ਆਉਣ ਵਾਲੇ ਦਿਨਾਂ ਵਿੱਚ ਪੈਟਰੋਲ 7 ਤੋਂ 8 ਰੁਪਏ ਹੋਰ ਸਸਤਾ ਹੋ ਸਕਦਾ ਹੈ। ਸੂਤਰਾਂ ਮੁਤਾਬਕ ਮਾਰਚ ਤੱਕ 15 ਫੀਸਦੀ ਮੇਥੇਨਾੱਲ ਬਲੇਂਡੇਡ ਪੈਟਰੋਲ ਜਲਦ ਹੀ ਪੈਟਰੋਲ ਪੰਪਾਂ ਉੱਤੇ ਵਿਕਣਾ ਸ਼ੁਰੂ ਹੋ ਜਾਵੇਗਾ। ਹਾਲਾਂਕਿ ਇਸਦੇ ਲਈ ਹਾਲੇ ਪੈਟਰੋਲ ਪੰਪਾਂ ਨੂੰ ਜਲਦ ਤੋਂ ਜਲਦ ਜ਼ਰੂਰੀ ਬਦਲਾਅ ਕਰਨਾ ਹੋਵੇਗਾ। ਨੀਤੀ ਆਯੋਗ ਮੁਤਾਬਕ ਪੰਪਾਂ ਉੱਤੇ ਬਦਲਾਅ ਪ੍ਰਕਿਰਿਆ ਜਲਦ ਸ਼ੁਰੂ ਹੋਵੇਗੀ। ਪੰਪਾਂ ਉੱਪਰ ਇੱਕ ਰੀ-ਫਿਲਿੰਗ ਮਸ਼ੀਨ ਹੋਵੇਗੀ 45 ਦਿਨਾਂ ਵਿੱਚ 50,000 ਪੰਪਾਂ ਵਿੱਚ ਬਦਲਾਅ ਸੰਭਵ ਹੈ। ਨੀਤੀ ਆਯੋਗ ਦੀ ਅਗਲੇ ਹਫ਼ਤੇ ਬੈਠਕ ਹੋਵੇਗੀ ਜਿਸ ਵਿੱਚ ਮੇਥੇਨਾੱਲ ਦੀ ਉਪਲੱਬਧਤਾ ਵਧਾਉਣ ਉੱਤੇ ਚਰਚਾ ਹੋਵੇਗੀ। ਇਸ ਮੁੱਦੇ ਉੱਤੇ ਤੇਲ ਕੰਪਨੀਆਂ ਤੇ ਸਾਰੇ ਸਟੇਕ ਹੋਲਡਰਾਂ ਦੇ ਨਾਲ ਵੀ ਬੈਠਕ ਹੋਵੇਗੀ।
ਕਦੋਂ ਤੋਂ ਮਿਲੇਗਾ ਸਸਤਾ ਪੈਟਰੋਲ………
ਮੇਥੇਨਾੱਲ ਨਾਲ ਗੱਡੀਆਂ ਚਲਾਉਣ ਦੀ ਤਿਆਰੀ ਉੱਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ |15 ਫੀਸਦੀ ਮੇਥੇਨਾੱਲ ਮਿਲੇ ਹੋਏ ਪੈਟਰੋਲ ਨਾਲ ਗੱਡੀਆਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ।ਮੇਥੇਨਾੱਲ ਮਿਲਿਆ ਹੋਇਆ ਪੈਟਰੋਲ 7-8 ਰੁਪਏ ਸਸਤਾ ਹੋਵੇਗਾ। 45 ਦਿਨਾਂ ਵਿੱਚ 50,000 ਪੰਪਾਂ ਵਿੱਚ ਬਦਲਾਅ ਸੰਭਵ ਹੈ।ਪੰਪਾਂ ਉੱਤੇ ਇੱਕ ਰੀ-ਫਿਲਿੰਗ ਮਸ਼ੀਨ ਹੋਵੇਗੀ।ਮਾਰਚ ਤੱਕ 15 ਫੀਸਦੀ ਮੇਥੇਨਾੱਲ ਬਲੇਂਡੇਡ ਪੈਟਰੋਲ ਜਲਦ ਹੀ ਪੈਟਰੋਲ ਪੰਪਾਂ ਉੱਤੇ ਵਿੱਕਣਾ ਸ਼ੁਰੂ ਹੋ ਜਾਵੇਗਾ।ਇਨ੍ਹਾਂ ਪੰਪਾਂ ਨੂੰ ਲਗਾਉਣ ਤੇ 5 ਲੱਖ ਰੁਪਏ ਦਾ ਖ਼ਰਚਾ ਆਵੇਗਾ।
ਅਜਿਹਾ ਕਿਉਂ ਕਰ ਰਹੀ ਹੈ ਸਰਕਾਰ………….
