ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅੱਜ ਲੋਕਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇੱਕ ਵਾਰ ਫਿਰ ਮੋਦੀ ਸਰਕਾਰ ਸੱਤਾ ਵਿੱਚ ਆ ਰਹੀ ਹੈ, ਲੋਕੀ ਨਰਿੰਦਰ ਮੋਦੀ ਨੂੰ ਜਿੱਤ ਦੀਆਂ ਵਧਾਈਆਂ ਵੀ ਦੇਣ ਲੱਗ ਗਏ ਹਨ, ਪਰ ਨਰਿੰਦਰ ਮੋਦੀ ਦੀ ਜਿੱਤ ਦੀ ਖੁਸ਼ੀ ਦੇ ਨਾਲ ਨਾਲ ਆਪਣੇ ਜੱਦੀ ਸੂਬੇ ਗੁਜਰਾਤ ਵਿਚੋਂ ਇੱਕ ਹੋਸ਼ ਉਡਾਉਣ ਵਾਲੀ ਖ਼ਬਰ ਵੀ ਸਾਹਮਣੇ ਆ ਰਹੀ ਹੈ।
ਕੱਲ ਜਾਰੀ ਹੋਏ ਗੁਜਰਾਤ ਦੇ ਸਕੂਲਾਂ ਦੇ ਨਤੀਜਿਆਂ ਵਿੱਚ ਇਸ ਵਾਰ ਕਮਾਲ ਹੀ ਹੋ ਗਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜੱਦੀ ਸੂਬੇ ਵਿੱਚ ਦੇਖਿਆ ਗਿਆ ਹੈ ਕਿ 10ਵੀਂ ਜਮਾਤ ਦੇ 63 ਸਕੂਲਾਂ ਵਿੱਚ ਇੱਕ ਵੀ ਵਿਦਿਆਰਥੀ ਪਾਸ ਨਹੀਂ ਹੋ ਸਕਿਆ।
ਇਸ ਖਬਰ ਨਾਲ ਸਾਰੇ ਦੇਸ਼ ਚ ਮੋਦੀ ਦਾ ਮਜਾਕ ਉਡਾਇਆ ਜਾ ਰਿਹਾ ਹੈ ਅਤੇ ਲੋਕੀ ਮੋਦੀ ਦੇ ਡਿਜਿਟਲ ਇੰਡੀਆ ਤੇ ਸਵਾਲ ਕਰ ਰਹੇ ਹਨ, ਗੁਜਰਾਤ ਸੈਕੰਡਰੀ ਤੇ ਹਾਇਰ ਸੈਕੰਡਰੀ ਸਿੱਖਿਆ ਬੋਰਡ ਦੇ 63 ਸਕੂਲਾਂ ਦੇ ਸਾਰੇ ਹੀ ਵਿਦਿਆਰਥੀ ਫੇਲ੍ਹ ਹੋ ਗਏ। ਸੂਬੇ ਵਿੱਚ ਕੁੱਲ ਪਾਸ ਫੀਸਦ 66.97% ਰਹੀ।
ਗੁਜਰਾਤ ਵਿੱਚ ਕੁੱਲ 8,22,823 ਵਿਦਿਆਰਥੀਆਂ ਨੇ 10ਵੀਂ ਦਾ ਇਮਤਿਹਾਨ ਦਿੱਤਾ ਸੀ, ਜਿਸ ਵਿੱਚੋਂ 5,51,023 ਵਿਦਿਆਰਥੀ ਪਾਸ ਹੋਏ ਅਤੇ 2,71,800 ਵਿਦਿਆਰਥੀ ਫੇਲ੍ਹ ਹੋ ਗਏ। ਹਾਲਾਂਕਿ, ਸੂਬੇ ਵਿੱਚ 366 ਸਕੂਲਾਂ ਵਿੱਚ ਨਤੀਜਾ 100% ਵੀ ਰਿਹਾ,
ਪਰ ਦੂਜੇ ਪਾਸੇ ਵੱਡੇ ਪੱਧਰ ‘ਤੇ ਵਿਦਿਆਰਥੀ ਫੇਲ੍ਹ ਵੀ ਹੋਏ ਹਨ। ਅਜਿਹੇ ਵਿੱਚ ਗੁਜਰਾਤ ਦੇ ਹਰ ਤਰ੍ਹਾਂ ਦੇ ਵਿਕਾਸ ਮਾਡਲ ‘ਤੇ ਸਵਾਲ ਉੱਠਣੇ ਸੁਭਾਵਿਕ ਹਨ, ਜਿਸ ਦਾ ਪ੍ਰਚਾਰ ਕਰਕੇ ਨਰੇਂਦਰ ਮੋਦੀ ਨੇ ਕੇਂਦਰ ਵਿੱਚ ਸਰਕਾਰ ਬਣਾਈ ਸੀ।
ਤਾਜਾ ਜਾਣਕਾਰੀ