BREAKING NEWS
Search

ਵਿਸਾਖੀ ਵਾਲੀ ਸ਼ਾਮ ਪੰਜਾਬ ਚ ਵਾਪਰਿਆ ਕਹਿਰ ਹੁਣ ਤਕ……

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅੱਜ ਵਿਸਾਖੀ ਮੌਕੇ ਹਰੀਕੇ ਹੈੱਡ ਵਰਕਸ ‘ਤੇ ਮੇਲਾ ਦੇਖਣ ਆਏ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਮੇਹਰ ਸਿੰਘ ਵਾਲਾ ਦੇ ਲੜਕਿਆਂ ਦੇ ਅਚਾਨਕ ਡੁੱਬ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ, ਅਰਸ਼ਦੀਪ ਸਿੰਘ (20) ਅਤੇ ਕੁਲਵਿੰਦਰ ਸਿੰਘ ਵਾਸੀ ਪਿੰਡ ਮੇਹਰ ਸਿੰਘ ਵਾਲਾ (ਫ਼ਿਰੋਜ਼ਪੁਰ) ਹਰੀਕੇ ਹੈੱਡ ਵਰਕਸ ਤੇ ਨਹਾਉਂਦੇ ਸਮੇਂ ਸਤਲੁਜ ਦਰਿਆ ਦੇ ਡੂੰਘੇ ਪਾਣੀ ‘ਚ ਡੁੱਬ ਗਏ ਜਿਨ੍ਹਾਂ ਦੀ ਭਾਲ ਜਾਰੀ ਹੈ।

ਇਕ ਹੋਰ ਦੁਖਦੀ ਖਬਰ ਵੀ ਪੜੋ ਅੱਜ ਦੀ —-
ਅੱਜ ਵਿਸਾਖੀ ਦੇ ਦਿਹਾੜੇ ਮੌਕੇ ਰਾਵੀ ਦਰਿਆ ‘ਚ ਨਹਾਉਣ ਗਏ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਸ਼ਾਹਪੁਰ ਜਾਜਨ ਦੇ ਇਕ ਨੌਜਵਾਨ ਦੀ ਪਾਣੀ ‘ਚ ਡੁੱਬਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਸ਼ਾਨ ਲਾਲ ਪੁੱਤਰ ਬਲਦੇਵ ਰਾਜ ਅਜ ਸਵੇਰੇ 9-10 ਵਜੇ ਦੇ ਕਰੀਬ ਆਪਣੇ ਕੁੱਝ ਨਾਲ ਰਾਵੀ ਦਰਿਆ ਤੇ ਨਹਾਉਣ ਵਾਸਤੇ ਗਿਆ ਜਿੱਥੇ ਪਾਣੀ ਦਾ ਵਹਾਅ ਤੇਜ ਹੋਣ ਕਾਰਨ ਉਸ ਦੀ ਡੁੱਬ ਕੇ ਮੌਤ ਹੋ ਗਈ।error: Content is protected !!