ਹੁਣੇ ਆਈ ਤਾਜਾ ਵੱਡੀ ਖਬਰ
ਪੰਜਾਬ ਦੇਸ਼ ਦੀ ਸਭ ਤੋਂ ਮਹਿੰਗੀ ਬਿਜਲੀ ਦੇਣ ਵਾਲੇ ਸੂਬਿਆਂ ਚ ਸ਼ਾਮਲ ਹੈ, ਮਹਿੰਗੀ ਬਿਜਲੀ ਨੂੰ ਲੈ ਕੇ ਲੋਕ ਕਈ ਵਾਰ ਸੜਕਾਂ ‘ਤੇ ਨਿਤਰੇ ਹਨ, ਰਾਜ ‘ਚ ਮਹਿੰਗੀ ਬਿਜਲੀ ਦਾ ਮੁੱਦਾ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਹੁਣ ਬਿਜਲੀ ਖਪਤਕਾਰਾ ਨੂੰ ਰਾਹਤ ਦੀ ਖ਼ਬਰ ਮਿਲੀ ਹੈ, ਹੁਣ ਰਾਜ ‘ਚ ਖਪਤਕਾਰਾਂ ਨੂੰ 12 ਪੈਸੇ ਪ੍ਰਤੀ ਯੂਨਿਟ ਸਸਤੀ ਬਿਜਲੀ ਮਿਲੇਗੀ |ਪੰਜਾਬ ਬਿਜਲੀ ਅਥਾਰਿਟੀ ਕਮਿਸ਼ਨ ਦੀ ਹਦਾਇਤ ਤੋਂ ਬਾਅਦ ਪਾਵਰਕਾਮ ਨੇ ਇਸ ਬਾਰੇ ਆਦੇਸ਼ ਜਾਰੀ ਕਰ ਦਿੱਤੇ ਹਨ | ਤਿੰਨ ਮਹੀਨੇ ਲਈ ਖਪਤਕਾਰ ਤੋਂ ਫਿਉੂਲ ਸਰਚਾਰਜ ਦੀ ਇਹ 12 ਪੈਸੇ ਪ੍ਰਤੀ ਯੂਨਿਟ ਦੀ ਰਕਮ ਵਸੂਲ ਨਹੀਂ ਕੀਤੀ ਜਾਵੇਗੀ |
ਪਾਵਰਕਾਮ ਨੂੰ ਜਦੋਂ ਕੋਲਾ ਜਾਂ ਬਿਜਲੀ ਉਤਪਾਦਨ ਲਈ ਹੋਰ ਵਰਤੋਂ ‘ਚ ਲਿਆਂਦੇ ਗਏ ਸਾਮਾਨ ਦੀ ਜ਼ਿਆਦਾ ਕੀਮਤ ਦੇਣੀ ਪੈਂਦੀ ਹੈ ਤਾਂ ਉਸ ਦੀ ਵਸੂਲੀ ਲਈ ਖਪਤਕਾਰਾਂ ਤੋਂ ਫਿਊਲ ਸਰਚਾਰਜ ਲਾਗੂ ਕੀਤਾ ਜਾਂਦਾ ਹੈ |ਪਾਵਰਕਾਮ ਨੇ ਕਮਿਸ਼ਨ ਦੀ ਹਦਾਇਤ ਤੋਂ ਬਾਅਦ ਇਸ ਬਾਰੇ ਆਦੇਸ਼ ਜਾਰੀ ਕਰ ਦਿੱਤੇ ਹਨ ਜਿਨ੍ਹਾਂ ‘ਚ ਕਿਹਾ ਗਿਆ ਹੈ ਕਿ ਪਹਿਲੀ ਜੁਲਾਈ ਤੋਂ ਲੈ 30 ਸਤੰਬਰ ਤੱਕ ਖਪਤਕਾਰਾਂ ਤੋਂ ਰਕਮ ਵਸੂਲ ਨਹੀਂ ਕੀਤੀ ਜਾਵੇਗੀ | ਅਪ੍ਰੈਲ ਮਹੀਨੇ ‘ਚ ਤਾਂ ਪਾਵਰਕਾਮ ਨੇ ਇਹ ਰਕਮ ਵਸੂਲ ਕਰ ਲਈ ਸੀ |
