ਸ੍ਰੀ ਗੋਇੰਦਵਾਲ ਸਾਹਿਬ ਤੋਂ ਥੋੜ੍ਹੀ ਦੂਰੀ ਤੇ ਸਥਿਤ ਪਿੰਡ ਛਾਪੜੀ ਸਾਹਿਬ ਵਿਖੇ ਦਿਲ ਦਹਲਾ ਦੇਣ ਵਾਲੀ ਘਟਨਾ ਵਾਪਰੀ ਹੈ, ਪਿੰਡ ਛਾਪੜੀ ਸਾਹਿਬ ਵਿਖੇ ਟਰਾਲੀ ਹੇਠ ਆਉਣ ਕਾਰਨ 6 ਸਾਲਾ ਮਾਸੂਮ ਬੱਚੇ ਦੀ ਮੌਤ ਹੋ ਗਈ। ਇਥੇ ਹੋਰ ਵੀ ਦੁੱਖਦਾਈ ਗੱਲ ਇਹ ਹੈ ਕਿ ਇਸ ਟਰਾਲੀ ਨੂੰ ਮਾਸੂਮ ਬੱਚੇ ਦਾ ਪਿਓ ਹੀ ਚਲਾ ਰਿਹਾ ਸੀ ਕਿ ਅਨਜਾਣੇ ਵਿੱਚ ਹਾਦਸਾ ਵਾਪਰ ਗਿਆ।
ਜਾਣਕਾਰੀ ਅਨੁਸਾਰ ਪਿੰਡ ਛਾਪੜੀ ਸਾਹਿਬ ਦੇ ਰਹਿਣ ਵਾਲੇ ਕਿਸਾਨ ਹਰਵਿੰਦਰ ਸਿੰਘ ਹੇਰਾਂ ਦਾ 6 ਸਾਲਾ ਲੜਕਾ ਸਾਹਿਬਜੋਤ ਸਿੰਘ ਜਦ ਸਕੂਲ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਉਸ ਦੀ ਮਾਂ ਜਗਰੂਪ ਕੌਰ ਉਸ ਦਾ ਰੋਟੀ ਦਾ ਡੱਬਾ ਤਿਆਰ ਕਰ ਰਹੀ ਸੀ।
ਇਸੇ ਦੌਰਾਨ ਪਿਤਾ ਹਰਵਿੰਦਰ ਸਿੰਘ ਘਰ ਦੇ ਬਾਹਰ ਖੜ੍ਹੀ ਟਰਾਲੀ ਨੂੰ ਪਾਸੇ ਕਰਨ ਲਈ ਟਰਾਲੀ ਪਿੱਛੇ (ਬੈਕ) ਕਰ ਰਿਹਾ ਸੀ ਕਿ ਸਾਹਿਬਜੋਤ ਆਪਣੇ ਸਾਈਕਲ ਨਾਲ ਖੇਡਦਾ ਟਰਾਲੀ ਦੇ ਪਿੱਛੇ ਆ ਗਿਆ ਜਿਸ ਦਾ ਹਰਵਿੰਦਰ ਸਿੰਘ ਨੂੰ ਪਤਾ ਨਾ ਲੱਗਾ ਅਤੇ ਸਾਹਿਬਜੋਤ ਦੀ ਪਿਛਲੇ ਟਾਇਰ ਹੇਠ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਵੱਲੋਂ ਸਾਹਿਬਜੋਤ ਨੂੰ ਗੰਭੀਰ ਹਾਲਤ ਵਿੱਚ ਫਤਿਆਬਾਦ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਵੱਲੋ ਸਹਿਬਜੋਤ ਨੂੰ ਮਿ੍ਤਕ ਐਲਾਨ ਦਿੱਤਾ। ਇਸ ਹਾਦਸੇ ਦੀ ਖਬਰ ਸੁਣਦਿਆਂ ਹੀ ਸਾਰੇ ਪਿੰਡ ਵਿੱਚ ਮਾਹੌਲ ਗਮਗੀਨ ਹੋ ਗਿਆ। ਸਹਿਬਜੋਤ ਦਾ ਪਿੰਡ ਛਾਪੜੀ ਸਾਹਿਬ ਦੇ ਸ਼ਮਸ਼ਾਨਘਾਟ ਵਿੱਚ ਸਸਕਾਰ ਕਰ ਦਿੱਤਾ ਗਿਆ।
Home ਵਾਇਰਲ ਵਿਹੜੇ ਵਿੱਚ ਖੇਡ ਰਿਹਾ ਸੀ 6 ਸਾਲ ਦਾ ਬੱਚਾ,ਪਿਓ ਨੇ ਕੀਤੀ ਟਰਾਲੀ ਬੈਕ ਅਤੇ ਫਿਰ ਉਹ ਹੋਇਆ ਜਿਸ ਦਾ ਪਛਤਾਵਾ ਕਿਸਾਨ ਨੂੰ ਸਾਰੀ ਉਮਰ ਰਹੇਗਾ
ਵਾਇਰਲ