ਏਥੇਨਾੱਲ ਦੇ ਮੁਕਾਬਲੇ ਮੇਥੇਨਾੱਲ ਕਾਫ਼ੀ ਸਸਤਾ ਹੈ।ਏਥੇਨਾੱਲ 40 ਰੁਪਏ ਪ੍ਰਤੀ ਲੀਟਰ ਹੈ, ਉੱਥੇ ਹੀ ਮੇਥੇਨਾੱਲ 20 ਰੁਪਏ ਲੀਟਰ ਤੋਂ ਵੀ ਸਸਤਾ ਹੈ।ਮੇਥੇਨਾੱਲ ਦੇ ਇਸਤੇਮਾਲ ਨਾਲ ਪ੍ਰਦੂਸ਼ਣ ਘਟੇਗਾ।
ਕਿੱਥੋਂ ਆਵੇਗਾ ਮੇਥੇਨਾੱਲ……….
ਘਰੇਲੂ ਉਤਪਾਦਨ ਵਧਾਉਣ ਤੇ ਇੰਪੋਰਟ ਉੱਤੇ ਸਰਕਾਰ ਦਾ ਧਿਆਨ ਹੈ।RCF (ਰਾਸ਼ਟਰੀ ਕੈਮੀਕਲ ਐਂਡ ਫਰਟੀਲਾਈਜ਼ਰ) GNFC (ਗੁਜਰਾਤ ਨਰਮਦਾ ਵੈਲੀ ਫਰਟੀਲਾਈਜ਼ਰ ਕਾੱਰਪੋਰੇਸ਼ਨ ਤੇ ਅਸਮ ਪੈਟ੍ਰੋਕੈਮੀਕਲ ਵਰਗੀਆਂ ਕੰਪਨੀਆਂ ਦੀ ਸਮਰੱਥਾ ਵਿਸਥਾਰ ਦੀ ਤਿਆਰੀ ਪੂਰੀ ਕਰ ਚੁੱਕੀ ਹੈ।ਗੰਨੇ ਤੋਂ ਬਣਦਾ ਹੈ ਏਥੇਨਾੱਲ – ਏਥੇਨਾੱਲ ਗੰਨੇ ਤੋਂ ਤਿਆਰ ਕੀਤਾ ਜਾਂਦਾ ਹੈ। ਸਾਲ 2003 ਵਿੱਚ ਭਾਰਤ ਵਿੱਚ ਪੈਟਰੋਲ ਵਿੱਚ 5 ਫੀਸਦੀ ਦੀ ਏਥੇਨਾੱਲ ਮਿਕਸਿੰਗ ਨੂੰ ਜ਼ਰੂਰੀ ਕੀਤਾ ਗਿਆ ਸੀ। ਇਸਦਾ ਮਕਸਦ ਸੀ ਵਾਤਾਵਰਣ ਦੀ ਸੁਰੱਖਿਆ, ਵਿਦੇਸ਼ੀ ਕਰੰਸੀ ਦੀ ਬਚਤ ਤੇ ਕਿਸਾਨਾਂ ਦਾ ਫਾਇਦਾ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