ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਪੁਲਿਸ ਦੁਆਰਾ ਲੋਕਾਂ ਤੋਂ ਸਾਰੇ ਹਥਿਆਰ ਥਾਣਿਆਂ ਵਿੱਚ ਜਮ੍ਹਾਂ ਕਰਵਾ ਲਏ ਗਏ ਹਨ। ਚੋਣਾਂ ਤੋਂ ਪਹਿਲਾਂ ਹੀ ਪੁਲਿਸ ਦੁਆਰਾ ਵਾਰ ਵਾਰ ਅਨਾਊਸਮੈਂਟ ਕੀਤੀ ਗਈ ਕਿ ਹਥਿਆਰ ਹੋਲਡਰ ਸਬੰਧਿਤ ਥਾਣਿਆਂ ਵਿੱਚ ਆਪਣੇ ਲਸੰਸੀ ਹਥਿਆਰ ਜ਼ਰੂਰ ਜਮ੍ਹਾਂ ਕਰਵਾਉਣ ਪਰ ਫਿਰ ਵੀ ਕਿਤੇ ਨਾ ਕਿਤੇ ਗੋਲੀ ਚੱਲਣ ਦੀਆਂ ਘਟਨਾਵਾਂ ਵਾਪਰ ਹੀ ਰਹੀਆਂ ਹਨ। ਅੰਮ੍ਰਿਤਸਰ ਬੱਸ ਸਟੈਂਡ ਵਿੱਚ ਵੀ ਗੋਲੀ ਚੱਲਣ ਦੀ ਖਬਰ ਮਿਲੀ ਹੈ।
ਉਹ ਕਿਹੜੇ ਸਮਾਜ ਵਿਰੋਧੀ ਅਨਸਰ ਹਨ। ਜੋ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਈ ਜਾ ਰਹੇ ਹਨ ਅਤੇ ਪੁਲਿਸ ਦੇ ਡਰ ਤੋਂ ਬੇਖਬਰ ਹਨ। ਆਨੰਦਪੁਰ ਸਾਹਿਬ ਦੇ ਪਿੰਡ ਸ਼ਾਹਪੁਰ ਬੇਲਾ ਵਿੱਚ ਇੱਕ ਲੜਕੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦੀ ਘਟਨਾ ਵਾਪਰਨ ਬਾਰੇ ਪਤਾ ਲੱਗਾ ਹੈ। ਮ੍ਰਿਤਕ ਦੀ ਭੂਆ ਦੇ ਲੜਕੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਲੜਕਾ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਤਾਂ ਉਸ ਦੇ ਗੋਲੀ ਮਾਰ ਦਿੱਤੀ ਗਈ। ਜ਼ਖ਼ਮੀ ਹਾਲਤ ਵਿੱਚ ਲੜਕੇ ਨੂੰ ਨੂਰਪੁਰ ਹਸਪਤਾਲ ਵਿਖੇ ਲਿਜਾਇਆ ਗਿਆ।
ਜਿੱਥੇ ਉਸ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਮ੍ਰਿਤਕ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਗੋਲੀ ਮਾਰਨ ਵਾਲੇ ਬਾਰੇ ਦੱਸ ਗਿਆ। ਜਿਸ ਦੀ ਸੂਚਨਾ ਪੀੜਤ ਪਰਿਵਾਰ ਵੱਲੋਂ ਸਬੰਧਿਤ ਥਾਣੇ ਦੀ ਪੁਲਿਸ ਨੂੰ ਦਿੱਤੀ ਗਈ ਹੈ। ਕਤਲ ਦੀ ਸੂਚਨਾ ਮਿਲਣ ਤੇ ਪੁਲਿਸ ਵੀ ਹਸਪਤਾਲ ਵਿੱਚ ਪਹੁੰਚ ਗਈ। ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਹਸਪਤਾਲ ਵੱਲੋਂ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਸੀ।
ਮ੍ਰਿਤਕ ਦਾ ਨਾਮ ਸਿਕੰਦਰ ਸਿੰਘ ਹੈ। ਜਿਸ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੁਆਰਾ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜਲਦੀ ਹੀ ਦੋਸ਼ੀ ਫੜ ਲਏ ਜਾਣਗੇ। ਨੇੜੇ ਦੇ ਇਲਾਕੇ ਵਿੱਚ ਇਸ ਘਟਨਾ ਦੀ ਕਾਫ਼ੀ ਚਰਚਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਵੇਖੋ ਕਿਵੇਂ ਖੇਤਾਂ ਚ ਸ਼ਿਕਾਰ ਕੀਤਾ ਸਿੱਖ ਲੜਕਾ, ਆਖਰੀ ਸਾਹ ਲੈਣ ਤੋਂ ਪਹਿਲਾਂ ਦੱਸ ਗਿਆ ਕਾਤਲ ਦਾ ਨਾਮ, ਦੇਖੋ ਵੀਡੀਓ

ਤਾਜਾ ਜਾਣਕਾਰੀ