BREAKING NEWS
Search

ਵਿਦੇਸ਼ ਚ ਹੋਈ 5 ਭਾਰਤੀਆਂ ਨੂੰ 122 ਸਾਲ ਦੀ ਸਜ਼ਾ, 7 ਮਹੀਨੇ ਪਹਿਲਾਂ ਕੀਤਾ ਸੀ ਵਿਅਕਤੀ ਦਾ ਕਤਲ

ਆਈ ਤਾਜਾ ਵੱਡੀ ਖਬਰ 

ਜੇਕਰ ਕੋਈ ਵਿਅਕਤੀ ਕਿਸੇ ਅਪਰਾਧਕ ਵਾਰਦਾਤ ਨੂੰ ਅੰਜਾਮ ਦਿੰਦਾ ਹੈ, ਤਾਂ ਉਸ ਵਿਅਕਤੀ ਨੂੰ ਉਸ ਦੇਸ਼ ਮੁਤਾਬਕ ਵੱਖੋ ਵੱਖਰੀ ਸਜ਼ਾ ਦਿੱਤੀ ਜਾਂਦੀ ਹੈ। ਕਿਸੇ ਦੇਸ਼ ਦੀ ਕਾਨੂੰਨ ਪ੍ਰਣਾਲੀ ਬਹੁਤ ਜਿਆਦਾ ਸਖਤ ਹੈ, ਤੇ ਕਈ ਦੇਸ਼ਾਂ ਦੀ ਕਾਨੂੰਨ ਪ੍ਰਣਾਲੀ ਵਿੱਚ ਕੁਝ ਸਖਤ ਸਜ਼ਾਵਾਂ ਨਹੀਂ ਹਨ l ਪਰ ਕਈ ਵਾਰ ਕਿਸੇ ਦੇਸ਼ ਦੀ ਸਜ਼ਾ ਪ੍ਰਣਾਲੀ ਵਿੱਚ ਕੁਝ ਅਜਿਹੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ ਜਿਸ ਨੂੰ ਸੁਣਨ ਤੋਂ ਬਾਅਦ ਸਾਰੇ ਲੋਕ ਹੈਰਾਨ ਹੋ ਜਾਂਦੇ ਹਨ l ਇਸੇ ਵਿਚਾਲੇ ਹੁਣ ਤੁਹਾਨੂੰ ਇੱਕ ਅਜਿਹੇ ਦੇਸ਼ ਬਾਰੇ ਦੱਸਾਂਗੇ, ਜਿੱਥੇ ਪੰਜ ਭਾਰਤੀ ਨਾਗਰਿਕਾਂ ਨੂੰ 122 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ l

ਇਸ ਪਿੱਛੇ ਦਾ ਕਾਰਨ ਹੈ ਇਹਨਾਂ ਭਾਰਤੀਆਂ ਦੇ ਵੱਲੋਂ ਸੱਤ ਮਹੀਨੇ ਪਹਿਲਾ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ। ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ, ਜਿੱਥੇ ਬ੍ਰਿਟੇਨ ਦੀ ਇੱਕ ਅਦਾਲਤ ਨੇ ਇੱਕ ਵਿਅਕਤੀ ਦੀ ਹੱਤਿਆ ਦੇ ਮਾਮਲੇ ‘ਚ ਭਾਰਤੀ ਮੂਲ ਦੇ 5 ਵਿਅਕਤੀਆਂ ਨੂੰ 122 ਸਾਲ ਦੀ ਕੈਦ ਦੀ ਸਜ਼ਾ ਸੁਣਾਈ, ਜਿਸ ਕਾਰਨ ਹੁਣ ਸਾਰੇ ਲੋਕ ਹੈਰਾਨ ਹੁੰਦੇ ਪਏ ਹਨ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਨ੍ਹਾਂ ਲੋਕਾਂ ਨੂੰ ਭਾਰਤੀ ਮੂਲ ਦੇ 23 ਸਾਲਾ ਡਿਲੀਵਰੀ ਡ੍ਰਾਈਵਰ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਸੀ, ਜਿਸ ਤੋਂ ਬਾਅਦ ਹੁਣ ਅਦਾਲਤ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ ਕਿ ਇਹਨਾਂ ਪੰਜੇ ਵਿਅਕਤੀਆਂ ਨੂੰ 122 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਜਾਵੇਗੀ ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ਵਿੱਚ, ਸਥਾਨਕ ਵੈਸਟ ਮਰਸੀਆ ਪੁਲਿਸ ਨੂੰ ਪੱਛਮੀ ਇੰਗਲੈਂਡ ਦੇ ਸ਼੍ਰੇਅਸਬਰੀ ਵਿੱਚ ਇੱਕ ਹਮਲੇ ਦੀ ਚੇਤਾਵਨੀ ਦਿੱਤੀ ਗਈ ਸੀ। ਮੌਕੇ ’ਤੇ ਪਹੁੰਚੀ ਪੁਲਿਸ ਨੇ ਓਰਮ ਸਿੰਘ ਨਾਂ ਦੇ ਵਿਅਕਤੀ ਨੂੰ ਮੌਕੇ ’ਤੇ ਮ੍ਰਿਤਕ ਪਾਇਆ। ਪੁਲਿਸ ਨੇ ਕਤਲ ਦੇ ਸ਼ੱਕ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ।

ਗ੍ਰਿਫਤਾਰ ਕੀਤੇ ਹਰ ਇੱਕ ਨੂੰ 28-28 ਸਾਲ ਦੀ ਸਜ਼ਾ ਸੁਣਾਈ ਗਈ। ਪੰਜਵਾਂ ਭਾਰਤੀ ਮੂਲ ਦਾ ਵਿਅਕਤੀ 24 ਸਾਲਾ ਸੁਖਮਨਦੀਪ ਸਿੰਘ ਵੀ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਮੰਨਿਆ ਜਾ ਰਿਹਾ ਹੈ। ਉਸ ਨੂੰ ਓਰਮੈਨ ਬਾਰੇ ਜਾਣਕਾਰੀ ਦੇਣ ਦਾ ਦੋਸ਼ੀ ਪਾਇਆ ਗਿਆ ਅਤੇ ਉਸ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ। ਜਿਸ ਕਾਰਨ ਹੁਣ ਇਹਨਾਂ ਪੰਜਾਂ ਦੋਸ਼ੀਆਂ ਦੇ ਪਰਿਵਾਰਕ ਮੈਂਬਰ ਬਹੁਤ ਜਿਆਦਾ ਪਰੇਸ਼ਾਨ ਹਨ lerror: Content is protected !!