ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਸਖਸ਼ੀਅਤਾਂ ਹਨ ਜਿਨ੍ਹਾਂ ਵੱਲੋਂ ਨਿਰਸਵਾਰਥ ਭਾਵਨਾਂ ਨਾਲ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ, ਅਜਿਹੀ ਸਮਾਜਿਕ ਸੰਸਥਾਵਾਂ ਅਤੇ ਅਜਿਹੇ ਮੁਖੀਆਂ ਵੱਲੋਂ ਅੱਗੇ ਆ ਕੇ ਲੋਕਾਂ ਦੀ ਜਿੱਥੇ ਮਦਦ ਕੀਤੀ ਜਾਂਦੀ ਹੈ ਉੱਥੇ ਹੀ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਅਜਿਹੀਆਂ ਹਸਤੀਆਂ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ਦੇ ਕਾਰਨ ਬਚ ਜਾਂਦੀ। ਵਿਦੇਸ਼ਾਂ ਦੀ ਧਰਤੀ ਤੇ ਜਿੱਥੇ ਬਹੁਤ ਸਾਰੇ ਨੌਜਵਾਨਾਂ ਨਾਲ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ ਅਤੇ ਮਾਪੇ ਆਪਣੇ ਪੁੱਤਰਾਂ ਦਾ ਮੂੰਹ ਦੇਖਣ ਲਈ ਵੀ ਤਰਸ ਜਾਂਦੇ ਹਨ। ਉਥੇ ਹੀ ਸਮਾਜ ਸੇਵੀ ਡਾਕਟਰ ਉਬਰਾਏ ਵੱਲੋਂ ਉਨ੍ਹਾਂ ਪਰਿਵਾਰਾਂ ਦੀ ਅੱਗੇ ਵਧ ਕੇ ਮਦਦ ਕੀਤੀ ਜਾਂਦੀ ਹੈ। ਉਥੇ ਹੀ ਕਿਸਾਨੀ ਸੰਘਰਸ਼ ਦੇ ਦੌਰਾਨ ਵੀ ਕਿਸਾਨਾਂ ਦਾ ਭਰਪੂਰ ਸਾਥ ਉਨ੍ਹਾਂ ਵੱਲੋਂ ਦਿੱਤਾ ਗਿਆ ਹੈ। ਉਨ੍ਹਾਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਆਏ ਦਿਨ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਹੁਣ ਵਿਸ਼ਵ ਪ੍ਰਸਿੱਧ ਸਮਾਜ-ਸੇਵੀ ਡਾਕਟਰ ਐਸ ਪੀ ਸਿੰਘ ਉਬਰਾਏ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਉਨ੍ਹਾਂ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਹੈ ਜਿਸ ਦੀਆਂ ਸਿਫ਼ਤਾਂ ਸਭ ਪਾਸੇ ਹੋ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਇਕ ਮਾਮਲਾ ਕਈ ਸਾਲਾਂ ਤੋਂ ਸਭ ਦੇ ਸਾਹਮਣੇ ਆਇਆ ਹੈ ਜਿੱਥੇ ਸਾਊਦੀ ਅਰਬ ਵਿੱਚ ਇੱਕ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਅਧੀਨ ਆਉਣ ਵਾਲੇ ਪਿੰਡ ਮੱਲਣ ਦਾ ਵਾਸੀ ਬਲਵਿੰਦਰ ਸਿੰਘ ਮੌਤ ਦੀ ਸਜ਼ਾ ਭੁਗਤ ਰਿਹਾ ਹੈ। ਜਿਸ ਦੀ ਜ਼ਿੰਦਗੀ ਬਚਾਉਣ ਵਾਸਤੇ ਦੋ ਕਰੋੜ ਰੁਪਏ ਦੀ ਬਲੱਡ ਮਨੀ ਰੱਖੀ ਗਈ ਹੈ।
ਜਿੱਥੇ ਪਹਿਲਾਂ ਵੀ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਦੀ ਮਦਦ ਕਰਨ ਵਾਸਤੇ ਪੈਸਾ ਇਕੱਠਾ ਕੀਤਾ ਗਿਆ ਸੀ। ਉਥੇ ਹੀ ਹੁਣ ਉਨ੍ਹਾਂ ਦੇ ਪ੍ਰਵਾਰ ਵੱਲੋਂ ਸਮਾਜ ਸੇਵੀ ਡਾਕਟਰ ਉਬਰਾਏ ਅੱਗੇ ਮਦਦ ਦੀ ਅਪੀਲ ਕੀਤੀ ਗਈ। ਜਿਸ ਵਾਸਤੇ ਉਨ੍ਹਾਂ ਵੱਲੋਂ ਵਾਅਦਾ ਕੀਤਾ ਗਿਆ ਹੈ ਕਿ ਉਹ ਬਲਵਿੰਦਰ ਸਿੰਘ ਦੀ ਜਾਨ ਨੂੰ ਸੁਰੱਖਿਅਤ ਕਰਨ ਲਈ ਮਦਦ ਕਰਨਗੇ।
ਇਸ ਮਾਮਲੇ ਨੂੰ ਲੈ ਕੇ ਸਾਊਦੀ ਅਰਬ ਸਰਕਾਰ ਵੱਲੋਂ 15 ਮਈ ਮੁਕਰਰ ਕੀਤੀ ਗਈ ਹੈ, ਅਗਰ ਉਸ ਦਿਨ ਤੱਕ 2 ਕਰੋੜ ਰੁਪਇਆ ਨਹੀਂ ਦਿੱਤਾ ਜਾਂਦਾ ਤਾਂ ਬਲਵਿੰਦਰ ਸਿੰਘ ਦਾ ਸਿਰ ਕਲਮ ਕਰ ਦਿੱਤਾ ਜਾਵੇਗਾ। ਜਦ ਕੇ ਪਰਿਵਾਰ ਕੋਲ ਲੋਕਾਂ ਵੱਲੋਂ ਮਦਦ ਲਈ ਦਿੱਤਾ ਗਿਆ ਇੱਕ ਕਰੋੜ 45 ਲੱਖ ਰੁਪਏ ਹੈ, ਬਲਵਿੰਦਰ ਸਿੰਘ ਦੀ ਅਰਬ ਕੰਪਨੀ ਵੱਲੋਂ ਵੀ 40 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ, ਜਿੱਥੇ ਇੱਕ ਕਰੋੜ 85 ਲੱਖ ਰੁਪਏ ਹੁਣ ਤੇ ਘੱਟਦੇ ਹੋਏ 20 ਲੱਖ ਰੁਪਏ ਡਾਕਟਰ ਉਬਰਾਏ ਵੱਲੋਂ ਦੇਣ ਦਾ ਵਾਅਦਾ ਕੀਤਾ ਗਿਆ ਹੈ।
Home ਤਾਜਾ ਜਾਣਕਾਰੀ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ. ਐੱਸ.ਪੀ. ਸਿੰਘ ਓਬਰਾਏ ਬਾਰੇ ਆਈ ਵੱਡੀ ਖਬਰ – ਹੁਣ ਕੀਤਾ ਇਹ ਕੰਮ,ਹੋ ਰਹੀਆਂ ਸਿਫਤਾਂ
ਤਾਜਾ ਜਾਣਕਾਰੀ