ਤਾਜ਼ਾ ਵੱਡੀ ਖਬਰ

ਸਰਦੀ ਦੇ ਇਸ ਮੌਸਮ ਵਿਚ ਜਿੱਥੇ ਮੌਸਮ ਦੀ ਤਬਦੀਲੀ ਕਾਰਨ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਧੁੰਦ ਦੇ ਚਲਦੇ ਹੋਏ ਸੜਕ ਹਾਦਸੇ ਵੀ ਵਾਪਰੇ ਹਨ। ਹਰ ਰੋਜ਼ ਹੀ ਵਾਪਰਨ ਵਾਲੇ ਅਜਿਹੇ ਭਿਆਨਕ ਸੜਕ ਹਾਦਸੇ ਵਿੱਚ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਸੜਕੀ ਆਵਾਜਾਈ ਮੰਤਰਾਲੇ ਵੱਲੋਂ ਜਿੱਥੇ ਵਾਹਨ ਚਾਲਕਾਂ ਨੂੰ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਉਥੇ ਹੀ ਲੋਕਾਂ ਵੱਲੋਂ ਅਣਗਹਿਲੀ ਵਰਤੀ ਜਾਂਦੀ ਹੈ। ਜਿਸ ਦੇ ਕਾਰਨ ਅਜਿਹੇ ਭਿਆਨਕ ਸੜਕ ਹਾਦਸੇ ਵਾਪਰ ਜਾਂਦੇ ਹਨ। ਹੁਣ ਪੰਜਾਬ ਵਿੱਚ ਦੋ ਕਾਰਾਂ ਵਿਚਕਾਰ ਹੋਈ ਭਿਆਨਕ ਟੱਕਰ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸੜਕ ਹਾਦਸਾ ਜਲੰਧਰ ਦੇ ਪਠਾਨਕੋਟ ਚੌਕ ਕੋਲ ਬੁੱਧਵਾਰ ਦੀ ਰਾਤ ਨੂੰ ਹੋਇਆ ਹੈ। ਜਿੱਥੇ ਦੋ ਕਾਰਾਂ ਦੀ ਆਪਸ ਵਿਚ ਟੱਕਰ ਹੋ ਗਈ।

ਜਿਸ ਸਮੇਂ ਇੱਕ ਅਲਟੋ ਕਾਰ ਸੜਕ ਤੇ ਜਾ ਰਹੀ ਸੀ ਤਾਂ ਉਸ ਸਮੇਂ ਪਿੱਛੋਂ ਤੇਜ਼ ਰਫਤਾਰ ਨਾਲ ਹੋਂਡਾ ਸਿਟੀ ਨੇ ਪਿੱਛੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਜਿਥੇ ਹੋਂਡਾ ਸਿਟੀ ਕਾਰ ਰੇਲਿੰਗ ਨਾਲ ਟਕਰਾ ਗਈ। ਉੱਥੇ ਹੀ ਅਲਟੋ ਕਾਰ 10 ਫੁੱਟ ਤੱਕ ਉਭਰ ਕੇ ਸੜਕ ਤੇ ਪਲਟ ਗਈ। ਇਸ ਹਾਦਸੇ ਕਾਰਨ ਐਲਟੋ ਕਾਰ ਬੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ਵਿਚ ਸਵਾਰੀਆਂ ਫਸ ਗਈਆਂ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਤੁਰੰਤ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਕੱਢ ਕੇ ਬਾਹਰ ਕੱਢਿਆ ਗਿਆ ਤੁਰੰਤ ਹੀ ਨਜ਼ਦੀਕ ਕੈਪੀਟਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਪੁਲੀਸ ਵੱਲੋਂ ਜਿਥੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਹਾਂ ਕਾਰਾਂ ਨੂੰ ਕਰੇਨ ਦੀ ਮਦਦ ਨਾਲ ਹਟਾਇਆ ਗਿਆ ਹੈ ਤਾਂ ਜੋ ਕੋਈ ਹੋਰ ਹਾਦਸਾ ਨਾ ਵਾਪਰ ਸਕੇ। ਉੱਥੇ ਹੀ ਪੀੜਤ ਪਰਿਵਾਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਹ ਕੈਪੀਟਲ ਹਸਪਤਾਲ ਵਿਚ ਆਪਣੇ ਇਕ ਜ਼ਖਮੀ ਰਿਸ਼ਤੇਦਾਰ ਦਾ ਪਤਾ ਲੈਣ ਲਈ ਮਲੇਰਕੋਟਲਾ ਤੋਂ ਆਏ ਸਨ।

ਜਿਸ ਸਮੇਂ ਵਾਪਸ ਜਾ ਰਹੇ ਸਨ ਤਾਂ ਗੱਡੀ ਵਿੱਚ ਸਵਾਰ ਅਭਿਸ਼ੇਕ ਜੋਸ਼ੀ, ਮਾਂ ਸਵਪਨ ਜੋਸ਼ੀ ਚਾਚੇ ਦਾ ਬੇਟਾ ਕਰਨ ਜੋਸ਼ੀ ਇਸ ਹਾਦਸੇ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਜਿਨ੍ਹਾਂ ਦੱਸਿਆ ਕਿ ਹੋਂਡਾ ਸਿਟੀ ਕਾਰ ਵਿਚ ਸਵਾਰ ਨੌਜਵਾਨ ਸ਼ਰਾਬ ਦੇ ਨਸ਼ੇ ਵਿੱਚ ਸੀ , ਉਹ ਹੁਣ ਆਪ ਵੀ ਹਸਪਤਾਲ ਵਿੱਚ ਦਾਖਲ ਹੋ ਗਿਆ ਹੈ ਜਿਸ ਕਾਰਨ ਹਸਪਤਾਲ ਵਿੱਚ ਵੀ ਹੰਗਾਮਾ ਹੋਇਆ ਹੈ।


ਤਾਜਾ ਜਾਣਕਾਰੀ


