BREAKING NEWS
Search

ਵੇਖੋ ਆਹ ਹੀਰਿਆਂ ਨਾਲ ਜੜੇ ਜਹਾਜ਼ ਦੀ ਫ਼ੋਟੋ ਵਾਇਰਲ “ਹੈਰਾਨੀਜਨਕ ਸੱਚ ਆਇਆ ਸਾਹਮਣੇ …..!!

ਦੁਨੀਆ ਚ ਅਨੇਕਾਂ ਚੀਜ਼ਾਂ ਆਏ ਦਿਨ ਵਾਰਿਅਲ ਹੁੰਦੀਆਂ ਰਹਿੰਦੀਆਂ ਹਨ ਪਰ ਕੁੱਝ ਚੀਜ਼ਾਂ ਮਿੰਟਾਂ ਚ ਵਾਇਰਲ ਹੋ ਜਾਂਦੀਆਂ ਜਿਨ੍ਹਾਂ ਕਰਕੇ ਲੋਕੀਂ ਦੁਵਿਧਾ ਚ ਫਸ ਜਾਂਦੇ ਹਨ ਤੇ ਸੱਚ ਜਾਣਨ ਲਈ ਉਤਾਵਲੇ ਹੁੰਦੇ ਰਹਿੰਦੇ ਹਨ। ਇਸ ਵੇਲੇ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜੋ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਆਈ ਹੈ। ਇੱਕ ਏਅਰਪਲੇਨ ਦੀ ਤਸਵੀਰ ਨੇ ਇੰਟਰਨੈੱਟ ‘ਤੇ ਲੋਕਾਂ ਨੂੰ ਆਕਰਸ਼ਿਤ ਕਰਨ ਤੋਂ ਇਲਾਵਾ ਉਲਝਣ ਵਿੱਚ ਪਾ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਤਸਵੀਰ ‘ਚ ਅਮੀਰਾਤ ਏਅਰਪਲੇਨ ਰਨਵੇਅ ‘ਤੇ ਦਿਖਾਈ ਦਿੰਦੀ ਹੈ ਤੇ ਲੱਗ ਰਿਹਾ ਹੈ ਕਿ ਇਹ ਉੱਡਣ ਦੀ ਤਿਆਰੀ ਕਰ ਰਿਹਾ ਹੈ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇਹ ਫੋਟੋ ਅਮੀਰਾਤ ਏਅਰ ਲਾਈਨਜ਼ ਦੇ ਟਵਿੱਟਰ ਹੈਂਡਲ ਤੋਂ ਸਾਂਝੀ ਕੀਤੀ ਗਈ ਹੈ। ਹਾਲਾਂਕਿ, ਇਹ ਹਵਾਈ ਜਹਾਜ਼ ਸਿਰਫ ਇੱਕ ਤਸਵੀਰ ਹੈ, ਅਸਲੀਅਤ ਨਹੀਂ ਹੈ। ਏਅਰਲਾਈਨ ਨੇ ਕਿਹਾ ਕਿ ਇਹ ਤਸਵੀਰ ਸਰਬ ਸ਼ਕੀਲ ਦੁਆਰਾ ਬਣਾਈ ਗਈ ਹੈ ਤੇ ਇਹ ਸਿਰਫ ਇਕ ਫੋਟੋ ਹੈ। ਪਹਿਲਾਂ, ਇਸ ਤਸਵੀਰ ਨੂੰ ਸ਼ਕੀਲ ਨੇ ਆਪਣੇ Instagram ਤੇ ਸਾਂਝਾ ਕੀਤਾ ਸੀ। ਸ਼ਕੀਲ ਨੇ 4 ਦਸੰਬਰ ਨੂੰ ਇਸ ਫ਼ੋਟੋ ਨੂੰ ਪੋਸਟ ਕੀਤਾ ਤੇ ਇਸ ‘ਤੇ 54 ਹਜ਼ਾਰ ਤੋਂ ਵੱਧ ਲਾਇਕਸ ਆਏ ਹਨ। ਅਮੀਰਾਤ ਏਅਰਲਾਈਨਜ਼ ਨੇ ਇਸ ਫੋਟੋ ਨੂੰ ਪਸੰਦ ਕੀਤਾ।ਮੰਗਲਵਾਰ ਤੋਂ ਲੈ ਕੇ ਹੁਣ ਤੱਕ 12 ਹਜ਼ਾਰ ਤੋਂ ਵੱਧ ਲੋਕ ਅਮੀਰਾਤ ਦੀ ਪੋਸਟ ਪਸੰਦ ਕਰ ਚੁੱਕੇ ਹਨ ਤੇ 4 ਹਜ਼ਾਰ ਤੋਂ ਵੱਧ ਲੋਕਾਂ ਨੇ ਰੀਟਵੀਟ ਕੀਤਾ ਹੈ। ਦਰਅਸਲ ਇਸ ਤਰਾਂ ਦੀਆਂ ਕਾਫੀ ਫੋਟੋਆਂ ਅੱਜ ਤੋਂ ਪਹਿਲਾਂ ਵੀ ਵਾਇਰਲ ਹੋਈਆਂ ਹਨ ਪਰ ਜਰੂਰੀ ਨਹੀਂ ਕਿ ਹਰ ਖ਼ਬਰ ਜਾਂ ਫੋਟੋ ਹੀ ਫੇਕ ਹੋਵੇ ਜਾਂ ਫੇਰ ਸੱਚ ਹੋਵੇ। ਪਰ ਅਸੀਂ ਇਸ ਤਰਾਂ ਦੀਆਂ ਵਾਇਰਲ ਫੋਟੋਆਂ ਦੇ ਸੱਚ ਜਾਨਣ ਦੀ ਕੋਸ਼ਿਸ਼ ਬਹੁਤ ਘੱਟ ਕਰਦੇ ਹਾਂ ਜਿਸ ਦੇ ਫਲਸਰੂਪ ਨਤੀਜਾ ਇਹ ਨਿਕਲਦਾ ਹੈ ਕਿ ਇਸ ਤਰਾਂ ਦੇ ਗਲਤ ਜਾਂ ਫੇਕ ਖਬਰਾਂ/ਫੋਟੋਆਂ ਵਾਇਰਲ ਹੋਣ ਕਰਕੇ ਲੋਕ ਇਹਨਾਂ ਨੂੰ ਦਰੁਸਤ ਮੰਨ ਬੈਠਦੇ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!