ਇਮੀਗ੍ਰੇਸ਼ਨ ਏਜੰਟ ਵਿਨੇ ਹੈਰੀ ਵਲੋਂ ਫੇਸਬੁੱਕ ਤੇ ਇੱਕ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ਵਿੱਚ ੳੁਸਨੇ ਨਿੳੂਜ਼ੀਲੈਂਡ ਬਾਰੇ ਇਹ ਕਿਹਾ ਸੀ ਕਿ ਇਥੋਂ ਦੀ ਅਬਾਦੀ 40 ਲੱਖ ਹੈ ਅਤੇ ਇਥੋਂ ਦੀਅਾਂ ਭੇਡਾਂ ਅਾਦਿ ਦੀ ਗਿਣਤੀ 40 ਕਰੋੜ ਦੇ ਨਜ਼ਦੀਕ ਹੈ | ਜਿੰਨੇ ਵੀ ਲੋਕ ਇਥੋਂ ਜਾਂਦੇ ਹਨ, ੳੁਹ ਨਿੳੂਜ਼ੀਲੈਂਡ ਦੇ ਫਾਰਮਾਂ ਅਾਦਿ ਤੇ ਧੱਕੇ ਖਾਂਦੇ ਹਨ | ਜਿਸਦੇ ਚੱਲਦੇ ੳੁਸਦੀ ਇਸ ਟਿੱਪਣੀ ਨੂੰ ਲੈ ਕੇ ਨਿੳੂਜ਼ੀਲੈਂਡ ਦੇ ਪੰਜਾਬੀ ਭਾਈਚਾਰੇ ਵਿੱਚ ਕਾਫੀ ਰੋਸ ਹੈ |
ਇਸ ਬਾਬਤ ਇਥੋਂ ਦੇ ਪੰਜਾਬੀ ਭਾਈਚਾਰੇ ਦਾ ਖੇਤੀ ਤਾਂ ਸਾਡੇ ਖੂਨ ਵਿੱਚ ਹੈ, ਕਿੳੁਕਿ ਪੰਜਾਬ ਵਿੱਚ ਵੀ ਜਿਅਾਦਾਤਰ ਖੇਤੀ ਪ੍ਰਧਾਨ ਕਿੱਤੇ ਹੀ ਹਨ ਅਤੇ ਜੇਕਰ ਅਸੀਂ ਬਾਹਰ ਜਾ ਕੇ ਵੀ ਖੇਤੀ ਕਰਦੇ ਹਾਂ ਤਾਂ ਇਸ ਵਿੱਚ ਕੋਈ ਮਾੜੀ ਗੱਲ ਨਹੀਂ ਹੈ | ਵਿਨੇ ਹੈਰੀ ਨੂੰ ਕੋਈ ਹੱਕ ਨਹੀਂ ਹੈ ਕਿ ੳੁਹ ਸਾਡੇ ਬਾਰੇ ਅਜਿਹੀ ਟਿੱਪਣੀ ਕਰਨ | ਕੁਝ ਸਮਾਂ ਪਹਿਲਾਂ ਵਿਨੇਅ ਹੈਰੀ ਕਾਫੀ ਵਿਦਿਅਾਰਥੀਅਾਂ ਨੂੰ ਨਿੳੂਜ਼ੀਲੈਂਡ ਭੇਜ ਕੇ ਕਰੋੜਾਂ ਰੁਪਏ ਕਮਾ ਚੁੱਕਾ ਹੈ ਅਤੇ ਅਜਿਹੀਅਾਂ ਗੱਲਾਂ ੳੁਸ ਵਲੋਂ ਸੋਭਦੀਅਾਂ ਨਹੀਂ ਹਨ।
ਵਾਇਰਲ