ਬਾਅਦ ‘ਚ ਰਾਜ ਬਿਜਲੀ ਅਥਾਰਿਟੀ ਕਮਿਸ਼ਨ ਨੇ ਪਾਵਰ ਕਾਮ ਨੂੰ ਹਦਾਇਤ ਜਾਰੀ ਕਰਕੇ 1 ਜੂਨ ਤੋਂ ਲੈ ਕੇ 30 ਜੂਨ ਤੱਕ ਇਸ ਦੀ ਵਸੂਲੀ ਨਾ ਕਰਨ ਲਈ ਕਿਹਾ ਸੀ ਪਰ ਹੁਣ ਕਮਿਸ਼ਨ ਨੇ ਫਿਉੂਲ ਚਾਰਜ ਵਜੋਂ ਵਸੂਲ ਕੀਤਾ ਜਾਂਦਾ 12 ਪੈਸੇ ਸਰਚਾਰਜ 30 ਸਤੰਬਰ ਤੱਕ ਨਾ ਲੈਣ ਦਾ ਫ਼ੈਸਲਾ ਕੀਤਾ ਹੈ | ਪਾਵਰਕਾਮ 20 ਕਿੱਲੋਵਾਟ ਤੱਕ ਦੇ ਅਦਾਰਿਆਂ ਦੇ ਮੀਟਰਾਂ ਤੋਂ 12 ਪੈਸੇ ਕੇ. ਡਬਲਿਊ. ਐੱਚ. ਯੂਨਿਟ ਵਜੋਂ ਵਸੂਲ ਕਰਦਾ ਸੀ ਜਦਕਿ 11 ਪੈਸੇ ਕੇ. ਵੀ. ਏ. ਐੱਚ. ਕੁਨੈਕਸ਼ਨ ਵਜੋਂ ਵਸੂਲ ਕਰਦਾ ਸੀ |
ਪਾਵਰਕਾਮ ਨੇ ਇਸ ਵਾਰ ਲੋਕ-ਸਭਾ ਚੋਣਾਂ ਕਰਕੇ ਪਹਿਲੀ ਜੂਨ ਤੋਂ ਬਿਜਲੀ ਦੀਆਂ ਨਵੀਆਂ ਦਰਾਂ ਲਾਗੂ ਕੀਤੀਆਂ ਸੀ ਜਿਹੜੀਆਂ ਕਿ ਕਰੀਬ 1.74 ਫ਼ੀਸਦੀ ਸੀ ਤੇ ਖਪਤਕਾਰਾਂ ‘ਤੇ ਕਰੀਬ 9 ਪੈਸੇ ਪ੍ਰਤੀ ਯੂਨਿਟ ਦਾ ਭਾਰ ਪਿਆ ਸੀ | ਉਂਜ ਜੁਲਾਈ ਤੋਂ ਲੈ ਕੇ ਸਤੰਬਰ ਤੱਕ 12 ਪੈਸੇ ਦੀ ਰਾਹਤ ਨਾਲ ਖਪਤਕਾਰਾਂ ਨੂੰ ਕੁਝ ਰਾਹਤ ਮਿਲੇਗੀ |
Home ਤਾਜਾ ਜਾਣਕਾਰੀ ਵੱਡੀ ਖੁਸ਼ਖ਼ਬਰੀ: ਲੋਕਾਂ ਦੇ ਦਬਾਅ ਤੋਂ ਝੁਕੀ ਪਾਵਰਕਾਮ ਨੇ ਸਿੱਧਾ ਇਨੀ ਸਸਤੀ ਕਰ ਦਿੱਤੀ ਬਿਜਲੀ ਯੂਨਿਟ,ਦੇਖੋ ਪੂਰੀ ਖ਼ਬਰ
ਤਾਜਾ ਜਾਣਕਾਰੀ